ETV Bharat / state

ਸੁਖਜਿੰਦਰ ਰੰਧਾਵਾ ਨੇ ਗੋਇੰਦਵਾਲ ਸਾਹਿਬ ਵਿਖੇ ਕੇਂਦਰੀ ਸੁਧਾਰ ਘਰ ਦੀ ਉਸਾਰੀ ਦਾ ਲਿਆ ਜਾਇਜ਼ਾ - ਜੇਲ੍ਹ ਮੰਤਰੀ

ਜੇਲ੍ਹ ਮੰਤਰੀ ਰੰਧਾਵਾਂ ਨੇ ਦੱਸਿਆ ਕਿ ਪੰਜਾਬ ਅੰਦਰ ਜੇਲ ਸੁਧਾਰਾਂ ਲਈ ਜੇਲ ਵਿਭਾਗ ਦੀਆਂ ਟੀਮਾਂ ਵਲੋਂ ਤੇਲੰਗਾਨਾ ਦੀਆਂ ਜੇਲਾਂ ਦਾ ਵੀ ਦੌਰਾ ਕੀਤਾ ਗਿਆ ਹੈ ਤਾਂ ਜੋ ਪਹਿਲਾਂ ਬਣੇ ਸੁਧਾਰ ਘਰਾਂ ਅੰਦਰ ਸੁਰੱਖਿਆ, ਕੈਦੀਆਂ ਲਈ ਉਸਾਰੂ ਮਾਹੌਲ ਸਬੰਧੀ ਕਮੀਆਂ ਨੂੰ ਦੂਰ ਕੀਤਾ ਜਾ ਸਕੇ।

ਤਸਵੀਰ
ਤਸਵੀਰ
author img

By

Published : Dec 26, 2020, 9:58 PM IST

ਤਰਨਤਾਰਨ: ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੋਇੰਦਵਾਲ ਸਾਹਿਬ ਵਿਖੇ ਕੇਂਦਰੀ ਸੁਧਾਰ ਘਰ ਦੀ ਉਸਾਰੀ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕੇਂਦਰੀ ਸੁਧਾਰ ਘਰ ਦੀ ਉਸਾਰੀ ਦਾ ਕੰਮ ਮਾਰਚ, 2021 ਤੱਕ ਮੁਕੰਮਲ ਕਰ ਲਿਆ ਜਾਵੇਗਾ।

ਵਿਡੀਉ
ਇਸ ਮੌਕੇ ਰੰਧਾਵਾ ਨੇ ਜੇਲ੍ਹ, ਲੋਕ ਨਿਰਮਾਣ ਵਿਭਾਗ, ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਸਾਰੀ ਦੇ ਕੰੰਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਤਾਂ ਜੋ ਇਸਨੂੰ ਮਿੱਥੇ ਸਮੇਂ ਤੱਕ ਮੁਕੰਮਲ ਕਰ ਲਿਆ ਜਾਵੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੇਂਦਰੀ ਸੁਧਾਰ ਘਰ ਦੀ ਉਸਾਰੀ ਲਈ 194.15 ਕਰੋੜ ਰੁਪੈ ਜਾਰੀ ਕੀਤੇ ਗਏ ਸਨ ਅਤੇ ਹੁਣ ਤੱਕ 144 ਕਰੋੜ ਰੁਪੈ ਦੀ ਲਾਗਤ ਨਾਲ 90 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਸੁਖਜਿੰਦਰ ਰੰਧਾਵਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਅੰਦਰ ਜੇਲ ਸੁਧਾਰਾਂ ਵਿਚ ਸਭ ਤੋਂ ਅਹਿਮ ਕੈਦੀਆਂ ਦੀ ਗਿਣਤੀ ਅਨੁਸਾਰ ਜੇਲ ਬੈਰਕਾਂ ਦੀ ਨਿਰਮਾਣ ਕਰਨਾ ਸੀ, ਜਿਸ ਲਈ ਜੇਲ੍ਹਾਂ ਦੀ ਸਮਰੱਥਾ ਵਧਾਉਣ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਅੰਦਰ ਜੇਲ ਸੁਧਾਰਾਂ ਲਈ ਜੇਲ ਵਿਭਾਗ ਦੀਆਂ ਟੀਮਾਂ ਵਲੋਂ ਤੇਲੰਗਾਨਾ ਦੀਆਂ ਜੇਲ੍ਹਾਂ ਦਾ ਵੀ ਦੌਰਾ ਕੀਤਾ ਗਿਆ ਹੈ ਤਾਂ ਜੋ ਪਹਿਲਾਂ ਬਣੇ ਸੁਧਾਰ ਘਰਾਂ ਅੰਦਰ ਸੁਰੱਖਿਆ, ਕੈਦੀਆਂ ਲਈ ਉਸਾਰੂ ਮਾਹੌਲ ਸਬੰਧੀ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਰੰਧਾਵਾਂ ਨੇ ਕਿਹਾ ਕਿ ਕੈਦੀਆਂ ਦੇ ਹੁਨਰ ਅਨੁਸਾਰ ਉਨਾਂ ਨੂੰ ਕੰਮ ਪ੍ਰਦਾਨ ਕਰਨ ਲਈ ਜੇਲਾਂ ਅੰਦਰ ਪਿਛਲੇ 10 ਸਾਲ ਤੋਂ ਬੰਦ ਪਈਆਂ ਫੈਕਟਰੀਆਂ ਨੂੰ ਵੀ ਦੁਬਾਰਾ ਸ਼ੁਰੂ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਕੇਂਦਰੀ ਸੁਧਾਰ ਘਰ ਵਿਚ ਹਰ ਧਰਮ ਨਾਲ ਕੈਦੀਆਂ ਲਈ ਧਾਰਮਿਕ ਸਥਾਨ ਉਸਾਰੇ ਜਾ ਰਹੇ ਹਨ ਤਾਂ ਜੋ ਉਨਾਂ ਨੂੰ ਗਲਤ ਸੰਗਤ ਵਿਚੋਂ ਕੱਢਕੇ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਵਿਚ ਸਹਾਇਤਾ ਮਿਲ ਸਕੇ। ਇਸ ਤੋਂ ਇਲਾਵਾ ਨਸ਼ਿਆਂ ਦੀ ਰੋਕਥਾਮ ਲਈ ਸੁਧਾਰ ਘਰ ਅੰਦਰ ਹੀ ਨਸ਼ਾ ਛੁਡਾਊ ਕੇਂਦਰ ਵੀ ਬਣਾਇਆ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.