ETV Bharat / state

NRI ਔਰਤ ਕੋਲੋ ਲੁਟੇਰਾ ਪਰਸ ਖੋਹ ਹੋਇਆ ਫਰਾਰ - ਮੂਕ ਦਰਸਕ

ਪੱਟੀ ਸ਼ਹਿਰ ਦੇ ਗਾਂਧੀ ਸੱਥ ਦੇ ਨਜਦੀਕ ਇੱਕ ਐਨ.ਆਰ.ਆਈ. ਔਰਤ ਕੋਲੋਂ ਮੋਟਰ ਸਾਇਕਲ ਸਵਾਰ (Motorcycle riders) ਨੌਜਵਾਨ ਚੱਪਟ ਮਾਰ ਵੱਲੋਂ ਪਰਸ ਖੋ ਕੇ ਰਫੂ ਚੱਕਰ ਹੋ ਗਿਆ।

NRI ਔਰਤ ਕੋਲੋ ਲੁਟੇਰਾ ਪਰਸ ਖੋਹ ਹੋਇਆ ਫਰਾਰ
NRI ਔਰਤ ਕੋਲੋ ਲੁਟੇਰਾ ਪਰਸ ਖੋਹ ਹੋਇਆ ਫਰਾਰ
author img

By

Published : Nov 21, 2021, 2:07 PM IST

ਤਰਨ ਤਾਰਨ: ਪੱਟੀ ਅਤੇ ਇਸਦੇ ਆਲੇ ਦੁਆਲੇ ਲੁੱਟਾਂ ਖੋਹਾਂ,ਚੋਰੀਆ ਝਪਟਮਾਰ ਅਤੇ ਗੁੰਡਾਗਰਦੀ ਦੀਆ ਵਾਰਦਾਤਾ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਪਰ ਪੁਲਿਸ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ।

ਇਹ ਵੀ ਪੜੋ: ਦੁਕਾਨ ’ਚੋਂ ਨਿੱਕਲੇ ਅੱਗ ਦੇ ਭਾਂਬੜ

ਗੁੰਡਾ ਅਨਸਰਾ ਵੱਲੋ ਲਗਾਤਾਰ ਲੁੱਟਾਂ ਖੋਹਾਂ ਝਪਟਮਾਰ ਵਰਗੀਆ ਘਟਨਾਵਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰ ਇਹਨਾ ਗੁੰਡਾਂ ਅਨਸਰਾ ਦੇ ਸਾਹਮਣੇ ਪੁਲਿਸ ਬੌਣੀ ਦਿਖਾਈ ਦੇ ਰਹੀ ਹੈ ਪਤਾ ਨਹੀ ਕਿੰਨੇ ਕੁ ਅਜਿਹੇ ਅਪਰਾਧਾ ਦੇ ਮਾਮਲੇ ਪੁਲਿਸ ਕਾਗਜਾ ਵਿੱਚ ਦਫਨ ਪਏ ਹਨ। ਪੱਟੀ ਹਲਕੇ ਵਿਚ ਘਟਨਾਵਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਪੁਲਿਸ ਦੀ ਪਕੜ ਤੋਂ ਦੂਰ ਹਨ। ਆਮ ਜਨਤਾ ਵਿੱਚ ਇਹਨਾਂ ਘਟਨਾਵਾ ਕਾਰਨ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਤਾਜਾ ਮਾਮਲਾ ਪੱਟੀ ਸ਼ਹਿਰ ਦੇ ਗਾਂਧੀ ਸੱਥ ਦੇ ਨਜਦੀਕ ਦਾ ਹੈ ਜਿੱਥੇ ਇੱਕ ਐਨ.ਆਰ.ਆਈ. ਔਰਤ ਕੋਲੋਂ ਮੋਟਰ ਸਾਇਕਲ ਸਵਾਰ (Motorcycle riders) ਨੌਜਵਾਨ ਚੱਪਟ ਮਾਰ ਵੱਲੋਂ ਪਰਸ ਖੋ ਕੇ ਰਫੂ ਚੱਕਰ ਹੋ ਗਿਆ। ਇਸ ਸਬੰਧੀ ਜਸਵਿੰਦਰ ਕੌਰ ਪਤਨੀ ਦਵਿੰਦਰ ਸਿੰਘ ਨੇ ਕਿਹਾ ਕਿ ਕਿ ਮੈਂ ਪਿਛਲੇ 15 ਸਾਲਾਂ ਤੋਂ ਕੈਨੇਡਾ ਰਹਿ ਰਹੀ ਹਾਂ ਅਤੇ ਆਪਣੇ ਪਿਤਾ ਦੀ ਦੇਖ ਰੇਖ ਕਰਨ ਲਈ ਚਾਰ ਪੰਜ ਦਿਨ ਪਹਿਲਾ ਇੰਡੀਆ ਆਈ ਹਾਂ। ਜਦੋਂ ਮੈਂ ਏ.ਟੀ.ਐਮ. ਵਿਚੋਂ ਪੈਸੇ ਕੱਢਵਾ ਕੇ ਬਜਾਰ ਵਿਚੋਂ ਘਰੇਲੂ ਸਮਾਨ ਖ੍ਰੀਦ ਰਹੀ ਸਾਂ ਤਾਂ ਜਦ ਮੈਂ ਘਾਟੀ ਬਜਾਰ ਪਹੁੰਚੀ ਤਾਂ ਇਕ ਨੌਜਵਾਨ ਬਿਨ੍ਹਾਂ ਨੰਬਰ ਤੋਂ ਕਾਲਾ ਮੋਟਰ ਸਾਇਕਲ ਸਵਾਰ ਮੇਰੇ ਕੋਲ ਆਇਆ ਤੇ ਮੇਰਾ ਪਰਸ ਖੋ ਕੇ ਰਫੂ ਚੱਕਰ ਹੋ ਗਿਆ।

NRI ਔਰਤ ਕੋਲੋ ਲੁਟੇਰਾ ਪਰਸ ਖੋਹ ਹੋਇਆ ਫਰਾਰ

ਉਨ੍ਹਾਂ ਦੱਸਿਆ ਕਿ ਮੇਰੇ ਪਰਸ ਵਿਚ ਆਈ ਫੋਨ ਮੋਬਾਇਲ, ਤਿੰਨ ਬੈਂਕਾਂ ਦੇ ਏ.ਟੀ.ਐਮ., ਅਧਾਰ ਕਾਰਡ, ਪੇਨ ਕਾਰਡ, 200 ਡਾਲਰ ਅਤੇ 38 ਹਜਾਰ ਰੁਪਏ ਸੀ। ਉਨ੍ਹਾ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਵਰਣਨਯੋਗ ਹੈ ਕਿ ਪੱਟੀ ਸ਼ਹਿਰ ਵਿਚ ਕਈ ਦਿਨਾਂ ਤੋਂ ਲਗਾਤਾਰ ਹੀ ਚੱਪਟ ਮਾਰ ਸਰਗਰਮ ਹੋਏ ਪਏ ਹਨ ਪਰ ਪੁਲਿਸ ਪ੍ਰਸ਼ਾਸ਼ਨ ਮੂਕ ਦਰਸਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਇਸ ਚੋਰੀ ਤੋਂ ਪਹਿਲਾਂ ਦਿਨ ਦਿਹਾੜੇ ਚਾਰ ਵਿਅਕਤੀਆਂ ਵੱਲੋਂ ਇਕ ਔਰਤ ਤੇ ਸਪਰੇਅ ਪਾ ਕੇ ਉਸ ਦੀਆਂ ਮੁੰਦਰੀਆਂ, ਵਾਲੀਆ ਲਵਾ ਲਈਆਂ ਸਨ ਪਰ ਅੱਜ ਤੱਕ ਉਸ ਦਾ ਵੀ ਕੋਈ ਸੁਰਾਗ ਨਹੀਂ ਮਿਲਿਆ।

ਇਹ ਵੀ ਪੜੋ: ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਹੋਈ ਮੌਤ, ਪਰਿਵਾਰ ਨੇ ਕੀਤਾ ਹੰਗਾਮਾ

ਉਧਰ ਜਦ ਇਸ ਸਾਰੀ ਘਟਨਾ ਸਬੰਧੀ ਥਾਣਾ ਸਿਟੀ ਪੱਟੀ ਦੇ ਐੱਸਐੱਚਓ ਲਖਬੀਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੈਮਰੇ ਦੇ ਅੱਗੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.