ਤਰਨਤਾਰਨ: ਜ਼ਿਲ੍ਹੇ ਦੇ ਕਸਬਾ ਖਡੂਰ ਸਾਹਿਬ ਵਿੱਚ ਪਤੀ-ਪਤਨੀ ਦੇ ਮਾਮੂਲੀ ਤਕਰਾਰ ਤੋਂ ਮਗਰੋਂ 24 ਸਾਲ ਦੀ ਪਤਨੀ ਨੇ ਖੌਫ਼ਨਾਕ ਕਦਮ ਚੁੱਕਿਆ ਹੈ। ਪਤਨੀ ਨੇ ਝਗੜੇ ਤੋਂ ਬਾਅਦ ਫਾਹਾ ਲੈਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ। ਮ੍ਰਿਤਕਾ ਦੇ ਪਤੀ ਦਾ ਕਹਿਣਾ ਹੈ ਕਿ ਤਕਰਾਰ ਸਿਰਫ਼ ਇਸ ਗੱਲ ਨੂੰ ਲੈਕੇ ਹੋਈ ਸੀ ਕਿ ਉਸ ਦੀ ਪਤਨੀ ਪੇਕੇ ਜਾਣ ਦੀ ਜਿੱਦ ਕਰ ਰਹੀ ਸੀ ਅਤੇ ਉਹ ਨਾਲ ਉਨ੍ਹਾਂ ਦੀ ਬੇਟੀ ਨੂੰ ਵੀ ਲੈਕੇ ਜਾਣਾ ਚਾਹੁੰਦੀ ਸੀ। ਪਤੀ ਨੇ ਅੱਗੇ ਕਿਹਾ ਕਿ ਨਾਂ ਤਾ ਕੁੜੀ ਆਪਣੀ ਮਾਂ ਨਾਲ ਜਾਣਾ ਚਾਹੁੰਦੀ ਸੀ ਅਤੇ ਨਾ ਹੀ ਉਹ ਉਸ ਨੂੰ ਫਿਲਹਾਲ ਪੇਕੇ ਭੇਜਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਇਸ ਗੱਲ ਨੂੰ ਲੈਕੇ ਕਈ ਵਾਰ ਤਕਰਾਰ ਹੋਈ।
ਖ਼ੌਫਨਾਕ ਕਦਮ ਚੁੱਕਦਿਆਂ ਖੁਦਕੁਸ਼ੀ ਕਰ ਲਈ: ਮ੍ਰਿਤਕਾ ਦੇ ਪਤੀ ਮੁਤਾਬਿਕ ਜਦੋਂ ਉਹ ਮਜ਼ਦੂਰੀ ਲਈ ਭੱਠੇ ਉੱਤੇ ਗਿਆ ਤਾਂ ਉਸ ਦੀ ਪਤਨੀ ਘਰ ਵਿੱਚ ਇਕੱਲੀ ਸੀ ਅਤੇ ਉਸ ਨੇ ਫਾਹਾ ਲੈ ਲਿਆ। ਇਸ ਤੋਂ ਮਗਰੋਂ ਜਦੋਂ ਮਾਮਲੇ ਸਬੰਧੀ ਪਤਾ ਲੱਗਣ ਉੱਤੇ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਮ੍ਰਿਤਕਾ ਦੀ ਨਣਦ ਦਾ ਕਹਿਣਾ ਹੈ ਕਿ ਉਸ ਦੀ ਭਰਜਾਈ ਅਤੇ ਭਰਾ ਵਿਚਕਾਰ ਪਿਆਰ ਸੀ ,ਪਰ ਪਿਛਲੇ ਕੁੱਝ ਸਮੇਂ ਤੋਂ ਉਸ ਦੀ ਭਰਜਾਈ ਆਪਣੇ ਪੇਕੇ ਜਾਣਾ ਚਾਹੁੰਦੀ ਸੀ। ਉਸ ਨੇ ਕਿਹਾ ਕਿ ਭਰਜਾਈ ਨੂੰ ਭਰਾ ਨੇ ਪੈਸਿਆਂ ਦੀ ਕਮੀ ਕਰਕੇ ਪੇਕੇ ਜਾਣ ਤੋਂ ਰੋਕਿਆ ਅਤੇ ਇਸ ਗੱਲ ਨੂੰ ਲੈਕੇ ਦੋਵਾਂ ਵਿਚਕਾਰ ਕਈ ਵਾਰ ਤਕਰਾਰ ਵੀ ਹੋਈ। ਨਾਲ ਹੀ ਉਸ ਨੇ ਕਿਹਾ ਕਿ ਛੋਟੇ ਜਿਹੇ ਝਗੜੇ ਤੋਂ ਬਾਅਦ ਉਸ ਦੀ ਭਰਜਾਈ ਨੇ ਖ਼ੌਫਨਾਕ ਕਦਮ ਚੁੱਕਦਿਆਂ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕੁਝ ਸਮਾਂ ਪਹਿਲਾਂ ਜਲੰਧਰ ਤੋਂ ਵੀ ਅਜਿਹਾ ਮਾਮਲਾ ਸਾਹਮਣਾ ਆਇਆ ਸੀ ਜਿੱਥੇ ਪਤੀ ਤੋਂ ਦੁਖੀ ਹੋਕੇ ਪਤਨੀ ਨੇ ਖੁਦਕੁਸ਼ੀ ਕਰ ਲਈ। ਮਾਮਲਾ ਸ੍ਰੀ ਗੁਰੂ ਤੇਗ ਬਹਾਦੁਰ ਸਿੰਘ ਨਗਰ ਨਾਲ ਸਬੰਧਿਤ ਸੀ। ਜਿੱਥੇ ਇੱਕ ਪਤਨੀ ਨੇ ਪਤੀ ਤੋਂ ਦੁੱਖੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ 17 ਸਾਲ ਪਹਿਲਾਂ ਉਸ ਦੀ ਬੇਟੀ ਪ੍ਰਿਆ ਦਾ ਵਿਆਹ ਲਵਲੀਨ ਛਾਬੜਾ ਨਾਲ ਹੋਇਆ। ਵਿਆਹ ਤੋਂ ਬਾਅਦ ਹੀ ਮ੍ਰਿਤਕ ਨਾਲ ਉਸ ਦੇ ਪਤੀ ਵੱਲੋਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਤੀ ਦੇ ਜ਼ੁਲਮ ਤੋਂ ਤੰਗ ਹੋ ਕੇ ਪ੍ਰਿਆ ਨੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: Raja Warring on AAP: ਰਾਜਾ ਵੜਿੰਗ ਦਾ ਮਾਨ ਤੇ ਕੇਂਦਰ ਸਰਕਾਰ ਉੱਤੇ ਵਾਰ, ਕਿਹਾ- ਸੂਬਾ ਤੇ ਕੇਂਦਰ ਦੋਵੇਂ ਸਰਕਾਰਾਂ ਮੁਕੰਮਲ ਫੇਲ੍ਹ