ETV Bharat / state

Lootera Giroh Kabu: ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ - police arrest lootera

ਤਰਨ ਤਾਰਨ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ ,ਇਹਨਾਂ ਕੋਲੋਂ ਚੋਰੀ ਦੀ ਗੱਡੀ ਨਸ਼ੀਲੇ ਪਦਾਰਥ ਅਤੇ ਪਿਸਤੌਲ ਬਰਾਮਦ ਕੀਤੀ ਹੈ, ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਕਿਸੀ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਅਜਿਹੀਆਂ ਵਾਰਦਾਤਾਂ ਕਰ ਰਹੇ ਹਨ।

Robbers and heroin smugglers are thwarted by mounted police in taran taran
Lootera Giroh Kabu : ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਪੁਲਿਸ ਨੇ ਚੋਰੀ ਦੇ ਸਮਾਨ ਸਣੇ ਕੀਤਾ ਕਾਬੂ
author img

By

Published : Apr 24, 2023, 10:36 AM IST

Lootera Giroh Kabu : ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਪੁਲਿਸ ਨੇ ਚੋਰੀ ਦੇ ਸਮਾਨ ਸਣੇ ਕੀਤਾ ਕਾਬੂ

ਤਰਨ ਤਾਰਨ: ਸੂਬੇ ਵਿਚ ਵੱਧ ਰਹੇ ਅਪਰਾਧ 'ਤੇ ਠੱਲ ਪਾਉਣ ਦੇ ਲਈ ਪੁਲਿਸ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਇਸੇ ਤਹਿਤ ਤਰਨ ਤਾਰਨ ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਛਾਪੇਮਾਰੀ ਦੌਰਾਨ ਇਹਨਾਂ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਇਸ ਦੇ ਨਾਲ ਹੀ ਇਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਗਿ੍ਫ਼ਤਾਰੀ ਨਾਲ ਸਬੰਧਤ ਇਲਾਕਿਆਂ ਦੇ ਥਾਣਿਆਂ ’ਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਲੰਘੇ ਦਿਨ ਪੁਲਿਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਸੀ ਜਿਸ ਤਹਿਤ ਸਫਲਤਾ ਹੱਥ ਲੱਗੀ ਹੈ।

ਇਹ ਵੀ ਪੜ੍ਹੋ : Amritpal Arrest: ਐਸਜੀਪੀਸੀ ਮੈਂਬਰ ਸਿਆਲਕਾ ਨੇ ਕਿਹਾ, ਜਲਦ ਹੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਕੈਦੀਆਂ ਨਾਲ ਕਰਾਂਗੇ ਮੁਲਾਕਾਤ

ਮੁਲਜ਼ਮ ਪਹਿਲਾਂ ਕੀਤੇ ਕਾਂਡ ਦੀ ਜ਼ਮਾਨਤ 'ਤੇ ਆਇਆ ਬਾਹਰ: ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵਲੀ ਖਿਲਾਫ ਮੁਕੱਦਮਾ ਨੰਬਰ 51/2022 ਮੁਕੱਦਮਾ ਨੰਬਰ 51/2022 ਥਾਣਾ ਸਰਹਾਲੀ 307 ਬੀ.ਐੱਚ.ਐੱਸ. ਵਿੱਚ ਦਰਜ ਹੈ, ਇਹ ਦੋਸ਼ੀ ਕੁਝ ਦਿਨ ਪਹਿਲਾਂ ਉਕਤ ਮਾਮਲੇ ਵਿੱਚ ਜ਼ਮਾਨਤ 'ਤੇ ਰਿਹਾਅ ਹੋਇਆ ਸੀ। ਐਸ.ਐਸ.ਪੀ ਸਾਹਿਬ ਸ਼੍ਰੀ ਗੁਰਮੀਤ ਸਿੰਘ ਚੌਹਾਨ ਆਈ.ਪੀ.ਐਸ ਤਰਨਤਾਰਨ ਜੀ ਦੀ ਯੋਗ ਅਗਵਾਈ ਹੇਠ ਅਰੁਣ ਸ਼ਰਮਾ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੋਇੰਦਵਾਲ ਦੀ ਦੇਖ-ਰੇਖ ਹੇਠ ਥਾਣਾ ਚੋਹਲਾ ਸਾਹਿਬ ਦੇ ਡੀ.ਐਸ.ਪੀ.ਐਸ.ਆਈ. ਵਿਨੋਦ ਸ਼ਰਮਾ ਜੀ ਦੀ ਅਗਵਾਈ ਹੇਠ ਸ. ਨਾਕਾਬੰਦੀ ਦੌਰਾਨ ਮੁੱਖ ਅਫਸਰ ਚੋਲਾ ਸਾਹਿਬ, ਏ.ਐਸ.ਆਈ.ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਵੱਡੀ ਸਫਲਤਾ ਹਾਸਿਲ ਹੋਈ।ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਜਰਨੈਲ ਸਿੰਘ ਵਾਸੀ ਠੱਠੀਆ ਮਹੰਤਾ ਅਤੇ ਪਵਨਦੀਪ ਸਿੰਘ ਪੁੱਤਰ ਰਘੁਬੀਰ ਸਿੰਘ ਵਾਸੀ ਦਰਗਾਪੁਰ ਨੂੰ ਗ੍ਰਿਫਤਾਰ ਕੀਤਾ ਗਿਆ।

ਕੁਝ ਦਿਨ ਪਹਿਲਾਂ ਕੀਤੀ ਸੀ ਗੱਡੀ ਦੀ ਲੁੱਟ: ਇਨ੍ਹਾਂ ਦੇ ਕਬਜ਼ੇ 'ਚੋਂ ਫੋਰਡ ਫਿਗੋ ਨੰਬਰ DL-2C-AQ-2936 ਅਤੇ ਇੱਕ ਪਿਸਤੌਲ 32 ਇੱਕ ਮੈਗਜ਼ੀਨ ਅਤੇ ਚਾਰ ਜਿੰਦਾ ਰੌਂਦ ਬਰਾਮਦ ਕੀਤੇ ਗਏ। ਜ਼ਿਕਰਯੋਗ ਹੈ ਕਿ ਇਹ ਗੱਡੀ ਫੋਰਡ ਫਿਗੋ ਨੰਬਰ ਡੀ.ਐਲ.-2 CAQ-2936 ਬੀਤੀ 18ਅਪ੍ਰੈਲ ਨੂੰ ਮੋਹਨਪੁਰਾ ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ 'ਤੇ ਲੁੱਟੀ ਗਈ ਸੀ। ਪਰ ਉਕਤ ਮਾਮਲਾ 48 ਵਿਚ ਹੱਲ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਲਵਲੀ ਕੋਲੋਂ ਪੁਲਿਸ ਨੇ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਪੁਲਿਸ ਪਾਰਟੀ ਵੱਲੋਂ ਓਹਨਾ ਲੋਕਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਜਿੰਨਾ ਵੱਲੋਂ ਅਪਰਾਧ ਦਾ ਰਾਹ ਅਖਤਿਆਰ ਕਰਕੇ ਅਪਰਾਧ ਨੂੰ ਵਧਾਵਾ ਦਿੱਤਾ ਜਾਂਦਾ ਹੈ। ਪੁਲਿਸ ਪਾਰਟੀ ਦਾ ਕਹਿਣਾ ਹੈ ਕਿ ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.