ਤਰਨਤਾਰਨ: ਇਕ ਵਾਰ ਮੁੜ ਭਾਰਤ-ਪਾਕਿਸਤਾਨ ਸਰਹੱਦ ਦੇ ਇਲਾਕੇ ਅੰਦਰ ਇਕ ਡਰੋਨ ਬਰਾਮਦ ਕੀਤਾ ਗਿਆ ਹੈ। ਇਸ ਬਰਾਮਦਗੀ ਦੌਰਾਨ ਡਰੋਨ ਸਣੇ ਵਿੱਚੋ 06 ਪੈਕਟ ਹੈਰੋਇਨ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਕੰਵਲਜੀਤ ਰਾਏ ਮੁੱਖ ਅਫਸਰ ਥਾਣਾ ਖੇਮਕਰਨ ਵੱਲੋ ਗੁਪਤ ਸੂਚਨਾ ਮਿਲਣ ਤੇ ਹਿੰਦ-ਪਾਕਿ ਬਾਰਡਰ ਦੇ ਏਰੀਆ ਅੰਦਰ ਮਿਤੀ 28.11.2022 ਦੀ ਦਰਮਿਆਨੀ ਰਾਤ ਨੂੰ ਹੋਈ ਡਰੋਨ ਮੂਵਮੈਟ ਨੂੰ ਟਰੇਸ ਕਰਨ ਲਈ BSF ਜਵਾਨਾਂ ਨਾਲ ਜੁਆਇੰਟ ਅਪਰੇਸ਼ਨ ਚਲਾਇਆ ਗਿਆ। ਪੁਲਿਸ ਦੀਆ ਪਾਰਟੀਆਂ ਬਣਾ ਕੇ ਇਲਾਕਾ ਥਾਣਾ ਦੇ ਏਰੀਆ ਅੰਦਰ ਭੇਜੀਆ ਗਈਆ।
ਡਰੋਨ ਆਧੁਨਿਕ ਤਕਨੀਕਾਂ ਨਾਲ ਲੈਸ: ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਨੂੰ ਸਰਚ ਅਪਰੇਸ਼ਨ ਦੌਰਾਨ ਜਦ ਪੁਲਿਸ ਪਾਰਟੀ ਕਸਬਾ ਕਲਸ ਦੇ ਖੇਤਾ ਨਜਦੀਕ ਪਹੁੰਚੀ, ਤਾਂ ਕਲਸ ਪਿੰਡ ਦੇ ਮੇਜਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਕਲਸ ਦੇ ਖੇਤਾ ਵਿੱਚ ਡਰੋਨ ਬਰਾਮਦ ਹੋਇਆ। ਦੱਸਣਯੋਗ ਹੈ ਕਿ ਇਹ ਡਰੋਨ ਹੈਕਸਾ ਕੈਪਟਰ ਹੈ ਅਤੇ ਕਾਫੀ ਭਾਰੀ ਮਾਤਰਾ ਵਿੱਚ ਸਮੱਗਰੀ ਉਠਾ ਸਕਦਾ ਹੈ ਅਤੇ ਆਧੁਨਿਕ ਤਕਨੀਕ ਨਾਲ ਲੈਸ ਹੈ। ਇਸ ਇਲਾਕੇ ਦੀ ਬਰੀਕੀ ਨਾਲ ਸਰਚ ਕਰਨ ਉੱਤੇ ਕੁਝ ਦੂਰ ਹੀ ਇੱਕ ਵੱਡਾ ਪੈਕਟ ਮਿਲਿਆ, ਜੋ ਟੇਪ ਰੋਲ ਨਾਲ ਲਪੇਟਿਆ ਹੋਇਆ ਸੀ ਜਿਸ ਦਾ ਵਜਨ ਕਰਨ ਤੇ 07 ਕਿਲੋ ਕਰੀਬ ਹੋਇਆ। ਇਸ ਨੂੰ ਖੋਲ ਕੇ ਚੈਕ ਕਰਨ ਤੇ ਉਸ ਵਿੱਚੋ 06 ਪੈਕਟ ਹੈਰੋਇਨ ਬਰਾਮਦ ਹੋਈ।
![Khemkaran police, drone with seven kilos of heroin](https://etvbharatimages.akamaized.net/etvbharat/prod-images/indiafromthepakistansideontheindia-pakistanborder6packetsofheroinwererecoveredalongwiththephoneenteredinside_30112022082141_3011f_1669776701_362.jpg)
ਮਾਮਲੇ ਦੀ ਜਾਂਚ ਸ਼ੁਰੂ: ਪੈਕਟ ਚੋਂ ਬਰਾਮਦ ਹੈਰੋਇਨ ਦਾ ਵਜ਼ਨ ਸਮੇਤ ਪੈਕਟ ਕਰੀਬ 06 ਕਿਲੋ 680 ਗ੍ਰਾਮ ਹੈ, ਜੋ ਇਹ ਰਿਕਵਰੀ ਹੋਈ ਹੈ। ਉਹ ਹਿੰਦ-ਪਾਕਿ ਬਾਰਡਰ ਦੀਆ ਤਾਰਾਂ ਤੋ ਕਰੀਬ ਇੱਕ ਕਿਲੋਮੀਟਰ ਦੀ ਦੂਰੀ 'ਤੇ ਭਾਰਤ ਏਰੀਆ ਵਿੱਚ ਹੋਈ, ਜੋ ਇਹ ਬੀ.ਓ.ਪੀ ਹਰਭਜਨ ਸਿੰਘ 101 ਬਟਾਲੀਅਨ ਖੇਮਕਰਨ ਦਾ ਏਰੀਆ ਹੈ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬਟਾਲਾ ਪੁਲਿਸ ਨੇ ਅਕਾਲੀ ਵਰਕਰ ਅਜੀਤਪਾਲ ਕਤਲ ਮਾਮਲੇ ਨੂੰ 18 ਘੰਟੇ ਵਿਚ ਸੁਲਝਾਇਆ
![etv play button](https://etvbharatimages.akamaized.net/etvbharat/static/assets/images/video_big_icon-2x.png)