ਚੰਡੀਗੜ੍ਹ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਹੈ। ਜਿਸਦੇ ਚੱਲਦੇ ਸੂਬੇ ਦੇ ਸਹਹੱਦੀ ਖੇਤਰਾਂ ਵਿੱਚ ਆਏ ਦਿਨ ਡਰੋਨ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀ ਹੈ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਸਰਹੱਦ ਖੇਤਰ ਵਿੱਚ ਡਰੋਨ ਦੇਖਣ ਨੂੰ ਮਿਲਿਆ।
ਬੀਐਸਐਫ ਨੇ ਕੀਤੀ ਫਾਇਰਿੰਗ: ਦੱਸ ਦਈਏ ਕਿ ਤਰਨਤਾਰਨ ਦੇ ਭਾਰਤ ਪਾਕਿਸਤਾਨ ਸਰਹੱਦ ਉੱਤੇ ਰਾਤ ਦੇ ਕਰੀਬ 12 ਵਜੇ ਦੇ ਕਰੀਬ ਇੱਕ ਪਾਕਿਸਤਾਨੀ ਡਰੋਨ ਭਾਰਤ ਵਿੱਚ ਦਾਖਲ ਹੋਇਆ। ਜਿਸਦੀ ਆਵਾਜ਼ ਸੁਣਦੇ ਹੀ ਸਰਹੱਦ ਉੱਤੇ ਤੈਨਾਤ ਬੀਐਸਐਫ ਦੇ ਜਵਾਨ ਹਰਕਤ ਵਿੱਚ ਆਉਂਦੇ ਹੀ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲੋਂ ਨੂੰ ਚਲਾ ਗਿਆ। ਇਸ ਤੋਂ ਬਾਅਦ ਇਲਾਕੇ ਵਿੱਚ ਬੀਐਸਐਫ ਵੱਲੋਂ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ।
ਹਥਿਆਰ ਅਤੇ ਨਸ਼ੇ ਦੀ ਹੋ ਰਹੀ ਸਪਲਾਈ: ਪਿਛਲੇ ਕੁਝ ਸਾਲਾਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਾਕਿਸਤਾਨ ਤੋਂ ਲਗਾਤਾਰ ਨਸ਼ੇ ਅਤੇ ਹਥਿਆਰਾਂ ਦੀ ਖੇਪ ਭਾਰਤ ਭੇਜੀ ਜਾ ਰਹੀ ਹੈ। ਜਿਸ 'ਤੇ ਬੀਐਸਐਫ ਵਲੋਂ ਆਪਣੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਵਾਰ ਇਸ ਵਾਰਦਾਤ ਨੂੰ ਬੀਐਸਐਫ ਵਲੋਂ ਨਾਕਾਮ ਵੀ ਕੀਤਾ ਗਿਆ ਹੈ।
ਇਹ ਵੀ ਪੜੋ: ਘੱਟ ਗਿਣਤੀ ਦੇ ਖਾਤਮੇ ਦੀਆਂ ਹੋ ਰਹੀਆਂ ਗੱਲਾਂ,ਪੰਜਾਬ ਸਰਕਾਰ ਦੇਖ ਰਹੀ ਤਮਾਸ਼ਾ