ETV Bharat / state

ਸਿੰਘੂ ਬਾਰਡਰ ਦੇ ਕਤਲ ਮਾਮਲੇ ‘ਚ ਮ੍ਰਿਤਕ ਦੇ ਪਿੰਡ ਦੇ ਲੋਕ ਆਏ ਮੀਡੀਆ ਸਾਹਮਣੇ, ਕਹੀਆਂ ਇਹ ਗੱਲਾਂ

ਸਿੰਘੂ ਬਾਰਡਰ (Singhu Border) ‘ਤੇ ਕਤਲ ਹੋਏ ਸ਼ਖ਼ਸ ਦੇ ਮਸਲੇ ਨੂੰ ਲੈਕੇ ਮ੍ਰਿਤਕ ਦੇ ਪਿੰਡ ਦੀਆਂ ਕੁਝ ਮਹਿਲਾਵਾਂ ਸਾਹਮਣੇ ਆਈਆਂ ਹਨ। ਸ਼ਖ਼ਸ ‘ਤੇ ਲੱਗਲੇ ਬੇਅਦਬੀ ਦੇ ਇਲਜ਼ਾਮਾਂ ‘ਤੇ ਬੋਲਦਿਆਂ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਸ ਵੱਲੋਂ ਬੇਅਦਬੀ (beadbi) ਕੀਤੀ ਗਈ ਹੋਵੇਗੀ।

ਸਿੰਘੂ ਬਾਰਡਰ ਦੇ ਕਤਲ ਮਾਮਲੇ ‘ਚ ਮ੍ਰਿਤਕ ਦੇ ਪਿੰਡ ਦੇ ਲੋਕ ਆਏ ਮੀਡੀਆ ਸਾਹਮਣੇ

author img

By

Published : Oct 15, 2021, 6:01 PM IST

ਤਰਨਤਾਰਨ: ਦਿੱਲੀ ਦੇ ਸਿੰਘੂ ਬਾਰਡਰ (Singhu Border) ਤੇ ਬੇਅਦਬੀ (beadbi) ਦੇ ਮਾਮਲੇ ਨੂੰ ਸ਼ਖ਼ਸ ਦਾ ਕੀਤੇ ਕਤਲ ਨੂੰ ਲੈਕੇ ਮਾਮਲਾ ਭਖਦਾ ਜਾ ਰਿਹਾ ਹੈ। ਚਾਰੇ ਪਾਸੇ ਮੀਡੀਆ ਤੋਂ ਲੈਕੇ ਲੋਕਾਂ ਦੇ ਘਰਾਂ ਦੇ ਵਿੱਚ ਇਸ ਘਟਨਾ ਦੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਵੀ ਇਸੇ ਘਟਨਾ ਦੀਆਂ ਰੂਹ ਕੰਬਾਊ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਮ੍ਰਿਤਕ ਸ਼ਖ਼ਸ ‘ਤੇ ਇਲਜ਼ਾਮ ਲੱਗੇ ਹਨ ਕਿ ਉਸ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ (beadbi) ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਨਿਹੰਗ ਸਿੰਘਾਂ (Nihang Singhs) ਦੇ ਵੱਲੋਂ ਉਸ ਦਾ ਹੱਥ ਅਤੇ ਲੱਤ ਵੱਢ ਕੇ ਉਸਦਾ ਕਤਲ ਕੀਤਾ ਗਿਆ ਹੈ।

ਇਸ ਮਾਮਲੇ ਦੌਰਾਨ ਹੀ ਹੁਣ ਮ੍ਰਿਤਕ ਸ਼ਖ਼ਸ ਦੇ ਪਿੰਡ ਦੀਆਂ ਕੁਝ ਮਹਿਲਾਵਾਂ ਸਾਹਮਣੇ ਆਈਆਂ ਹਨ। ਮਹਿਲਾਵਾਂ ਨੇ ਦੱਸਿਆ ਕਿ ਲਖਬੀਰ ਉਰਫ ਟੀਟੂ ਨਸ਼ਾ ਜ਼ਰੂਰ ਕਰਦਾ ਹੈ ਪਰ ਉਹ ਬੇਅਦਬੀ ਨਹੀਂ ਕਰ ਸਕਦਾ। ਨਾਲ ਹੀ ਉਨ੍ਹਾਂ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਕਿ ਇਹ ਸਹੀ ਤਰ੍ਹਾਂ ਵੀ ਨਹੀਂ ਪਤਾ ਕਿਉਂਕਿ ਦਿੱਲੀ ਬਾਰਡਰ ‘ਤੇ ਲੋਕ ਇਹ ਕਹਿ ਰਹੇ ਹਨ ਕਿ ਉਸ ਵੱਲੋਂ ਬੇਅਦਬੀ (beadbi) ਕੀਤੀ ਗਈ ਹੈ।

ਸਿੰਘੂ ਬਾਰਡਰ ਦੇ ਕਤਲ ਮਾਮਲੇ ‘ਚ ਮ੍ਰਿਤਕ ਦੇ ਪਿੰਡ ਦੇ ਲੋਕ ਆਏ ਮੀਡੀਆ ਸਾਹਮਣੇ

ਇਸ ਦੌਰਾਨ ਮਹਿਲਾਵਾਂ ਨੇ ਦੱਸਿਆ ਕਿ ਸ਼ਖ਼ਸ ਨਸ਼ੇ ਕਰਨ ਦਾ ਜ਼ਰੂਰ ਆਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਦੇ ਕੰਮ-ਕਾਰ ਕਰਕੇ ਹੀ ਉਹ ਆਪਣੇ ਘਰ ਦਾ ਗੁਜਾਰਾ ਕਰਦਾ ਸੀ। ਇਸਦੇ ਨਾਲ ਹੀ ਮਹਿਲਾਵਾਂ ਨੇ ਦੱਸਿਆ ਕਿ ਉਹ ਇੱਕ ਭਲਾ ਆਦਮੀ ਸੀ ਕਿਉਂਕਿ ਉਸਨੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਕੀਤਾ ਸੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਉਸਨੂੰ ਤਾਂ ਦਿੱਲੀ ਦਾ ਵੀ ਪਤਾ ਨਹੀਂ ਹੋਣਾ ਪਤਾ ਨਹੀਂ ਉਹ ਦਿੱਲੀ ਕਿਵੇਂ ਪਹੁੰਚਿਆ ਹੋਣਾ ਹੈ।

ਜਾਣਕਾਰੀ ਅਨੁਸਾਰ ਲਖਬੀਰ ਸਿੰਘ ਦੀ ਧਰਮ ਪਤਨੀ ਅੱਜ ਤੋਂ ਸੱਤ ਸਾਲ ਪਹਿਲਾਂ ਉਸ ਨੂੰ ਛੱਡ ਕੇ ਆਪਣੇ ਬੱਚਿਆਂ ਨਾਲ ਚਲੇ ਗਈ ਸੀ। ਦੱਸ ਦੇਈਏ ਕਿ ਲਖਬੀਰ ਸਿੰਘ ਦੀਆਂ ਤਿੰਨ ਲੜਕੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਖਬੀਰ ਸਿੰਘ ਉਰਫ਼ ਟੀਟਾ ਪਿਛਲੇ ਸ਼ੁੱਕਰਵਾਰ ਹੀ ਇੱਥੋਂ ਦਿੱਲੀ ਗਿਆ ਸੀ।

ਇਹ ਵੀ ਪੜ੍ਹੋ:ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਕਾਨਫਰੰਸ 'ਚ ਰੱਖੇ ਇਹ ਵੱਡੇ ਵਿਚਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.