ਤਰਨਤਾਰਨ: ਭਿੱਖੀਵਿੰਡ ਨਜ਼ਦੀਕ ਪੈਂਦੇ ਪਿੰਡ ਤਤਲੇ (Village Tatle near Bhikhiwind) ਵਿੱਚ ਦੋ ਬੱਚਿਆ ਅਤੇ ਉਨ੍ਹਾਂ ਦੀ ਮਾਂ ਨੇ ਗਲਤੀ ਨਾਲ ਜ਼ਹਿਰੀਲੀ ਦਵਾਈ ਪੀ ਲਈ ਹੈ। ਜਾਣਕਾਰੀ ਮੁਤਾਬਿਕ ਬੱਚਿਆ ਨੇ ਇਸ ਦਵਾਈ ਨੂੰ ਸ਼ਬਰਤ ਸਮਝ ਕੇ ਪੀ ਲਿਆ ਸੀ, ਇਸ ਘਟਨਾ ਵਿੱਚ ਦੋਵੇਂ ਬੱਚਿਆ ਦੀ ਮੌਤ (Death of a child) ਹੋ ਗਈ, ਜਦਕਿ ਬੱਚਿਆ ਮਾਂ ਦੀ ਹਾਲਾਤ ਕਾਫ਼ੀ ਨਾਜੁਕ ਬਣੀ ਹੋਈ ਹੈ। ਇਸ ਬਾਰੇ ਮ੍ਰਿਤਕ ਬੱਚਿਆਂ ਦੇ ਪਿਤਾ ਬਾਗ਼ੀਚਾ ਸਿੰਘ ਨੇ ਦੱਸਿਆ ਕਿ 14 ਮਾਰਚ ਨੂੰ ਇਹ ਬੱਚੇ ਸਕੂਲ ਤੋਂ ਵਾਪਿਸ ਘਰ ਆਏ ਸਨ ਅਤੇ ਇਨ੍ਹਾਂ ਨੂੰ ਭੁੱਖ ਲੱਗੀ ਹੋਣ ਕਰਕੇ ਇਨ੍ਹਾਂ ਦੀ ਮਾਂ ਬਜ਼ਾਰੋ ਖਾਣ ਲਈ ਚੀਜ਼ ਲੈਣ ਗਈ ਤਾਂ ਉਸ ਪਿੱਛੋਂ ਬੱਚਿਆਂ ਨੇ ਘਰ ਵਿੱਚ ਪਈ ਜ਼ਹਿਰੀਲੀ ਦਵਾ ਨੂੰ ਸ਼ਰਬਤ ਸਮਝ ਕੇ ਪੀ ਲਿਆ।
ਜਿਸ ਕਾਰਣ ਉਨ੍ਹਾਂ ਦੀ ਹਾਲਤ ਵਿਗੜ ਗਈ ਉਨ੍ਹਾਂ ਨੂੰ ਤਰੁੰਤ ਭਿੱਖੀਵਿੰਡ ਹਸਪਤਾਲ (Bhikhiwind Hospital) ਲਿਜਾਇਆ ਗਿਆ। ਜਿੱਥੇ ਦਵਾਈ ਤਾਂ ਡਾਕਟਰਾਂ ਨੇ ਬਾਹਰ ਕੱਢ ਦਿੱਤੀ, ਪਰ ਦਵਾਈ ਦਾ ਅਸਰ ਜ਼ਿਆਦਾ ਹੋਣ ਕਰਕੇ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮ੍ਰਿਤਕ ਪੁੱਤਰ ਦੀ ਉਮਰ ਸਾਢੇ 6 ਸਾਲ ਸੀ ਜਿਸ ਨੇ 20 ਮਾਰਚ ਨੂੰ ਦਮ ਤੋਰ ਦਿੱਤਾ ਅਤੇ ਉਨ੍ਹਾਂ ਦੀ ਧੀ ਦੀ ਨਾਜੁਖ ਹਾਲਾਤ ਨੂੰ ਵੇਖਦੇ ਹੋਏ ਲੁਧਿਆਣਾ ਦੇ ਡੀ.ਐੱਸ.ਸੀ. ਹਸਪਤਾਲ (Ludhiana's D.Sc. The hospital) ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਨੇ ਵੀ ਦਮ ਤੋੜ ਦਿੱਤੀ, ਪਿਤਾ ਮੁਤਾਬਿਕ ਮਨਪ੍ਰੀਤ ਕੌਰ ਦੀ ਉਮਰ 9 ਸਾਲ ਦੀ ਸੀ। ਹਾਲਾਂਕਿ ਬੱਚਿਆਂ ਦੀ ਮਾਂ ਲਖਵਿੰਦਰ ਕੌਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਹਸਪਤਾਲ (Sri Guru Nanak Hospital, Amritsar) ਵਿੱਚ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਹੈ।
ਇਸ ਮੌਕੇ ਪਿੰਡ ਵਾਸੀ ਰਣਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਨਾਲ ਬਹੁਤ ਮਾੜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਬੁਹਤ ਹੀ ਗਰੀਬ ਪਰਿਵਾਰ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚਿਆ ਦੇ ਪਿਤਾ ਨੇ ਆਪਣੇ ਪਰਿਵਾਰ ਦੇ ਇਲਾਜ ਲਈ ਵੀ ਵਿਆਜ ‘ਤੇ ਪੈਸੇ ਚੁੱਕ ਕੇ ਆਪਣੇ ਬੱਚਿਆ ਤੇ ਪਤਨੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ, ਉਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ (Government of Punjab) ਤੋਂ ਪਰਿਵਾਰ ਦੀ ਅਰਥਿਕ ਮਦਦ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਜੀਰਾ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ, ਲੋਕਾਂ ਨੇ ਖੋਲ੍ਹੀ ਪੋਲ