ETV Bharat / state

Groom Presented Unique Example: ਲਾੜੇ ਨੇ ਕੀਤੀ ਨਿਵੇਕਲੀ ਪਹਿਲ, ਮਹਿੰਗੀਆਂ ਕਾਰਾਂ ਦੀ ਥਾਂ ਟਰੈਕਟਰਾਂ ਉੱਤੇ ਚੜ੍ਹਾਈ ਬਰਾਤ

ਤਰਨਤਾਰਨ ਦੇ ਪਿੰਡ ਮੰਡਾਲਾ ਵਿੱਚ ਇੱਕ ਨੌਜਵਾਨ ਨੇ ਸਾਰੀ ਬਰਾਤ ਟਰੈਕਟਰ ਉੱਤੇ ਲਿਜਾ ਕੇ ਇੱਕ ਨਿਵੇਕਲੀ ਉਦਹਰਣ ਪੇਸ਼ ਕੀਤਾ ਹੈ। ਟਰੈਕਟਰਾਂ ਉੱਤੇ ਲਾੜੀ ਵਿਆਹੁਣ ਗਏ ਲਾੜੇ ਦਾ ਕਹਿਣਾ ਹੈ ਕਿ ਹਰ ਪੰਜਾਬੀ ਦੀ ਤਰ੍ਹਾਂ ਉਸ ਦਾ ਪਹਿਲਾ ਪਿਆਰ ਕਿਸਾਨੀ ਅਤੇ ਉਸ ਨੇ ਇਸ ਪਿਆਰ ਨੂੰ ਜੱਗ ਜ਼ਾਹਿਰ ਕਰਨ ਲਈ ਟਰੈਕਟਰਾਂ ਉੱਤੇ ਜੰਝ ਚਾੜ੍ਹੀ ਹੈ।

The groom presented a unique example in Tarn Taran
Groom presented a unique example: ਲਾੜੇ ਨੇ ਕੀਤੀ ਨਿਵੇਕਲੀ ਪਹਿਲ, ਮਹਿੰਗੀਆਂ ਕਾਰਾਂ ਦੀ ਥਾਂ ਟਰੈਕਟਰਾਂ ਉੱਤੇ ਚੜ੍ਹਾਈ ਬਰਾਤ
author img

By

Published : Feb 15, 2023, 6:09 PM IST

ਮਹਿੰਗੀਆਂ ਕਾਰਾਂ ਦੀ ਥਾਂ ਟਰੈਕਟਰਾਂ ਉੱਤੇ ਚੜ੍ਹਾਈ ਬਰਾਤ

ਤਰਨਤਾਰਨ: 2 ਸਾਲਾਂ ਤੱਕ ਦਿੱਲੀ ਦੀਆਂ ਬਰੂਹਾਂ ਉੱਤੇ ਚੱਲੇ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਵਿੱਚ ਜਦੋਂ ਬਰਾਤਾਂ ਚੜ੍ਹੀਆਂ ਤਾਂ ਇਹ ਇੱਕ ਆਮ ਟਰੈਂਡ ਬਣ ਗਿਆ ਸੀ ਕਿ ਲੋਕ ਡੋਲੀ ਵਾਲੀ ਕਾਰ ਉੱਤੇ ਕਿਰਸਾਨੀ ਝੰਡੇ ਅਤੇ ਸਟਿੱਕਰ ਲਗਾ ਜਾਂਦੇ ਸਨ। ਇਸ ਤੋਂ ਇਲਾਵਾ ਇਹ ਰੁਝਾਨ ਵੀ ਦੇਖਣ ਨੂੰ ਮਿਲਿਆ ਸੀ ਕਿ ਇਸ ਅੰਦੋਲਨ ਦੌਰਾਨ ਬਹੁਤ ਸਾਰੇ ਲਾੜੇ ਆਪਣੀ ਲਾੜੀ ਨੂੰ ਵਿਆਹੁਣ ਟਰੈਕਟਰ ਉੱਤੇ ਪਹੁੰਚੇ ਅਤੇ ਬੜੇ ਚਾਅ ਨਾਲ ਟਰੈਕਟਰ ਉੱਤੇ ਸਜ ਵਿਆਹੀ ਨੂੰ ਲੈਕੇ ਵਾਪਿਸ ਪਰਤੇ ਹੁਣ।

ਟਰੈਕਟਰਾਂ 'ਤੇ ਬਾਰਾਤ ਲੈ ਕੇ ਜਾਣ ਉੱਤੇ ਮਾਣ: ਦੂਜੇ ਪਾਸੇ ਤਰਨਤਾਰਨ ਵਿੱਚ ਅੱਜ ਕਿਸਾਨ ਪਰਿਵਾਰ ਨੇ ਟਰੈਕਟਰਾਂ ਉੱਤੇ ਕਿਸਾਨੀ ਝੰਡੇ ਲਹਿਰਾ ਕੇ ਅਤੇ ਟਰੈਕਟਰਾਂ ਨੂੰ ਸਜ਼ਾ ਕੇ ਆਪਣੇ ਪੁੱਤਰ ਦੇ ਵਿਆਹ ਉੱਤੇ ਟਰੈਕਟਰ ਉੱਪਰ ਕਿਸਾਨੀ ਝੰਡੇ ਲਗਾ ਕੇ ਇੱਕ ਨਿਵੇਕਲੀ ਮਿਸਾਲ ਕਾਇਮ ਕੀਤੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲਾੜਾ ਹੀਰਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮਡਾਲਾ ਅਤੇ ਬਰਾਤ ਵਿੱਚ ਸ਼ਾਮਲ ਹੋਏ ਲਾੜੇ ਨੇ ਦੱਸਿਆ ਕਿ ਉਨ੍ਹਾਂ ਨੂੰ ਟਰੈਕਟਰ ਰਾਹੀਂ ਦਿੱਲੀ ਮੋਰਚੇ ਵਿੱਚ ਜਾਣ ਦਾ ਰਸਤਾ ਬਹੁਤ ਪਸੰਦ ਸੀ। ਇਸੇ ਤਰ੍ਹਾਂ ਹੁਣ ਟਰੈਕਟਰਾਂ ’ਤੇ ਬਰਾਤ ਕੱਢਣ ਦਾ ਰੁਝਾਨ ਸ਼ੁਰੂ ਹੋ ਗਿਆ ਹੈ, ਉਨ੍ਹਾਂ ਕਿਹਾ ਕਿ ਟਰੈਕਟਰ ਕਿਸਾਨ ਦਾ ਪੁੱਤਰ ਹੈ ਅਤੇ ਅੱਜ ਉਹ ਮਹਿੰਗੀਆਂ ਗੱਡੀਆਂ ਛੱਡ ਕੇ ਟਰੈਕਟਰਾਂ 'ਤੇ ਬਾਰਾਤ ਲੈ ਕੇ ਜਾਣ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ।

ਇਹ ਵੀ ਪੜ੍ਹੋ: Gangster Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹੁਣ ਰਿੜਕੇਗੀ ਜੈਪੁਰ ਪੁਲਿਸ

ਟਰੈਕਟਰ ਸ਼ਿੰਗਾਰ ਕੇ ਪਹੁੰਚੇ ਰਿਸ਼ਤੇਦਾਰ: ਲਾੜੇ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਸਮਾਂ ਪਹਿਲਾਂ ਇਹ ਸੋਚਿਆ ਸੀ ਕਿ ਜਦੋਂ ਛੋਟੇ ਭਰਾ ਦਾ ਵਿਆਹ ਹੋਵੇਗਾ ਤਾਂ ਉਹ ਕਿਸਾਨੀ ਦੇ ਹੱਕ ਵਿੱਚ ਉਸ ਦੀ ਜੰਝ ਨੂੰ ਟਰੈਕਟਰਾਂ ਉੱਤੇ ਲੈਕੇ ਜਾਣਗੇ। ਉਨ੍ਹਾਂ ਕਿਹਾ ਰਿਸ਼ਤੇਦਾਰਾਂ ਸਾਕ ਸਬੰਧੀਆਂ ਨੇ ਉਨ੍ਹਾਂ ਦਾ ਇਸ ਵਿੱਚ ਪੂਰਾ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਰਿਸ਼ਤੇਦਾਰ ਦੂਰ ਦੁਰੋਡਿਓਂ ਮਹਿੰਗੀਆਂ ਗੱਡੀਆਂ ਦੀ ਬਜਾਏ ਆਪਣੇ ਟਰੈਕਟਰ ਸ਼ਿੰਗਾਰ ਕੇ ਪਹੁੰਚੇ ਹਨ ਅਤੇ ਬਰਾਤ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਬਰਾਤ ਵਿੱਚ ਸਾਥ ਦੇਣ ਵਾਲੇ ਲੋਕਾਂ ਦਾ ਉਹ ਤਹਿ ਦਿੱਲੋਂ ਧੰਨਵਾਦ ਕਰਦੇ ਹਨ ਜਿਹੜੇ ਇੱਕ ਸੱਦੇ ਉੱਤੇ ਟਰੈਕਟਰ ਲੈਕੇ ਪਹੁੰਚੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.