ਤਰਨ ਤਾਰਨ: ਸੰਪਰਦਾਇ ਬਾਬਾ ਬਿਧੀ ਚੰਦ ਜੀ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਲਾਕੇ ਦੇ ਪਿੰਡਾਂ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਤਿਆਰ ਕਰਕੇ ਲੰਗਰ ਭੇਜਿਆ ਜਾ ਰਿਹਾ। ਇਲਾਕੇ ਦੇ 150-200 ਪਿੰਡਾਂ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਲੰਗਰ ਭੇਜਿਆ ਜਾ ਰਿਹਾ। ਮਾਝੇ ਦੀ ਸਿਰਮੌਰ ਧਾਰਮਿਕ ਸੰਸਥਾ ਸੰਪਰਦਾਇ ਬਾਬਾ ਬਿਧੀ ਚੰਦ ਜੀ ਵੱਲੋਂ ਸਮੇਂ-ਸਮੇਂ 'ਤੇ ਜਦ ਵੀ ਲੋੜ ਪੈਂਦੀ ਹੈ, ਆਪਣੀ ਸਮਾਜ ਪ੍ਰਤੀ ਸੇਵਾ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਜਾਂਦੀ ਹੈ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਵਲੋਂ ਵੀ ਸੰਪਰਦਾਇ ਦਾ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ।
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਥੇ ਸਰਕਾਰਾਂ ਉਪਰਾਲੇ ਕਰ ਰਹੀਆਂ ਹਨ, ਕਿ ਹਰ ਕਿਸੇ ਨੂੰ ਲੰਗਰ ਜਾਂ ਰਸਦ ਮਿਲੇ, ਉੱਥੇ ਹੀ ਸੰਪਰਦਾਇ ਬਾਬਾ ਬਿਧੀ ਚੰਦ ਜੀ ਸੁਰਸਿੰਘ ਵੱਲੋਂ ਪਿਛਲੇ 20 ਦਿਨਾਂ ਤੋਂ ਲੰਗਰ ਤਿਆਰ ਕਰਕੇ ਰੋਜ਼ਾਨਾ ਸਵੇਰ ਸਮੇਂ ਗੱਡੀਆਂ ਭਰ ਕੇ 150-200 ਦੇ ਕਰੀਬ ਵੱਖ ਵੱਖ ਪਿੰਡਾਂ ਲਈ ਰਵਾਨਾ ਹੁੰਦੀਆਂ ਹਨ, ਜਿੱਥੇ ਪਿੰਡਾਂ ਦੇ ਮੋਹਰਬਰ ਲੋਕ ਗਰੀਬ ਅਤੇ ਲੋੜਵੰਦ ਲੋਕਾਂ ਵਿੱਚ ਲੰਗਰ ਵੰਡਿਆ ਜਾਂਦਾ ਹੈ।