ਤਰਨਤਾਰਨ: ਜਿਲ੍ਹੇਂ ਪਟਵਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਵਿੱਚ ਜਿਲ੍ਹਾਂ ਹੈਡ ਕਵਾਟਰ ਤੇ ਰੋਸ ਪ੍ਰਦਰਸ਼ਨ ਕੀਤਾ। ਜਿਸਦੇ ਚੱਲਦਿਆਂ ਤਰਨ ਤਾਰਨ ਵਿੱਖੇ ਜਿਲ੍ਹੇਂ ਭਰ ਦੇ ਪਟਵਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਾਇਆ ਗਿਆ। ਇਸ ਧਰਨੇ ਚ ਪਟਵਾਰਿਆ ਨੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ਼ ਜੰਮ੍ਹ ਕੇ ਨਾਰੇਬਾਜੀ ਕੀਤੀ ਤੇ ਇਸ ਧਰਨੇ ਚ ਪਟਵਾਰੀ ਆਪਣੇ ਬੈਠਣ ਲਈ ਸਰਕਾਰ ਵੱਲੋਂ ਵਾਅਦੇ ਅਨੁਸਾਰ ਕੈਬਿਨ ਬਣਾ ਕੇ ਦੇਣ ਦੀ ਮੰਗ ਤੇ ਟੋਲ ਪਲਾਜਾ ਤੇ ਲੱਗਣ ਵਾਲੀ ਫੀਸ ਮੁਆਫੀ ਦੀ ਮੰਗ ਕਰ ਰਹੇ ਹਨ।
ਪਟਵਾਰ ਯੂਨੀਅਨ ਦੇ ਪ੍ਰਧਾਨ ਸੁਖਨਿੰਦਰ ਸਿੰਘ ਪੰਨੂ ਨੇ ਦੱਸਿਆਂ ਕਿ ਪੰਜਾਬ ਸਰਕਾਰ ਨੇ ਸਾਡੀਆ ਕਈ ਮੰਗਾ ਨੂੰ ਮੰਨਿਆ ਵੀ ਪਰ ਉਸ ਨੂੰ ਲਾਗੂ ਹਜੇ ਤਕ ਨਹੀ ਕੀਤਾ। ਜਿਸ ਵਿਚ ਕਈ ਪਟਵਾਰੀਆ ਦੀਆਂ 55 ਫੀਸਦੀ ਪੋਸਟਾਂ ਖਾਲੀ ਹੋਣ ਕਾਰਨ ਪਟਵਾਰੀਆ ਦੀ ਭਰਤੀ ਕੀਤੀ ਜਾਵੇ ਘਟ ਪਟਵਾਰੀ ਹੋਣ ਨਾਲ ਪਟਵਾਰੀਆਂ ਨੂੰ ਦੂਸਰੇ ਹਲਕਿਆਂ ਦਾ ਵਾਧੂ ਕੰਮ ਦੇਖਣਾ ਪੈ ਰਿਹਾ ਹੈ ਇਸ ਲਈ ਸਰਕਾਰ ਪਟਵਾਰੀਆਂ ਦੀ ਖਾਲੀ ਪੋਸਟਾਂ ਤੁਰੰਤ ਭਰਣ।ਰੈਵਨਿਊ ਰਿਕਾਰਡ ਆਨ ਲਾਈਨ ਲਈ ਪਟਵਾਰੀਆਂ ਨੂੰ ਲੈਪਟੋਪ ਦਿੱਤੇ ਜਾਣ ਅਤੇ ਪੇ ਕਮਿਸ਼ਨ ਦੀ ਰਿਪੋਰਟ ਆਦਿ ਲਾਗੂ ਕਰਨ ਦੀ ਮੰਗ ਕਰ ਰਹੇ ਸਨ।
ਪੰਨੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਪਟਵਾਰੀ ਪੰਜਾਬ ਦੇ ਚਾਰ ਹਲਕਿਆਂ ਦੀ ਹੋ ਰਹੀ ਜ਼ਿਮਨੀ ਚੋਣਾਂ ਵਿੱਚ ਜਾ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ।