ਤਰਨਤਾਰਨ: ਪਿੰਡ ਸਫੀਪੁਰ ਵਿਖੇ ਪੁੱਤਰ ਨੇ ਆਪਣੇ ਹੀ ਪਿਓ ‘ਤੇ ਤੰਗ ਪ੍ਰੇਸ਼ਾਨ ਤੇ ਆਪਣੀ ਮਾਂ ਨਾਲ ਕੁੱਟਮਾਰ ਦੇ ਇਲਜ਼ਾਮ ਲਾਏ ਹਨ। ਪੀੜਤ ਦਾ ਕਹਿਣਾ ਹੈ, ਕਿ ਉਸ ਦੇ ਪਿਤਾ ਹਰਜਿੰਦਰ ਸਿੰਘ ਜ਼ਮੀਨ ਲਈ ਉਨ੍ਹਾਂ ‘ਤੇ ਜ਼ੁਲਮ ਕਰਦਾ ਹੈ। ਮੀਡੀਆ (media) ਨੂੰ ਜਾਣਕਾਰੀ ਦਿੰਦੇ ਸ਼ਿਕਾਇਤਕਰਤਾ ਗੁਰਤੇਜ ਸਿੰਘ ਨੇ ਦੱਸਿਆ, ਕਿ ਪਿੰਡ ਵਿੱਚ ਉਨ੍ਹਾਂ ਦੀ 5 ਏਕੜ ਜ਼ਮੀਨ ਹੈ। ਹਰਜਿੰਦਰ ਸਿੰਘ ਨੇ ਆਪਣੇ ਚਾਚਾ ਦਲਜੀਤ ਸਿੰਘ ਤੇ ਭੂਆ ਕੁਲਵਿੰਦਰ ਕੌਰ ‘ਤੇ ਧੱਕੇ ਨਾਲ ਜ਼ਮੀਨ ਦੱਬਣ ਦੇ ਇਲਜ਼ਾਮ ਲਾਏ ਹਨ।
ਹਰਤੇਜ ਸਿੰਘ ਨੇ ਆਪਣੀ ਭੂਆ ਕੁਲਵਿੰਦਰ ਕੌਰ ਤੇ ਚਾਚਾ ਦਲਜੀਤ ਸਿੰਘ ‘ਤੇ ਉਨ੍ਹਾਂ ਦੇ ਹੱਕ ਦਾ ਡੇਢ ਏਕੜ ਆਪਣੇ ਨਾਮ ਧੱਕੇ ਨਾਲ ਲਵਾਉਣ ਦੇ ਇਲਜ਼ਾਮ ਵੀ ਲਾਏ ਹਨ। ਤੇ ਬਾਕੀ ਜ਼ਮੀਨ ‘ਤੇ ਕਬਜ਼ਾ ਕਰਨ ਲਈ ਬਾਰ-ਬਾਰ ਕੋਸ਼ਿਸ਼ ਤੇ ਧਮਕੀ ਦੇਣ ਦੇ ਵੀ ਇਲਜ਼ਾਮ ਲਾਏ ਹਨ।
ਪਰ ਦੂਜੇ ਪਾਸੇ ਸ਼ਿਕਾਇਤ ਕਰਤਾ ਦੇ ਪਿਤਾ ਹਰਜਿੰਦਰ ਸਿੰਘ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ, ਕਿਹਾ ਕਿ ਮੈਂ ਕਦੇ ਵੀ ਆਪਣੇ ਪਤਨੀ, ਪੁੱਤਰ ਜਾ ਫਿਰ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ। ਉਸ ਨੇ ਹਰਤੇਜ ਸਿੰਘ ਵੱਲੋਂ ਲਾਏ ਸਾਰੇ ਇਲਜ਼ਾਮਾਂ ਨੂੰ ਹਰਤੇਜ ਸਿੰਘ ਦਾ ਨਿਜੀ ਸੁਆਦ ਦੱਸਿਆ। ਇਸ ਮੌਕੇ ਹਰਤੇਜ ਸਿੰਘ ਨੇ ਇਸ ਮਾਮਲੇ ਦੀ ਮੌਕੇ-ਮੌਕੇ ‘ਤੇ ਪੁਲਿਸ (Police) ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਵੀ ਗੱਲ ਕਹੀ, ਪਰ ਪੁਲਿਸ (Police) ਨੇ ਉਸ ਦੀ ਸ਼ਿਕਾਇਤ ‘ਤੇ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ। ਦੂਸਰੇ ਪਾਸੇ ਗੁਰਤੇਜ ਸਿੰਘ ਦੀ ਮਾਤਾ ਨੇ ਕਿਹਾ, ਕਿ ਜਦੋਂ ਮੈਂ ਆਪਣੇ ਪਤੀ ਨੂੰ ਜ਼ਮੀਨ ਵੇਚਣ ਤੋਂ ਰੋਕਦੀ ਹਾਂ, ਤਾਂ ਉਸ ਦਾ ਪਤੀ, ਦਿਓਰ ਤੇ ਨਣਦ ਤਿੰਨੇ ਮਿਲ ਕੇ ਉਸ ਦੀ ਕੁੱਟਮਾਰ ਕਰਦੇ ਹਨ। ਜਦਕਿ ਦੂਜੀ ਧਿਰ ਦਲਜੀਤ ਸਿੰਘ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਵੀ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ।
ਮਾਮਲੇ ਦੀ ਤਫਤੀਸ਼ ਕਰ ਰਹੇ ਏ.ਐੱਸ.ਆਈ. ਦੁਰਲੱਭ ਸਿੰਘ ਨੇ ਦੱਸਿਆ, ਕਿ ਕੁੱਟਮਾਰ ਸੰਬੰਧੀ ਦਰਖਾਸਤਾਂ ਉਹਨਾ ਨੂੰ ਆਈ ਹੈ। ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਤਫਤੀਸ਼ ਤੋਂ ਬਾਅਦ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਇਹ ਵੀ ਪੜ੍ਹੋ:ਚੋਰਾਂ ਨੇ ਤੇਜ਼ਤਾਰ ਹਥਿਆਰਾਂ ਦੀ ਨੋਕ ਤੇ ਲੁੱਟੇ 49000 ਰੁਪਏ