ਤਰਨਤਾਰਨ : ਤਰਨਤਾਰਨ ਦੇ ਅੰਮ੍ਰਿਤਸਰ ਬਾਈਪਾਸ ਦੇ ਨਜਦੀਕ ਟਰੱਕ ਤੇ ਬੱਸ ਦੀ ਆਪਸੀ ਭਿਆਨਕ ਟੱਕਰ ਦੇ ਵਿੱਚ 10 ਦੇ ਕਰੀਬ ਲੋਕਾ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਨੋ ਡਰਾਇਵਰ ਫਰਾਰ ਦੱਸੇ ਜਾ ਰਹੇ ਹਨ। ਜਖ਼ਮੀਆ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਭੇਜ ਦਿੱਤਾ ਗਿਆ।
ਘਟਨਾ ਦੀ ਜਾਣਕਾਰੀ ਦਿੰਦਿਆ ਬੱਸ 'ਚ ਸਵਾਰ ਮੁਸਾਫਿਰਾਂ ਨੇ ਕਿਹਾ ਕਿ ਇਹ ਬੱਸ ਅੰਮ੍ਰਿਤਸਰ ਤੋਂ ਹੀ ਬੜੀ ਤੇਜ ਰਫਤਾਰ ਨਾਲ ਆ ਰਹੀ ਸੀ ਜਦ ਇਹ ਤਰਨਤਾਰਨ ਦੇ ਕੋਲ ਪਹੁੰਚੀ ਤਾਂ ਇੱਕ ਦਮ ਸਾਇਡ ਵਾਲੀ ਸੜਕ ਤੋਂ ਟਰੱਕ ਬਾਹਰ ਆ ਗਿਆ ਜਿਸ ਕਾਰਨ ਦੋਵਾਂ ਦੀ ਭਿਆਨਕ ਟੱਕਰ ਹੋ ਗਈ।
ਇਹ ਵੀ ਪੜ੍ਹੋ:ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਦੇਖੋ ਰੂਹ ਕੰਬਾਉ ਵੀਡੀਓ
ਇਸਦੇ ਨਾਲ ਹੀ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਗੱਜਨ ਸਿੰਘ ਨੇ ਕਿਹਾ ਕਿ ਜਖ਼ਮੀਆ ਨੂੰ ਇਲਾਜ ਲਈ ਹਸਪਤਾਲ ਤਰਨਤਾਰਨ ਵਿਖੇ ਪਹੁੰਚਾ ਦਿਤਾ ਹੈ ਬਾਕੀ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।