ਤਰਨਤਾਰਨ: ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਨਾਮ ਦੇ ਉੱਤੇ ਸਮੁੱਚੇ ਪੰਜਾਬ ਅੰਦਰ 15 ਅਗਸਤ ਨੂੰ ਸ਼ੁਰੂ ਕੀਤੇ ਆਮ ਆਦਮੀ ਕਲੀਨਿਕ ਵੱਲ ਸਰਕਾਰ ਦਾ ਧਿਆਨ ਨਾ ਹੋਣ ਕਾਰਨ ਅੱਜ ਜਿਹੜੇ ਆਮ ਆਦਮੀ ਕਲੀਨਿਕ ਨੂੰ ਲੋਕਾਂ ਦੀ ਸਿਹਤ ਨਰੋਈ ਰੱਖਣ ਦਾ ਜਿੰਮਾ ਸੌਂਪਿਆ ਗਿਆ ਸੀ ਅੱਜ ਉਹ ਖੁਦ ਬਿਮਾਰ ਨਜ਼ਰ ਆ ਰਹੇ ਹਨ। ਜਿਸ ਦੀ ਸਪਸ਼ੱਟ ਮਿਸਾਲ ਆਮ ਆਦਮੀ ਕਲੀਨਿਕ ਖਾਲੜਾ ਤੋਂ ਮਿਲਦੀ ਹੈ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਹ ਵਾਹ ਖੱਟਣ ਲਈ 15 ਅਗਸਤ ਨੂੰ ਸ਼ੁਰੂ ਤਾਂ ਕਰ ਦਿੱਤਾ ਪਰ ਅੱਜ ਇਹ ਕਲੀਨਿਕ ਅਨੇਕਾਂ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ।
ਕਲੀਨਿਕ ਦਾ ਹਾਲ ਬੁਰਾ: ਕਲੀਨਿਕ ਅੰਦਰ ਮਰੀਜ਼ਾਂ ਦੇ ਬੈਠਣ ਲਈ ਰੱਖੇ ਬੈਂਚਾਂ ਨੂੰ ਇੱਟਾਂ ਦਾ ਸਹਾਰਾ ਦਿੱਤਾ ਗਿਆ ਹੈ, ਪੱਖੇ ਸਹੀ ਤਰ੍ਹਾਂ ਨਹੀਂ ਚੱਲ ਰਹੇ ਅਤੇ ਲੋਕਾਂ ਨੂੰ ਸਾਫ ਸੁਥਰੇ ਰਹਿਣ ਦਾ ਸੰਦੇਸ਼ ਦੇਣ ਵਾਲੇ ਕਲੀਨਿਕ ਦੀਆ ਟੂਟੀਆਂ ਥਾਂ ਥਾਂ ਤੋਂ ਲੀਕ ਕਰ ਰਹੀਆਂ ਹਨ। ਆਮ ਆਦਮੀ ਕਲੀਨਿਕ ਦਾ ਆਲਾਂ ਦੁਆਲਾ ਘਾਹ ਫੂਸ ਨਾਲ ਘਿਰਿਆ ਹੋਇਆ ਹੈ। ਜਿਸ ਨਾਲ ਮਰੀਜ਼ਾ ਨੇ ਨਾ ਤਾਂ ਕੀ ਠੀਕ ਹੋਣ ਹੈ ਸਗੋਂ ਉਹ ਕਲੀਨਿਕ ਤੋਂ ਬਿਮਾਰੀਆਂ ਨਾਲ ਲਿਜਾ ਰਹੇ ਹਨ। ਵੱਖ ਵੱਖ ਪਿੰਡਾਂ ਤੋਂ ਦਵਾਈ ਲੈਣ ਪਹੁੰਚੇ ਮਰੀਜ਼ਾ ਨਾਲ ਗੱਲਬਾਤ ਕਰਨ ਉੱਤੇ ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਸ਼ੁੂਗਰ ਚੈੱਕ ਕਰਨ ਵਾਲੀਆਂ ਸੂਈਆਂ ਸਮੇਤ ਹੋਰ ਕਈ ਪ੍ਰਕਾਰ ਦੀਆਂ ਦਵਾਈਆਂ ਦਾ ਸਟਾਕ ਖਤਮ ਹੋਣ ਕਾਰਨ ਉਨ੍ਹਾਂ ਨੂੰ ਹੀ ਮਾਯੂਸ ਵਾਪਸ ਮੁੜਨਾ ਪਿਆ ਜਾਂ ਮਜ਼ਬੂਰੀ ਵਸ ਨਿੱਜੀ ਹਸਪਤਾਲ ਵਿੱਚ ਸ਼ੁਗਰ ਚੈੱਕ ਕਰਾਉਣੀ ਪੈਂਦੀ ਹੈ।
ਲੁੱਟ ਦਾ ਸ਼ਿਕਾਰ ਹੋ ਰਹੇ ਲੋਕ: ਦੱਸਣਯੋਗ ਹੈ ਕਿ ਆਮ ਆਦਮੀ ਕਲੀਨਿਕ ਸਿਰਫ ਸਵੇਰੇ 8 ਵਜੇ ਤੋਂ 3 ਵਜੇ ਤੱਕ ਖੁਲ੍ਹਦਾ ਹੈ, ਜਦੋਂ ਕਿ ਰਾਤ ਸਮੇਂ ਲੋੜ ਪੈਣ ਉੱਤੇ ਲੋਕਾਂ ਨੂੰ ਮਜ਼ਬੂਰੀ ਵੱਸ ਨਿਜੀ ਹਸਪਤਾਲਾਂ ਵਿਚ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ, ਕਿਉਂਕਿ ਸਰਹੱਦੀ ਇਲਾਕੇ ਦੇ ਪਿੰਡਾਂ ਨੂੰ ਸਿਰਫ ਸਰਕਾਰੀ ਹਸਪਤਾਲ ਸੁਰਸਿੰਘ ਨੇੜੇ ਪੈਂਦਾ ਹੈ ਜੋ ਖਾਲੜਾ ਤੋਂ ਕਰੀਬ 15 ਕਿਲੋਮੀਟਰ ਦੂਰ ਹੈ। ਵੱਖ ਵੱਖ ਵੱਖ ਪਿੰਡਾਂ ਦੇ ਮੁਹਤਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਉਹ ਆਮ ਆਦਮੀ ਨੂੰ ਸਿਹਤ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ ਤਾਂ ਆਮ ਆਦਮੀ ਕਲੀਨਿਕ ਖਾਲੜਾ ਦੀਆਂ ਘਾਟਾ ਪਹਿਲ ਦੇ ਆਧਾਰ ਉੱਤੇ ਪੂਰੀਆਂ ਕੀਤੀਆਂ ਜਾਣ।
ਇਹ ਵੀ ਪੜ੍ਹੋ: ਘਰ ਜਾ ਰਹੇ ਵਿਅਕਤੀ ਦੇ ਮੂੰਹ ਉੱਤੇ ਫਿਰੀ ਡੋਰ, ਲੱਗੇ 35 ਟਾਂਕੇ !
ਇਸ ਮਾਮਲੇ ਬਾਰੇ ਮੁਹੱਲਾ ਕਲੀਨਕ ਦੇ ਡਾਕਟਰ ਧੀਰਜ ਕੁਮਾਰ ਨੇ ਦੱਸਿਆ ਕਿ ਕੁਝ ਸਮੇਂ ਲਈ ਕੁਝ ਦਵਾਈਆਂ ਦਾ ਸਟਾਕ ਖ਼ਤਮ ਹੋਇਆ ਸੀ, ਜਿਸ ਦੀ ਬਹਾਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਬੈਠਣ ਵਾਲੇ ਬੈਂਚ ਟੁੱਟੇ ਹੋਏ ਹਨ ਟਾਇਲੈੱਟ ਦੇ ਪਾਣੀ ਦੀ ਟੈਂਕੀ ਟੁੱਟੀ ਹੈ ਅਤੇ ਕਲੀਨਕ ਦੇ ਬਾਹਰ ਮਾਲੀ ਨਾ ਹੋਣ ਕਰਕੇ ਘਾਹ ਉੱਗਿਆ ਹੋਇਆ ਹੈ, ਜਿਸ ਸੰਬੰਧੀ ਸਮੇਂ ਸਮੇਂ ਉੱਤੇ ਉੱਚ ਅਧਿਕਾਰੀਆਂ ਨੂੰ ਦੱਸਿਆ ਜਾਂਦਾ ਹੈ , ਪਰ ਹੁਣ ਤੱਕ ਮਸਲੇ ਦੇ ਹੱਲ ਲਈ ਕੋਈ ਵੀ ਯਤਨ ਨਹੀਂ ਹੋਇਆ ਹੈ।