ETV Bharat / state

ਲਾਪਤਾ ਹੋਏ ਮਾਸੂਮ ਦੀ ਲਾਸ਼ ਪਾਣੀ ਦੇ ਸੂਏ 'ਚੋਂ ਹੋਈ ਬਰਾਮਦ, ਪਿਤਾ ਨੇ ਹੀ ਕਤਲ ਦੀ ਰਚੀ ਸੀ ਸਾਜ਼ਿਸ਼ - ਪੰਜਾਬ ਕ੍ਰਾਈਮ ਨਿਊਜ਼

ਤਰਨਤਾਰਨ ਦੇ ਪਿੰਡ ਡੇਹਰਾ ਤੋਂ ਕਿਡਨੈਪ ਕਰਨ ਤੋਂ ਬਾਅਦ ਪਿਤਾ ਵੱਲੋਂ ਹੀ ਕਤਲ ਕੀਤੇ ਗਏ ਮਾਸੂਮ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਪੁਲਿਸ ਨੇ ਇੱਕ ਸੂਏ ਤੋਂ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Police recovered the dead body of the missing child in Tarn Taran
ਲਾਪਤਾ ਹੋਏ ਮਾਸੂਮ ਦੀ ਲਾਸ਼ ਪਾਣੀ ਦੇ ਸੂਏ 'ਚੋਂ ਹੋਈ ਬਰਾਮਦ, ਪਿਤਾ ਨੇ ਹੀ ਕਤਲ ਦੀ ਰਚੀ ਸੀ ਸਾਜ਼ਿਸ਼
author img

By

Published : Aug 15, 2023, 1:30 PM IST

ਪੁਲਿਸ ਨੇ ਮੁਲਜ਼ਮ ਪਿਤਾ ਗ੍ਰਿਫ਼ਤਾਰ ਕੀਤਾ

ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਡੇਹਰਾ ਸਾਹਿਬ ਤੋਂ ਐਤਵਾਰ ਰਾਤ ਤਿੰਨ ਸਾਲ ਦੇ ਮਾਸੂਮ ਬੱਚੇ ਗੁਰਸੇਵਕ ਸਿੰਘ ਨੂੰ ਅਗਵਾ ਕਰ ਲਿਆ ਗਿਆ। ਪਿੰਡ ਭੱਠਲਭਾਈ ਦੇ ਮਾਸੂਮ ਗੁਰਸੇਵਕ ਸਿੰਘ ਦੀ ਲਾਸ਼ ਪਾਣੀ ਦੇ ਸੂਏ ਵਿੱਚੋਂ ਮਿਲੀ ਹੈ। ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

ਕਾਤਿਲ ਪਿਤਾ ਗ੍ਰਿਫ਼ਤਾਰ: ਦਰਅਸਲ 3 ਸਾਲ ਦੇ ਮਾਸੂਮ ਗੁਰਸੇਵਕ ਨੂੰ ਕਿਸੇ ਨੇ ਅਗਵਾਹ ਨਹੀਂ ਕੀਤਾ ਸੀ, ਉਸ ਦਾ ਕਤਲ ਹੋ ਚੁੱਕਿਆ ਸੀ ਅਤੇ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਸਦਾ ਹੀ ਪਿਤਾ ਅੰਗਰੇਜ਼ ਸਿੰਘ ਸੀ, ਜਿਸ ਨੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪੁਲਿਸ ਅੱਗੇ ਇਕ ਝੂਠੀ ਕਹਾਣੀ ਪੇਸ਼ ਕਰਦਿਆਂ ਬੱਚੇ ਦੇ ਅਗਵਾਹ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਅੰਗਰੇਜ਼ ਸਿੰਘ ਦੀ ਬਣਾਈ ਕਹਾਣੀ ਮੁਤਾਬਿਕ ਬੱਚਾ ਅਗਵਾ ਉਸ ਸਮੇਂ ਹੋਇਆ ਜਦੋਂ ਉਹ ਪਿੰਡ ਢੋਟੀਆਂ ਵਿਖੇ ਐਤਵਾਰ ਰਾਤ ਕਰੀਬ 7.30 ਵਜੇ ਮੋਟਰਸਾਈਕਲ ਉੱਤੇ ਲੈਕੇ ਜਾ ਰਿਹਾ ਸੀ।

ਕਤਲ ਦੀ ਕਹਾਣੀ ਮੁਲਜ਼ਮ ਪਿਤਾ ਨੇ ਬਿਆਨੀ: ਲਾਸ਼ ਬਰਾਮਦ ਕਰਨ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਪਿਤਾ ਦੀ ਨਿਸ਼ਾਨਦੇਹੀ ਉੱਤੇ ਹੀ ਮਾਸੂਮ ਦੀ ਲਾਸ਼ ਪਿੰਡ ਵਿੱਚ ਵਗਦੇ ਸੂੂਏ ਤੋਂ ਬਰਾਮਦ ਕੀਤੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਿਤਾ ਮੁਤਾਬਿਕ ਉਸ ਨੇ ਆਪਣੇ ਹੀ ਪੁੱਤ ਦਾ ਕਤਲ ਬੇਰਹਿਮੀ ਨਾਲ ਗਲਾ ਘੋਟ ਕੇ ਕੀਤਾ ਅਤੇ ਉਸ ਦੀ ਲਾਸ਼ ਨੂੰ ਖੁਰ-ਬੁਰਦ ਕਰਨ ਦੇ ਲਈ ਵਗਦੇ ਸੂਏ ਦੇ ਪਾਣੀ ਵਿੱਚ ਵਹਾ ਦਿੱਤਾ। ਇਹ ਵੀ ਦੱਸ ਦਈਏ ਕਿ ਜਦੋਂ ਪੁਲਿਸ ਸੀਸੀਟੀਵੀ ਖੰਗਾਲ ਰਹੀ ਸੀ ਤਾਂ ਇਸ ਦੌਰਾਨ ਮੁਲਜ਼ਮ ਅੰਗਰੇਜ਼ ਸਿੰਘ ਆਪਣੇ ਦਿੱਤੇ ਬਿਆਨਾਂ ਅਨੁਸਾਰ ਹੀ ਸ਼ੱਕ ਦੇ ਘੇਰੇ ਵਿੱਚ ਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਹੈਰਾਨ ਕਰਨ ਵਾਲੇ ਖੁਲਾਸੇ ਕਰਦਿਆਂ ਕਲਯੁਗੀ ਪਿਤਾ ਨੇ ਕਬੂਲਿਆ ਕਿ ਉਸ ਨੇ ਹੀ ਗੁਰਸੇਵਕ ਨੂੰ ਮਾਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.