ETV Bharat / entertainment

ਨਵੇਂ ਗੀਤ ਨਾਲ ਮੁੜ ਚਰਚਾ ਵਿੱਚ ਆਈ ਮਾਹੀ ਸ਼ਰਮਾ, ਚਾਰੇ-ਪਾਸੇ ਤੋਂ ਮਿਲ ਰਹੀ ਹੈ ਪ੍ਰਸ਼ੰਸਾ - MAHI SHARMA

ਹਾਲ ਹੀ ਵਿੱਚ ਅਦਾਕਾਰਾ ਮਾਹੀ ਸ਼ਰਮਾ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਲਈ ਅਦਾਕਾਰਾ ਨੂੰ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ।

Mahi Sharma
Mahi Sharma (Instagram)
author img

By ETV Bharat Entertainment Team

Published : Nov 25, 2024, 12:20 PM IST

Updated : Nov 25, 2024, 12:30 PM IST

ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦਾ ਬਤੌਰ ਅਦਾਕਾਰਾ ਅਹਿਮ ਹਿੱਸਾ ਰਹੀ ਮਾਹੀ ਸ਼ਰਮਾ ਮੁੜ ਮਿਊਜ਼ਿਕ ਵੀਡੀਓਜ਼ ਦੀ ਦੁਨੀਆਂ ਵੱਲ ਅਪਣਾ ਰੁਖ਼ ਕਰਦੀ ਨਜ਼ਰ ਆ ਰਹੀ ਹੈ, ਜਿੰਨ੍ਹਾਂ ਦੇ ਪ੍ਰਭਾਵੀ ਮੰਨੇ ਜਾਂਦੇ ਫੀਚਰਿੰਗ ਅਕਸ ਦਾ ਹੀ ਇਜ਼ਹਾਰ ਕਰਵਾ ਰਿਹਾ ਹੈ, ਉਨ੍ਹਾਂ ਦਾ ਰਿਲੀਜ਼ ਹੋਇਆ ਨਵਾਂ ਸੰਗੀਤਕ ਵੀਡੀਓ 'ਕੋਬੀਨੇਸ਼ਨ', ਜੋ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਕਾਫ਼ੀ ਸਰਾਹਿਆ ਜਾ ਰਿਹਾ ਹੈ।

ਉੱਘੇ ਸੰਗੀਤਕ ਲੇਬਲ 'ਜੱਸ ਰਿਕਾਰਡਸ' ਅਤੇ 'ਜਸਵੀਰਪਾਲ ਸਿੰਘ' ਵੱਲੋਂ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਪੇਸ਼ ਕੀਤੇ ਗਏ ਉਕਤ ਮਿਊਜ਼ਿਕ ਵੀਡੀਓ ਸੰਬੰਧਤ ਗਾਣੇ ਨੂੰ ਅਵਾਜ਼ ਉਭਰਦੇ ਨੌਜਵਾਨ ਗਾਇਕ ਏਕਮ ਚਿਨੋਲੀ ਵੱਲੋਂ ਦਿੱਤੀ ਗਈ ਹੈ, ਜੋ ਇਸ ਗਾਣੇ ਦੇ ਵੀਡੀਓ ਵਿੱਚ ਅਦਾਕਾਰਾ ਅਤੇ ਮਾਡਲ ਮਾਹੀ ਸ਼ਰਮਾ ਨਾਲ ਫੀਚਰਿੰਗ ਕਰਦੇ ਵੀ ਵਿਖਾਈ ਦੇ ਰਹੇ ਹਨ।

ਪਿਆਰ ਅਤੇ ਸਨੇਹ ਭਰੇ ਜਜ਼ਬਿਆਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਮਨ ਨੂੰ ਮੋਹ ਲੈਣ ਵਾਲੇ ਸ਼ਬਦਾਂ ਦੀ ਰਚਨਾ ਜੈਜ ਸੰਧੂ ਵੱਲੋਂ ਕੀਤੀ ਗਈ ਹੈ, ਜਦਕਿ ਇਸ ਦਾ ਸਦਾ ਬਹਾਰ ਰੰਗਾਂ ਵਿੱਚ ਰੰਗਿਆ ਸੰਗੀਤ ਅਕਾਸ਼ ਜੰਡੂ ਦੁਆਰਾ ਸੰਯੋਜਿਤ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਸੰਗੀਤਬੱਧ ਕੀਤੇ ਬੇਸ਼ੁਮਾਰ ਗਾਣੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ।

ਦੇਸ਼-ਵਿਦੇਸ਼ ਦੇ ਸੰਗੀਤਕ ਗਲਿਆਰਿਆਂ ਵਿੱਚ ਇੱਕੋ ਸਮੇਂ ਜਾਰੀ ਕੀਤੇ ਗਏ ਉਕਤ ਗਾਣੇ ਅਤੇ ਮਿਊਜ਼ਿਕ ਵੀਡੀਓ ਨੂੰ ਸੰਗੀਤ ਪ੍ਰੇਮੀਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਨੇ ਰਿਲੀਜ਼ ਦੇ ਕੁਝ ਸਮੇਂ ਬਾਅਦ ਹੀ 10 ਲੱਖ ਵਿਊਵਰਸ਼ਿਪ ਹਾਸਿਲ ਕਰਨ ਦਾ ਅੰਕੜਾ ਸਹਿਜੇ ਹੀ ਪਾਰ ਕਰ ਲਿਆ ਹੈ।

ਓਧਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਵਾਲੀ ਇਸ ਹੋਣਹਾਰ ਅਦਾਕਾਰ ਦੀ ਵੱਧਦੀ ਲੋਕਪ੍ਰਿਯਤਾ ਚੜ੍ਹਦੇ ਪੰਜਾਬ ਤੋਂ ਬਾਅਦ ਲਹਿੰਦੇ ਪੰਜਾਬ ਵਿੱਚ ਵੀ ਆਪਣਾ ਅਸਰ ਵਿਖਾ ਰਹੀ ਹੈ, ਜੋ ਜਲਦੀ ਹੀ ਪਾਕਿਸਤਾਨੀ ਫਿਲਮ ਦਾ ਵੀ ਬਤੌਰ ਲੀਡਿੰਗ ਅਦਾਕਾਰਾ ਅਹਿਮ ਹਿੱਸਾ ਬਣ ਸਕਦੀ ਹੈ।

ਇਹ ਵੀ ਪੜ੍ਹੋ:

Last Updated : Nov 25, 2024, 12:30 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.