ਹੈਦਰਾਬਾਦ: ਵਟਸਐਪ, ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਦਾ ਇਸਤੇਮਾਲ ਦੇਸ਼ ਭਰ 'ਚ ਕਈ ਯੂਜ਼ਰਸ ਕਰਦੇ ਹਨ। ਜ਼ਿਆਦਾ ਇਸਤੇਮਾਲ ਹੋਣ ਕਾਰਨ ਇਹ ਐਪਾਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਵੀ ਬਣਾ ਰਹੀਆਂ ਹਨ। ਗ੍ਰਹਿ ਮੰਤਰਾਲੇ ਦੀ ਇੱਕ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸਾਈਬਰ ਠੱਗ ਇਨ੍ਹਾਂ ਐਪਾਂ ਰਾਹੀ ਜ਼ਿਆਦਾ ਲੋਕਾਂ ਨੂੰ ਠੱਗ ਰਹੇ ਹਨ। ਇਨ੍ਹਾਂ ਐਪਾਂ ਦੇ ਜ਼ਿਆਦਾ ਯੂਜ਼ਰਸ ਹੋਣ ਕਰਕੇ ਆਨਲਾਈਨ ਠੱਗੀ ਕਰਨ ਵਾਲਿਆਂ ਲਈ ਲੋਕਾਂ ਨੂੰ ਸ਼ਿਕਾਰ ਬਣਾਉਣਾ ਆਸਾਨ ਹੈ।
ਵਟਸਐਪ ਰਾਹੀ ਲੋਕ ਠੱਗੀ ਦਾ ਜ਼ਿਆਦਾ ਹੁੰਦੇ ਨੇ ਸ਼ਿਕਾਰ
2024 'ਚ ਪਹਿਲੇ ਤਿੰਨ ਮਹੀਨੇ 'ਚ ਸਰਕਾਰ ਦੇ ਕੋਲ੍ਹ ਵਟਸਐਪ ਰਾਹੀ ਸਾਈਬਰ ਠੱਗੀ ਦੀ ਸਭ ਤੋਂ ਜ਼ਿਆਦਾ 43,797 ਸ਼ਿਕਾਇਤਾਂ ਆਈਆਂ ਸੀ। ਇਸ ਤੋਂ ਬਾਅਦ ਟੈਲੀਗ੍ਰਾਮ ਰਾਹੀ ਹੋਈ ਠੱਗੀ ਦੀ 22,680 ਅਤੇ ਇੰਸਟਾਗ੍ਰਾਮ 'ਤੇ ਠੱਗੀ ਦੀ 19,800 ਸ਼ਿਕਾਇਤਾਂ ਆਈਆਂ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਈਬਰ ਠੱਗ ਵਰਗੇ ਕ੍ਰਾਈਮ ਲਈ ਗੂਗਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਇਹ ਲੋਕ ਜ਼ਿਆਦਾ ਹੁੰਦੇ ਨੇ ਸ਼ਿਕਾਰ
ਗ੍ਰਹਿ ਮੰਤਰਾਲੇ ਦੀ ਸਾਲਾਨਾ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਲੱਗ-ਅਲੱਗ ਦੇਸ਼ਾਂ 'ਚ ਅਜਿਹੀਆਂ ਧੋਖਾਧੜੀਆਂ ਹੋ ਰਹੀਆਂ ਹਨ ਅਤੇ ਇਸ 'ਚ ਵੱਡੀ ਗਿਣਤੀ ਮਨੀ ਲਾਂਡਰਿੰਗ ਅਤੇ ਸਾਈਬਰ ਗੁਲਾਮੀ ਵੀ ਸ਼ਾਮਲ ਹਨ। ਸਾਈਬਰ ਧੋਖਾਧੜੀ ਵਿੱਚ ਬੇਰੁਜ਼ਗਾਰ ਨੌਜਵਾਨਾਂ, ਘਰੇਲੂ ਔਰਤਾਂ, ਵਿਦਿਆਰਥੀਆਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਪੈਸੇ ਵਿੱਚ ਉਧਾਰ ਲਿਆ ਪੈਸਾ ਵੀ ਸ਼ਾਮਲ ਹੈ।
ਫੇਸਬੁੱਕ 'ਤੇ ਵੀ ਸਰਕਾਰ ਦੀ ਨਜ਼ਰ
ਵਟਸਐਪ, ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਹੀ ਨਹੀਂ ਸਗੋਂ ਫੇਸਬੁੱਕ ਰਾਹੀ ਵੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਲਈ ਸਰਕਾਰ ਫੇਸਬੁੱਕ 'ਤੇ ਵੀ ਨਜ਼ਰ ਰੱਖ ਰਹੀ ਹੈ। ਸਾਈਬਰ ਠੱਗ ਫੇਸਬੁੱਕ ਰਾਹੀ ਦੇਸ਼ 'ਚ ਗੈਰਕਾਨੂੰਨੀ ਲੋਨ ਦੇਣ ਵਾਲੀਆਂ ਐਪਾਂ ਲਾਂਚ ਕਰ ਰਹੇ ਹਨ। ਇਨ੍ਹਾਂ 'ਤੇ ਕਾਰਵਾਈ ਕਰਨ ਲਈ ਸਰਕਾਰ ਪਹਿਲਾ ਹੀ ਅਜਿਹੇ ਲਿੰਕਾਂ ਦੀ ਪਹਿਚਾਣ ਕਰ ਲੈਂਦੀ ਹੈ ਅਤੇ ਲੋੜ ਪੈਣ ਤੇ ਇਨ੍ਹਾਂ ਲਿੰਕਾਂ ਨੂੰ ਹਟਾਉਣ ਲਈ ਫੇਸਬੁੱਕ ਨੂੰ ਨਿਰਦੇਸ਼ ਵੀ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ:-