ETV Bharat / state

ਅੱਤਵਾਦ ਪੀੜਤ ਪਰਿਵਾਰ ਦੀ ਥਾਂ 'ਤੇ ਪੁਲਿਸ ਮੁਲਾਜ਼ਮ ਵੱਲੋਂ ਨਜਾਇਜ਼ ਕਬਜ਼ੇ ਦੀ ਕੋਸ਼ਿਸ਼ - ਪਿੰਡ ਸਰਾਲੀ ਮੰਡਾ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਨਜਾਇਜ਼ ਕਬਜ਼ੇ ਦੀ ਕੋਸ਼ਿਸ਼

ਪੱਟੀ ਦੇ ਪਿੰਡ ਸਰਾਲੀ ਮੰਡਾ ਵਿਚ ਅੱਤਵਾਦ ਪੀੜਤ ਪਰਿਵਾਰ ਦੀ ਜਗ੍ਹਾ 'ਤੇ ਪੰਜਾਬ ਪੁਲਿਸ ਵਿੱਚ ਹੌਲਦਾਰ ਪ੍ਰਤਾਪ ਸਿੰਘ ਵਲੋਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰਤਾਪ ਸਿੰਘ ਵਲੋਂ ਕਬਜ਼ੇ ਵਾਲੀ ਜਗ੍ਹਾ 'ਤੇ ਆਪਣਾ ਗੇਟ ਵੀ ਲਗਾਇਆ ਗਿਆ ਹੈ।

ਪੁਲਿਸ ਮੁਲਾਜ਼ਮ ਵੱਲੋਂ ਨਜਾਇਜ਼ ਕਬਜ਼ੇ ਦੀ ਕੋਸ਼ਿਸ਼

author img

By

Published : Feb 1, 2020, 10:31 AM IST

ਤਰਨਤਾਰਨ: ਪੱਟੀ ਦੇ ਪਿੰਡ ਸਰਾਲੀ ਮੰਡਾ ਵਿਚ ਅੱਤਵਾਦ ਪੀੜਤ ਪਰਿਵਾਰ ਦੀ ਜਗ੍ਹਾ 'ਤੇ ਪੰਜਾਬ ਪੁਲਿਸ ਵਿੱਚ ਹੌਲਦਾਰ ਪ੍ਰਤਾਪ ਸਿੰਘ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰਤਾਪ ਸਿੰਘ ਵਲੋਂ ਕਬਜ਼ੇ ਵਾਲੀ ਜਗ੍ਹਾ 'ਤੇ ਆਪਣਾ ਗੇਟ ਵੀ ਲਗਾਇਆ ਗਿਆ ਹੈ।

ਇਸ ਬਾਰੇ ਅੱਤਵਾਦ ਪੀੜਤ ਪਰਿਵਾਰ ਦੀ ਮਹਿਲਾ ਗੁਰਬਰਿੰਦਰ ਕੌਰ ਨੇ ਦੱਸਿਆ ਕਿ ਇਹ ਜਗ੍ਹਾ ਉਨ੍ਹਾਂ ਦੀ ਜੱਦੀ ਪੁਸ਼ਤੀ ਹੈ ਅਤੇ ਜਦੋ ਉਨ੍ਹਾਂ ਦਾ ਪੂਰਾ ਪਰਿਵਾਰ ਇਥੇ ਰਹਿੰਦਾ ਸੀ ਤਾਂ ਇਨ੍ਹਾਂ ਦੇ ਪਰਿਵਾਰ ਦੇ ਤਿੰਨ ਜੀਆਂ ਦਾ ਜਿਸ ਵਿਚ ਦੋ ਉਸਦੇ ਭਰਾ ਅਤੇ ਇਕ ਪਿਤਾ ਜੀ ਦਾ 1987 ਤੋਂ ਲੈਕੇ 1989 ਦੇ ਦਰਮਿਆਨ ਅੱਤਵਾਦੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ।

ਜਿਸਦੇ ਚੱਲਦੇ ਅੱਜ ਕੱਲ੍ਹ ਇਹ ਪਰਿਵਾਰ ਜਲੰਧਰ ਰਹਿ ਰਿਹਾ ਹੈ। ਸਰਾਲੀ ਮੰਡਾ ਵਿਚ 2 ਕਨਾਲਾਂ 9 ਮਰਲੇ ਜ਼ਮੀਨ 'ਤੇ ਪੰਜਾਬ ਪੁਲਿਸ ਵਿਚ ਬਤੌਰ ਹੌਲਦਾਰ ਪ੍ਰਤਾਪ ਸਿੰਘ ਨਾਂਅ ਦੇ ਵਿਆਕਤੀ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਨਾਲ ਇਨ੍ਹਾਂ ਦੀ ਜਗਾ 'ਤੇ ਗੇਟ ਵੀ ਲਗਾਇਆ ਗਿਆ ਹੈ।

ਵੇਖੋ ਵੀਡੀਓ

ਪਰਿਵਾਰ ਨੇ ਸ਼ੁੱਕਰਵਾਰ ਨੂੰ ਆ ਕੇ ਇਸ ਗੇਟ ਦੇ ਅੱਗੇ ਚਾਰਦੀਵਾਰੀ ਕੀਤੀ। ਗੁਰਬਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਸੰਸਕਾਰ ਵੀ ਇਸੇ ਜਗ੍ਹਾ 'ਤੇ ਕੀਤਾ ਗਿਆ ਅਤੇ ਹਾਲਾਤ ਖ਼ਰਾਬ ਹੋਣ ਦੇ ਚੱਲਦੇ ਉਸ ਸਮੇਂ ਪੁਲਿਸ ਵੱਲੋਂ ਉਨ੍ਹਾਂ ਦੀ ਇਸ ਜਗ੍ਹਾ 'ਤੇ ਪੁਲਿਸ ਚੌਕੀ ਵੀ ਸਥਾਪਿਤ ਕੀਤੀ ਗਈ ਸੀ ਜੋ ਕਿ ਬਾਅਦ ਵਿਚ ਚੁੱਕ ਲਈ ਗਈ।

ਉਨ੍ਹਾਂ ਕਿਹਾ ਕਿ 2017 ਵਿਚ ਵੀ ਪ੍ਰਤਾਪ ਸਿੰਘ ਵਲੋਂ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਦੇ ਐਸਐਸਪੀ ਵਲੋਂ ਦਿੱਤੇ ਦਾਖ਼ਲ ਤੋਂ ਬਾਅਦ ਪੁਲਿਸ ਨੇ ਇਹ ਜਗ੍ਹਾ ਖਾਲੀ ਕਰਵਾ ਦਿੱਤੀ ਸੀ ਅਤੇ ਹੁਣ ਫਿਰ ਪ੍ਰਤਾਪ ਸਿੰਘ ਵਲੋਂ ਉਨ੍ਹਾਂ ਦੀ ਜਗਾ 'ਤੇ ਗੇਟ ਲਗਾਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿਚ ਸਿਰਫ਼ ਦੋ ਔਰਤਾਂ ਵੀ ਹਨ, ਜਿਸ ਕਰਕੇ ਪ੍ਰਤਾਪ ਸਿੰਘ ਵਲੋਂ ਵਾਰ-ਵਾਰ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਰਕਾਰ ਵਲੋਂ ਜਾਰੀ ਕੀਤਾ ਅੱਤਵਾਦ ਪੀੜਤ ਕਾਰਡ ਵੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।

ਇਸ ਮੌਕੇ ਜਦੋ ਪ੍ਰਤਾਪ ਸਿੰਘ ਦੇ ਪਰਿਵਾਰ ਨਾਲ ਗੱਲ ਕਰਨੀ ਚਾਹੀ ਤਾਂ ਘਰ ਵਿਚ ਮੌਜ਼ੂਦ ਔਰਤਾਂ ਵਲੋਂ ਪੱਤਰਕਾਰਾਂ ਦੀ ਮੋਬਾਈਲ ਵਿਚ ਵੀਡੀਓ ਬਣਾਈ ਗਈ ਪਰ ਗੱਲ ਕਰਨ ਲਈ ਕੋਈ ਅੱਗੇ ਨਹੀਂ ਆਇਆ ਅਤੇ ਪੁਲਿਸ ਦਾ ਹੌਲਦਾਰ ਪ੍ਰਤਾਪ ਸਿੰਘ ਮੌਕੇ 'ਤੇ ਹਾਜ਼ਰ ਨਹੀਂ ਹੋਇਆ।

ਇਹ ਵੀ ਪੜੋ: ਡਾ. ਦਲੀਪ ਕੌਰ ਟਿਵਾਣਾ ਦੀ ਮੌਤ 'ਤੇ ਸਿਆਸੀ ਆਗੂਆਂ ਨੇ ਭੇਟ ਕੀਤੀ ਸ਼ਰਧਾਂਜਲੀ

ਇਸ ਬਾਰੇ ਪੁਲਿਸ ਚੌਕੀ ਇੰਚਾਰਜ ਸਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਵੀ ਧਿਰ ਵਲੋਂ ਸ਼ਿਕਾਇਤ ਨਹੀਂ ਮਿਲੀ। ਸ਼ਿਕਾਇਤ ਮਿਲਣ 'ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.