ਤਰਨਤਾਰਨ: ਪਿੰਡ ਰੱਤਾ ਗੁੱਦਾ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਆਟਾ ਦਾਲ ਸਕੀਮ ਤਹਿਤ ਰਾਸ਼ਨ ਨਾ ਮਿਲਣ ਅਤੇ ਪ੍ਰਸ਼ਾਸਨ ਵੱਲੋ ਨੀਲੇ ਕਾਰਡ ਕੱਟੇ ਜਾਣ 'ਤੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਹਰਮਿੰਦਰ ਗਿੱਲ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਪੀੜਤ ਲੋਕਾਂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਕਣਕ ਦੇ ਨਾਲ ਦਾਲ ਅਤੇ ਛੋਲੇ ਵੀ ਮਿਲਦੇ ਸਨ ਪਰ ਕਾਂਗਰਸੀਆਂ ਵੱਲੋ ਝੂਠ ਬੋਲ ਕੇ ਉਨ੍ਹਾਂ ਕੋਲੋ ਵੋਟਾਂ ਤਾਂ ਲੈ ਲਈਆਂ ਹਨ ਪਰ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤ ਬੰਦ ਕਰ ਦਿੱਤੀਆਂ ਗਈਆਂ। ਲੋਕਾਂ ਨੇ ਸਰਕਾਰ ਕੋਲੋਂ ਆਟਾ ਅਤੇ ਦਾਲ ਦੇਣ ਮੰਗ ਕੀਤੀ ਗਈ ਹੈ।
ਉਥੇ ਹੀ ਆਟਾ ਦਾਲ ਸਕੀਮ ਦਾ ਲਾਭ ਨਾ ਮਿਲਣ ਵਾਲੇ ਪੀੜਤ ਲੋਕਾਂ ਨੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੂੰ ਮੰਗ ਪੱਤਰ ਦਿੱਤਾ। ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਉਕਤ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ।
ਇਹ ਵੀ ਪੜੋ: ਖੰਡ ਦੀ ਥਾਂ 'ਤੇ ਵਰਤੇ ਜਾਂਦੇ ਹਨ ਇਸ ਫ਼ਸਲ ਦੇ ਪੱਤੇ, ਵਿੱਤੀ ਫ਼ਾਇਦਾ ਵੱਧ ਤੇ ਲਾਗਤ ਘੱਟ
ਇਸ ਮੌਕੇ ਡੀਸੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆਂ ਹੈ ਤੇ ਉਹ ਇਸਦੀ ਜਾਂਚ ਕਰਵਾਉਣਗੇ ਅਤੇ ਪੀੜਤ ਲੋਕਾਂ ਨੂੰ ਬਣਦਾ ਉਨ੍ਹਾਂ ਦਾ ਹੱਕ ਦਵਾਇਆਂ ਜਾਵੇਗਾ।