ETV Bharat / state

Tarntaran:ਪਿੰਡ ਵਲਟੋਹਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ, ਦੋ ਜ਼ਖ਼ਮੀ - ਚੱਲੀ ਗੋਲੀ

ਤਰਨਤਾਰਨ ਦੇ ਪਿੰਡ ਵਲਟੋਹਾ ਵਿਖੇ ਪੁਰਾਣੀ ਰੰਜਿਸ਼ (Chronic rancidity) ਅਤੇ ਗਲਤ ਮੈਸੇਜ ਨੂੰ ਲੈ ਕੇ ਤਕਰਾਰ ਏਨੀ ਵੱਧ ਗਈ ਕਿ ਗੋਲੀਆਂ ਚਲਾਈਆਂ ਗਈਆ ਜਿਸ ਦੌਰਾਨ ਲਵਪ੍ਰੀਤ ਸਿੰਘ ਦੇ ਗੋਲੀ ਲੱਗ ਗਈ ਅਤੇ ਜਸ਼ਨਪ੍ਰੀਤ ਸਿੰਘ ਉਤੇ ਕਿਰਪਾਨ ਨਾਲ ਹਮਲਾ (Attack) ਕੀਤਾ ਗਿਆ।

Tarntaran:ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ, ਦੋ ਜ਼ਖ਼ਮੀ

author img

By

Published : Jun 27, 2021, 6:30 PM IST

ਤਰਨਤਾਰਨ:ਪਿੰਡ ਵਲਟੋਹਾ ਵਿਖੇ ਗਲਤ ਮੈਸੇਜ ਅਤੇ ਪੁਰਾਣੀ ਰੰਜਿਸ਼ (Chronic rancidity) ਨੂੰ ਲੈ ਕੇ ਤਕਰਾਰ ਏਨੀ ਜ਼ਿਆਦਾ ਵੱਧ ਗਈ ਇਸ ਦੌਰਾਨ ਗੋਲੀ ਚੱਲਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ।ਦੂਜੇ ਵਿਅਕਤੀ ਉਤੇ ਹਮਲਾਵਰਾਂ (Attack) ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀ ਵਿਅਕਤੀ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਦਾ ਭਰਾ ਪ੍ਰਿੰਸ ਸਿੰਘ ਪੁੱਤਰ ਸਤਨਾਮ ਸਿੰਘ ਦਾ ਇੱਕ ਦੂਜੇ ਨੂੰ ਗਲਤ ਮੈਸੇਜ ਨੂੰ ਲੈ ਕੇ ਪਿੰਡ ਕਾਲੀਆ ਸਕੱਤਰੇ ਦੇ ਇਕ ਵਿਅਕਤੀ ਨਾਲ ਤਕਰਾਰ ਹੋ ਗਿਆ ਸੀ।ਜਿਸ ਤੋਂ ਬਾਅਦ ਇਹ ਤਕਰਾਰ ਇੰਨਾ ਜ਼ਿਆਦਾ ਵਧਿਆ ਕੀ ਪ੍ਰਿੰਸ ਅਤੇ ਉਕਤ ਵਿਅਕਤੀ ਵਿਚ ਝਗੜਾ ਹੋ ਗਿਆ।ਜਿਸ ਗੱਲ ਨੂੰ ਲੈ ਕੇ ਕੁਝ ਲੋਕਾਂ ਨੇ ਇਨ੍ਹਾਂ ਦੋਵਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਸੀ।

Tarntaran:ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ, ਦੋ ਜ਼ਖ਼ਮੀ

ਦੋ ਵਿਅਕਤੀ ਹੋਏ ਜ਼ਖ਼ਮੀ

ਪ੍ਰਿੰਸ ਸਿੰਘ ਅਤੇ ਪਿੰਡ ਕਾਲੀਆ ਸਕੱਤਰੇ ਦੇ ਵਿਅਕਤੀ ਵਿਚ ਫੇਰ ਮਾਮੂਲੀ ਤਕਰਾਰ ਹੋ ਗਿਆ।ਜਿਸ ਤੋਂ ਬਾਅਦ ਫਿਰ ਮੋਹਤਬਾਰਾਂ ਨੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਨੂੰ ਇੱਕ ਸਾਂਝੀ ਜਗ੍ਹਾ ਤੇ ਰਾਜ਼ੀਨਾਮਾ ਕਰਨ ਲਈ ਸੱਦਿਆ ਜਿੱਥੇ ਕਿ ਹਮਲਾਵਰਾਂ ਨੇ ਪਹਿਲਾਂ ਤਾਂ ਪ੍ਰਿੰਸ ਦੇ ਭਰਾ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਤੇ ਛੇ ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਇਕ ਗੋਲੀ ਲਵਪ੍ਰੀਤ ਸਿੰਘ ਦੇ ਸੱਜੇ ਪੱਟ ਵਿੱਚ ਜਾ ਲੱਗੀ।ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਰਾਜੀਨਾਮਾ ਕਰਨ ਲਈ ਕਹਿ ਕੇ ਸਾਡੇ ਉਤੇ ਗੋਲੀਆਂ ਚਲਾਈਆਂ

ਜ਼ਖ਼ਮੀ ਲਵਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਆਪਣੇ ਦੋਸਤ ਦੇ ਘਰ ਬੈਠੇ ਸਨ ਇਸ ਦੌਰਾਨ ਉਹ ਫੈਸਲੇ ਕਰਨ ਲਈ ਬਾਹਰ ਬੁਲਾਉਣ ਲੱਗੇ ਅਤੇ ਜਦੋਂ ਅਸੀਂ ਬਾਹਰ ਜਾ ਕੇ ਵੇਖਿਆ ਤਾਂ ਉਨ੍ਹਾਂ ਨੇ ਸਾਡੇ ਉਤੇ ਗੋਲੀਆਂ ਚਲਾਈਆਂ ਜਿਸ ਕਾਰਨ ਮੇਰੇ ਇਕ ਗੋਲੀ ਲੱਗ ਗਈ ਅਤੇ ਮੇਰੇ ਭਰਾ ਉਤੇ ਕਿਰਪਾਨ ਨਾਲ ਹਮਲਾ ਕੀਤਾ।ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਛੇ ਵਿਅਕਤੀਆਂ ਉਤੇ ਮਾਮਲਾ ਦਰਜ

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਕਿਸਾਨ ਮਾਰਚ: ਚੰਡੀਗੜ੍ਹ ਪੁਲਿਸ ਵੱਲੋਂ ਲੱਖ ਸਿਧਾਣਾ ਸਮੇਤ ਕਈਆਂ ਖਿਲਾਫ਼ FIR

ETV Bharat Logo

Copyright © 2024 Ushodaya Enterprises Pvt. Ltd., All Rights Reserved.