ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਬਹੁਤ ਜ਼ਰੂਰੀ ਹੈ। ਅਜਿਹਾ ਨਾ ਹੋਣ 'ਤੇ ਤੁਹਾਨੂੰ ਕੋਈ ਵੀ ਯੋਜਨਾ ਅਤੇ ਸੇਵਾ ਦਾ ਲਾਭ ਲੈਣ ਵਿੱਚ ਮੁਸ਼ਕਿਲ ਆ ਸਕਦੀ ਹੈ। ਭਾਰਤੀਆਂ ਲਈ ਆਧਾਰ ਕਾਰਡ ਹੀ ਨਹੀਂ ਸਗੋਂ ਇਸ ਦੇ ਨਾਲ ਮੋਬਾਈਲ ਨੰਬਰ ਦਾ ਲਿੰਕ ਹੋਣਾ ਵੀ ਜ਼ਰੂਰੀ ਹੈ। ਤੁਸੀਂ ਸਿਰਫ਼ 50 ਰੁਪਏ ਵਿੱਚ ਹੀ ਆਪਣੇ ਆਧਾਰ ਕਾਰਡ ਨਾਲ ਨੰਬਰ ਲਿੰਕ ਕਰਵਾ ਸਕਦੇ ਹੋ। ਜੇਕਰ ਤੁਸੀਂ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰਵਾਉਣਾ ਚਾਹੁੰਦੇ ਹੋ, ਤਾਂ ਅਜਿਹਾ ਕਰਨਾ ਆਸਾਨ ਹੈ। ਇਸ ਲਈ ਜ਼ਿਆਦਾ ਖਰਚਾ ਨਹੀਂ ਹੋਵੇਗਾ।
ਮੋਬਾਈਲ ਨੰਬਰ ਲਿੰਕ ਹੋਣਾ ਜ਼ਰੂਰੀ
ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਨੰਬਰ ਲਿੰਕ ਨਹੀਂ ਹੈ ਤਾਂ ਤੁਸੀਂ ਕਈ ਤਰ੍ਹਾਂ ਦੇ ਲਾਭ ਨਹੀਂ ਲੈ ਸਕੋਗੇ। ਮੋਬਾਈਲ ਨੰਬਰ ਲਿੰਕ ਨਾ ਹੋਣ ਕਰਕੇ ਸਰਕਾਰੀ ਲਾਭ, ਬੈਕਿੰਗ ਅਤੇ ਮੋਬਾਈਲ ਸੁਵਿਧਾ ਲੈਣਾ ਮੁਸ਼ਕਿਲ ਹੈ।
ਆਫਲਾਈਨ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰਵਾਉਣ ਦਾ ਤਰੀਕਾ
- ਸਭ ਤੋਂ ਪਹਿਲਾ ਤੁਹਾਨੂੰ ਨਜ਼ਦੀਕੀ ਐਨਰੋਲਮੈਂਟ ਸੈਂਟਰ ਜਾਣਾ ਹੋਵੇਗਾ।
- ਫਿਰ ਸੁਧਾਰ ਫਾਰਮ ਲੈ ਕੇ ਭਰੋ।
- ਜੇਕਰ ਤੁਸੀਂ ਮੋਬਾਈਲ ਨੰਬਰ ਲਿੰਕ ਕਰਵਾਉਣਾ ਚਾਹੁੰਦੇ ਹੋ, ਤਾਂ ਆਪਣੇ ਨੰਬਰ ਨੂੰ ਫਾਰਮ ਵਿੱਚ ਭਰ ਦਿਓ।
- ਫਾਰਮ ਭਰ ਕੇ ਸਬਮਿਟ ਕਰ ਦਿਓ।
- ਇਸ ਤੋਂ ਬਾਅਦ ਤੁਹਾਡੀ ਬਾਇਓਮੈਟ੍ਰਿਕ ਡਿਟੇਲ ਲਈ ਜਾਵੇਗੀ।
- ਆਧਾਰ ਕਾਰਡ ਵਿੱਚ ਮੋਬਾਈਲ ਨੰਬਰ ਲਿੰਕ ਕਰਵਾਉਣ ਦੀ ਫੀਸ 50 ਰੁਪਏ ਹੈ।
- ਫੀਸ ਭਰਨ ਤੋਂ ਬਾਅਦ ਮੋਬਾਈਲ ਨੰਬਰ ਲਿੰਕ ਹੋਣ ਵਿੱਚ 30 ਦਿਨ ਦਾ ਸਮਾਂ ਲੱਗ ਸਕਦਾ ਹੈ।
ਆਨਲਾਈਨ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰਵਾਉਣ ਦਾ ਤਰੀਕਾ
ਇਸ ਲਈ ਸਭ ਤੋਂ ਪਹਿਲਾ UIDAI ਦੀ ਵੈੱਬਸਾਈਟ 'ਤੇ ਜਾਓ ਅਤੇ ਅਪਾਇੰਟਮੈਂਟ ਲਓ। ਫਿਰ ਬਾਇਓਮੈਟ੍ਰਿਕ ਡਿਟੇਲ ਲਈ ਨਾਮਾਂਕਣ ਕੇਂਦਰ ਜਾਣਾ ਪਵੇਗਾ। ਇਸ ਤੋਂ ਬਾਅਦ ਨਾਮਾਂਕਣ ਕੇਂਦਰ ਵਿੱਚ ਜਾ ਕੇ ਆਪਣੀ ਬਾਇਓਮੈਟ੍ਰਿਕ ਡਿਟੇਲ ਦੇਣੀ ਹੈ। ਜੇਕਰ ਇਹ ਕੰਮ ਆਫਲਾਈਨ ਕੀਤਾ ਜਾਵੇ ਤਾਂ ਤੁਹਾਨੂੰ ਸਾਰੇ ਦਸਤਾਵੇਜ਼ ਲੈ ਕੇ ਜਾਣੇ ਪੈਂਦੇ ਹਨ ਅਤੇ ਇਸ ਵਿੱਚ ਸਮੇਂ ਵੀ ਲੱਗ ਸਕਦਾ ਹੈ।
ਇਹ ਵੀ ਪੜ੍ਹੋ:-