ਤਰਨ ਤਾਰਨ: ਪਿੰਡ ਡੱਲ ਦੇ ਵਾਸੀ ਪੀਣਗੇ ਹੁਣ ਨਹਿਰ ਦਾ ਟ੍ਰੀਟ ਹੋਇਆ ਪਾਣੀ। ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ।
ਸਰਹੱਦੀ ਪਿੰਡ ਡੱਲ ਜ਼ਿਲ੍ਹਾ ਤਰਨ ਤਾਰਨ ਦੇ ਨਿਵਾਸੀ ਹੁਣ ਸਰਫੇਸ ਵਾਟਰ ਪੀਣਗੇ ਜੋ ਕੇ ਭੁੱਚਰ ਪਿੰਡ ਦੀਆਂ ਨਹਿਰਾਂ ਤੋਂ ਫਿਲਟਰ ਹੋ ਕੇ ਹਰ ਘਰ ਪਾਣੀ ਪਹੁੰਚੇਗਾ। ਇਸ ਦੇ ਸਰਵੇ ਲਈ ਅੱਜ ਵਾਟਰ ਸਪਲਾਈ ਦੀ ਟੀਮ ਨੇ ਪਹੁੰਚ ਕੇ ਡਿਜੀਟਲ ਸਰਵੇ ਕੀਤਾ। ਇਹ ਸਰਵੇ ਡਿਜਿਟਲ ਮਸ਼ੀਨ ਨਾਲ ਕੀਤਾ ਗਿਆ।
ਇਸ ਮੌਕੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਪਿੰਡ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾ ਦਿੱਤਾ ਜਾਏਗਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਦੋਂ ਤੱਕ ਪਿੰਡ ਵਾਸੀਆਂ ਨੂੰ ਇਹ ਪਾਣੀ ਨਸੀਬ ਹੁੰਦਾ ਹੈ।
ਜੀਓਜੀ ਸਤਨਾਮ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਵਾਟਰ ਸਪਲਾਈ ਵਿਭਾਗ ਨੂੰ ਕਾਫ਼ੀ ਚਿਰ ਤੋਂ ਹੀ ਲਿੱਖ ਕੇ ਦੱਸਿਆ ਗਿਆ ਸੀ ਕਿ ਇਹ ਪਿੰਡ ਦਾ ਪਾਣੀ ਪੀਣ ਯੋਗ ਨਹੀਂ ਹੈ, ਜਿਸ ਮੰਗ ਨੂੰ ਅੱਜ ਪੂਰਾ ਕਰਨ ਲਈ ਸਰਵੇ ਟੀਮ ਨੇ ਸਰਵੇ ਕੀਤਾ।