ਤਰਨਤਾਰਨ: ਸ਼ਹਿਰ 'ਚ ਸੋਮਵਾਰ ਰਾਤ 11 ਵਜੇ ਇੱਕ ਵੱਡੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਸੇਵਾ ਵਾਲੇ ਡੇਰੇ 'ਚ ਕਰੀਬ 3 ਲੁਟੇਰਿਆਂ ਵੱਲੋਂ ਲੁੱਟ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸ਼ਹਿਰ ਦੇ ਡੇਰਾ ਬਾਬਾ ਜਗਤਾਰ ਸਿੰਘ ਵਿੱਚ ਦਾਖ਼ਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਡੇਰੇ ਦੇ ਖ਼ਜਾਨਚੀ ਨੇ ਦੱਸਿਆ ਲੁਟੇਰਿਆਂ ਨੇ ਡੇਰੇ 'ਚ ਵੜ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ ਅਤੇ ਲੁੱਟ ਨੂੰ ਅੰਜਾਮ ਦਿੱਤਾ। ਪੀੜਤ ਨੇ ਦੱਸਿਆ ਕਿ ਕਰੀਬ ਕਰੋੜ ਤੋਂ ਵੱਧ ਦੀ ਚੋਰੀ ਹੋਈ ਹੈ।
ਇਹ ਵੀ ਪੜ੍ਹੋ: ਸਿਆਸਤਦਾਨਾਂ ਨੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਆਪਣੇ ਫਾਇਦੇ ਲਈ ਕਰਵਾਈ : ਸੁਖਪਾਲ ਖਹਿਰਾ
ਫਿਲਹਾਲ ਜ਼ਖ਼ਮੀ ਖ਼ਜਾਨਚੀ ਜ਼ੇਰੇ ਇਲਾਜ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ।