ਤਰਨਤਾਰਨ : ਪਿੰਡ ਮੱਲਾ ਵਿਖੇ ਦਿਹਾਤੀ ਖੇਤ ਮਜ਼ਦੂਰ ਸਭਾ ਯੂਨੀਅਨ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵੱਲੋਂ 11 ਅਤੇ 12ਸਤੰਬਰ ਨੁੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਅਣਮਿੱਥੇ ਸਮੇ ਲਈ ਧਰਨਾ ਲਗਾਇਆ ਜਾ ਰਿਹਾ ਹੈ।
ਤਰਨਤਾਰਨ ਦੇ ਪਿੰਡ ਮੱਲਾ ਵਿਖੇ ਦਿਹਾਤੀ ਖੇਤ ਮਜ਼ਦੂਰ ਸਭਾ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਜਾਮਾਰਾਏ ਅਤੇ ਬਲਦੇਵ ਸਿੰਘ ਪੰਡੋਰੀ ਗੋਲਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਭਾਰੀ ਨਾਅਰੇ 'ਲਗਾਏ ਗਏ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣੇ ਵੇਲੇ ਗਰੀਬ ਲੋਕਾ ਨਾਲ ਪਿੰਡਾਂ ਵਿਚ ਚੋਣ ਪ੍ਰਚਾਰ ਕਰਨ ਦੋਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ।
ਉਹਨਾਂ ਨੂੰ ਯਾਦ ਕਰਵਾਉਣ ਲਈ ਚੰਡੀਗੜ੍ਹ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਅਣਮਿੱਥੇ ਸਮੇ ਲਈ ਰੋਸ ਪ੍ਰਦਰਸ਼ਨ ਕਰ ਲਗਤਾਰ ਧਰਨੇ ਲਗਾਉਣ ਲਈ ਪਿੰਡ-ਪਿੰਡ ਦਿਹਾਤੀ ਖੇਤਰ ਮਜ਼ਦੂਰ ਸਭਾ ਯੂਨੀਅਨ ਦੇ ਵਰਕਰਾ ਨੁੰ ਲਾਮਬੰਦ ਕਰਨ ਲਈ ਇਕ ਅਹਿਮ ਮੀਟਿੰਗ ਕਰਕੇ ਵਰਕਰਾ ਡਿਊਟੀਆ ਲਗਾਈਆ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਇਸ ਕਿਸਾਨ ਜੱਥੇਬੰਦੀ ਨੇ ਟੋਲ ਪਲਾਜ਼ਾ ਕਰਵਾਇਆ ਫਰੀ, ਲੋਕ ਹੋਏ ਬਾਗੋ ਬਾਗ