ਤਰਨਤਾਰਨ : ਤਰਨਤਾਰਨ ਦੇ ਪਿੰਡ ਮੋਹਨਪੁਰਾ ਵੜਿੰਗ ਦੀ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਨੌਕਰੀ ਕਰਦੀ ਗੁਰਸ਼ਰਨ ਪ੍ਰੀਤ ਕੌਰ ਨੇ ਕੈਨੇਡਾ ਵਿੱਚ ਹੋਈਆਂ ਗੇਮਾਂ ਵਿੱਚ ਗੋਲਡ ਮੈਡਲ ਜਿੱਤ ਕੇ ਪੂਰੇ ਪੰਜਾਬ ਦਾ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਗੋਲਡ ਮੈਡਲ ਜਿੱਤ ਕੇ ਪਿੰਡ ਪਰਤੀ ਇਸ ਪੰਜਾਬ ਦੀ ਧੀ ਦਾ ਕਿਸੇ ਵੀ ਅਧਿਕਾਰੀ ਜਾ ਰਾਜਨੀਤਕ ਆਗੂ ਨੇ ਨਾ ਤਾਂ ਕੋਈ ਸਵਾਗਤ ਕੀਤਾ ਅਤੇ ਨਾ ਹੀ ਫ਼ੋਨ ਉੱਤੇ ਕੋਈ ਵਧਾਈ ਦਿੱਤੀ ਹੈ।
ਸਰਕਾਰ ਪ੍ਰਤੀ ਰੋਸਾ : ਇਸ ਖਿਡਾਰੀ ਦੇ ਪਰਿਵਾਰ ਦੇ ਮਨ ਵਿੱਚ ਸਰਕਾਰ ਪ੍ਰਤੀ ਮਲਾਲ ਵੇਖਣ ਨੂੰ ਮਿਲਿਆ, ਜਿਸਦੇ ਚੱਲਦੇ ਗੁਰਸ਼ਰਨ ਪ੍ਰੀਤ ਕੌਰ ਨੇ ਖੇਡਾਂ ਨੂੰ ਅਲਵਿਦਾ ਕਹਿਣ ਦਾ ਮਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਆਪਣੇ 23 ਸਾਲ ਦੇ ਖੇਡ ਸਫ਼ਰ ਵਿੱਚ ਉਸਨੇ ਦੇਸ਼ ਲਈ ਕਈ ਕੀਰਤੀਮਾਨ ਸਥਾਪਿਤ ਕੀਤੇ ਪਰ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਵੀਂ ਖੇਡ ਨੀਤੀ ਰਾਹੀਂ ਖਿਡਾਰੀਆਂ ਨੂੰ ਪ੍ਰਫੁੱਲਤ ਕਰਨ ਦੀ ਗੱਲ ਕਰ ਰਹੀ ਹੈ ਪਰ ਪੁਰਾਣੇ ਖਿਡਾਰੀਆਂ ਨੂੰ ਵਿਸਾਰ ਚੁੱਕੀ ਹੈ।
- ਚਾਂਦ ਸਿਨੇਮਾ ਨੇੜੇ ਹੋਇਆ ਵੱਡਾ ਹਾਦਸਾ, ਰੀਫਾਇੰਡ ਨਾਲ ਭਰਿਆ ਟੈਂਕਰ ਪਲਟਿਆ, ਸੜਕ 'ਤੇ ਹੋਈ ਤਿਲਕਣ ਨਾਲ ਡਿੱਗੇ ਲੋਕ
- Punjab Panchayat 2023 : ਸੀਐਮ ਮਾਨ ਦਾ ਸਰਬ ਸੰਮਤੀ ਨਾਲ ਪੰਚਾਇਤਾਂ ਚੁਣਨ ਵਾਲਾ ਫਾਰਮੂਲਾ ਹੋਵੇਗਾ ਪਾਸ ਜਾਂ ਫੇਲ੍ਹ ? ਕੀ ਕਹਿਣਾ ਪਿੰਡ ਵਾਸੀਆਂ ਅਤੇ ਸਰਪੰਚਾਂ ਦਾ, ਖਾਸ ਰਿਪੋਰਟ
- Student Crime News : ਖੰਨਾ ਪੁਲਿਸ ਨੇ 4 ਸਾਥੀਆਂ ਸਣੇ ਕਾਬੂ ਕੀਤਾ BSC ਦਾ ਵਿਦਿਆਰਥੀ, ਸੋਸ਼ਲ ਮੀਡੀਆ ਰਾਹੀਂ ਕਰਦਾ ਸੀ ਹਥਿਆਰਾਂ ਦੀ ਸਪਲਾਈ
ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਸਾਲ ਦੀ ਘਾਲਣਾ ਘਾਲ ਕੇ ਇਹ ਮੁਕਾਮ ਹਾਸਿਲ ਕੀਤਾ ਹੈ ਪਰ ਸਰਕਾਰ ਦੇ ਨੁਮਾਇੰਦਿਆਂ ਕੋਲੋਂ ਮਾਣ ਸਨਮਾਨ ਨਹੀਂ ਮਿਲਿਆ, ਜਿਸ ਕਰਕੇ ਉਹ ਸਮਝਦੇ ਹਨ ਕਿ ਹੁਣ ਪੰਜਾਬ ਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਇਸ ਕਰਕੇ ਉਹ ਆਪਣੀ ਖੇਡ ਦਾ ਤਿਆਗ ਕਰ ਰਹੇ ਹਨ।
ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਅਜਿਹਾ ਤੁਹਾਡੇ ਨਾਲ ਹੋਇਆ ਹੈ ਜਾਂ ਕਿਸੇ ਹੋਰ ਖਿਡਾਰੀ ਨਾਲ ਵੀ ਤਾਂ ਉਨ੍ਹਾਂ ਕਿਹਾ ਕਿ ਹੋਰ ਖਿਡਾਰੀ ਅਜਿਹੀ ਭਾਵਨਾ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਖੇਡ ਭਾਵਨਾ ਦਾ ਜੇਕਰ ਸਤਿਕਾਰ ਕਰਦੀ ਹੈ ਤਾਂ ਸ਼ਾਇਦ ਹੋ ਮੁੜ ਖੇਡਣ ਦਾ ਮਨ ਬਣਾ ਲੈਣ ਨਹੀਂ ਤਾਂ ਉਹ ਵਾਪਸੀ ਨਹੀਂ ਕਰਨਗੇ।