ਤਰਨਤਾਰਨ: ਪੁਲਿਸ ਦੀ ਟੀਮ ਗੁਪਤਾ ਸੂਚਨਾ ਦੇ ਆਧਾਰਿਤ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਗਈ ਸੀ ਅਤੇ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ (Heroin)ਭੇਜਦੇ ਹੋਏ ਰੰਗੀ ਹੱਥੀ ਕਾਬੂ ਕੀਤਾ ਸੀ ਪਰ ਉਸਦੇ ਸਾਥੀਆਂ ਨੇ ਪੁਲਿਸ ਪਾਰਟੀ ਉਤੇ ਹਮਲਾ ਕਰਕੇ ਪੁਲਿਸ ਦੇ 3 ਮੁਲਾਜ਼ਮਾਂ (Employees) ਨੂੰ ਜ਼ਖ਼ਮੀ ਕਰ ਦਿੱਤਾ ਅਤੇ ਨਸ਼ਾ ਤਸਕਰ ਨੂੰ ਛੁਡਾ ਕੇ ਲੈ ਗਏ।
ਪੁਲਿਸ ਨੇ ਹੈਰੋਇਨ ਤਸਕਰ ਨੂੰ ਕੀਤਾ ਸੀ ਕਾਬੂ
ਇਸ ਬਾਰੇ ਡੀਐਸਪੀ ਸੁੱਚਾ ਸਿੰਘ ਦਾ ਕਹਿਣਾ ਹੈ ਕਿ ਤਰਨਤਾਰਨ ਨਾਰਕੋਟਿਕਸ ਪੁਲਿਸ ਵਿਭਾਗ ਦੇ ਏਐਸਆਈ ਨਰਿੰਦਰ ਪਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸਰਕਾਰੀ ਸਕੂਲ ਕੋਲ ਕੁਝ ਵਿਅਕਤੀ ਸ਼ਰੇਆਮ ਹੈਰੋਇਨ ਵੇਚਦੇ ਹਨ।ਜਿਸ ਤਹਿਤ ਤਰਨਤਾਰਨ ਨੇੜੇ ਪਿੰਡ ਖੈਰਦੀਨ ਵਿਚ ਨਸ਼ਾ ਤਸਕਰਾਂ ਉਤੇ ਰੇਡ ਕਰਨ ਲਈ ਉਸ ਕੋਲ ਫਰਜੀ ਗਾਹਕ ਬਣ ਕੇ ਭੇਜੇ ਤਾਂ ਉਸ ਨੂੰ ਸੋਨੀ ਪਹਿਲਵਾਨ ਨਾਮਕ ਵਿਅਕਤੀ ਬਿਨ੍ਹਾਂ ਨੰਬਰ ਦੇ ਮੋਟਰਸਾਈਕਲ ਸਵਾਰ ਨੇ ਸਰਕਾਰੀ ਸਕੂਲ ਕੋਲ ਫਰਜ਼ੀ ਗਾਹਕ ਨੁੂੰ 50 ਗ੍ਰਾਮ ਹੈਰੋਇਨ ਦਿੰਦੇ ਹੋਏ ਰੰਗੀ ਹੱਥੀ ਕਾਬੂ ਕਰ ਲਿਆ ਗਿਆ।
ਪੁਲਿਸ ਪਾਰਟੀ ਉਤੇ ਹਮਲਾ ਕਰਕੇ ਤਿੰਨ ਮੁਲਾਜ਼ਮ ਜ਼ਖ਼ਮੀ ਕੀਤੇ
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੋਨੀ ਪਹਿਲਵਾਨ ਕਾਬੂ ਕਰਕੇ ਪਿੰਡ ਬਹਾਰ ਨਿਕਲਦੇ ਸਮੇਂ ਕੁਝ ਆਣਪਛਾਤੇ ਵਿਅਕਤੀਆ ਵੱਲੋਂ ਪੁਲੀਸ ਟੀਮ 'ਤੇ ਜਾਨ ਲੇਵਾ ਹਮਲਾ ਕਰਕੇ 3 ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿਚ ਜ਼ਖ਼ਮੀ ਕਰਕੇ ਨਸ਼ਾ ਸਪਲਾਈ ਕਰਨ ਵਾਲੇ ਜਬਰੀ ਛੁਡਾ ਕੇ ਫਰਾਰ ਹੋਣ ਵਿਚ ਸਫ਼ਲ ਕਾਮਯਾਬ ਹੋਏ। ਦੂਜੇ ਪਾਸੇ ਥਾਣਾ ਝਬਾਲ ਵਿਖੇ ਜਾਨ ਲੇਵਾ ਹਮਲਾ ਕਰਨ ਵਾਲੇ 16 ਵਿਅਕਤੀਆਂ ਦੇ ਖਿਲਾਫ਼ ਬਾਈਨੇਮ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜੋ:ਚੰਡੀਗੜ੍ਹ 'ਚ ਕੋਰੋਨਾ ਦੇ ਡੇਲਟਾ ਪਲਸ ਵੈਰੀਅੰਟ ਦਾ ਪਹਿਲਾਂ ਕੇਸ