ETV Bharat / state

ਦੇਸ਼ ਦੀ ਅਜ਼ਾਦੀ ਵਿੱਚ ਯੋਗਦਾਨ: ਆਜ਼ਾਦੀ ਘੁਲਾਟੀਏ ਦਾ ਪੁੱਤਰ ਠੋਕਰਾਂ ਖਾਣ ਲਈ ਮਜ਼ਬੂਰ

ਅਜ਼ਾਦੀ ਗੁਲਾਟੀਆਂ(Freedom fighter) ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਦੇਸ਼ ਰੱਖਿਆ ਕੀਤੀ, ਪ੍ਰੰਤੂ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਅੱਜ ਵੀ ਗੁਰਬਤ ਭਰੀ ਜ਼ਿੰਦਗੀ ਜੀਅ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਕਸਬਾ ਖਾਲੜਾ ਵਿਖੇ ਦੇਖਣ ਨੂੰ ਮਿਲੀ।

author img

By

Published : Jan 10, 2022, 1:04 PM IST

ਦੇਸ਼ ਦੀ ਅਜ਼ਾਦੀ ਵਿੱਚ ਯੋਗਦਾਨ: ਆਜ਼ਾਦੀ ਘੁਲਾਟੀਏ ਦਾ ਪੁੱਤਰ ਠੋਕਰਾਂ ਖਾਣ ਲਈ ਮਜ਼ਬੂਰ
ਦੇਸ਼ ਦੀ ਅਜ਼ਾਦੀ ਵਿੱਚ ਯੋਗਦਾਨ: ਆਜ਼ਾਦੀ ਘੁਲਾਟੀਏ ਦਾ ਪੁੱਤਰ ਠੋਕਰਾਂ ਖਾਣ ਲਈ ਮਜ਼ਬੂਰ

ਤਰਨਤਾਰਨ: ਅਜ਼ਾਦੀ ਗੁਲਾਟੀਆਂ(Freedom fighter) ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਦੇਸ਼ ਰੱਖਿਆ ਕੀਤੀ, ਪ੍ਰੰਤੂ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਅੱਜ ਵੀ ਗੁਰਬਤ ਭਰੀ ਜ਼ਿੰਦਗੀ ਜੀਅ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਕਸਬਾ ਖਾਲੜਾ ਵਿਖੇ ਦੇਖਣ ਨੂੰ ਮਿਲੀ।

ਆਜ਼ਾਦੀ ਲਈ ਸੰਘਰਸ਼(Freedom fighter) ਕਰਨ ਵਾਲੇ ਸਾਥੀ ਮਦਨ ਲਾਲ(Madan Lal) ਦਾ ਪੁੱਤਰ ਅੱਜ ਵੀ ਸਰਕਾਰ ਨੂੰ ਕੋਸ ਰਿਹਾ ਹੈ। ਕਸਬਾ ਖਾਲੜਾ ਵਾਸੀ ਦਲਜੀਤ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਪਿਤਾ ਸਵ: ਮਦਨ ਲਾਲ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਲਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਉਸ ਵਕਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਸਰਕਾਰੀ ਇਮਾਰਤ ਦਾ ਨੀਂਹ ਪੱਥਰ ਮੇਰੇ ਪਿਤਾ ਜੀ ਦੇ ਹੱਥੀਂ ਰਖਵਾਇਆ ਸੀ ਅਤੇ ਭਾਰਤ ਸਰਕਾਰ ਨੇ ਮੇਰੇ ਪਿਤਾ ਨੂੰ ਤਾਮਰ ਪੱਤਰ ਦੇ ਕੇ ਨਿਵਾਜਿਆ ਗਿਆ ਸੀ। ਪ੍ਰੰਤੂ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਵੀ ਕਿਸੇ ਵੀ ਲੀਡਰ ਜਾਂ ਕਿਸੇ ਸਰਕਾਰੀ ਅਧਿਕਾਰੀ ਨੇ ਮੇਰੀ ਬਾਂਹ ਨਹੀਂ ਫੜੀ।

ਦਲਜੀਤ ਕੁਮਾਰ ਨੇ ਦੱਸਿਆ ਕਿ ਉਹ ਬੀ.ਏ ਪਾਸ ਹੈ ਅਤੇ ਉਸ ਦੀ ਉਮਰ 55 ਸਾਲ ਦੇ ਕਰੀਬ ਹੋ ਚੁੱਕੀ ਹੈ। ਦਲਜੀਤ ਕੁਮਾਰ ਦਾ ਕਹਿਣਾ ਸੀ ਕਿ ਨੌਕਰੀ ਨਾ ਹੋਣ ਕਾਰਨ ਉਸ ਦਾ ਵਿਆਹ ਵੀ ਨਹੀਂ ਹੋ ਸਕਿਆ। ਉਸ ਦਾ ਕਹਿਣਾ ਸੀ ਕਿ ਜਦ ਵੀ ਕਿਸੇ ਸਰਕਾਰੀ ਅਧਿਕਾਰੀ ਤੋਂ ਉਹ ਨੌਕਰੀ ਦੀ ਜਾਂ ਸਰਕਾਰੀ ਸਹੂਲਤ ਦੀ ਮੰਗ ਕਰਦਾ ਹੈ, ਤਾਂ ਉਸ ਕੋਲੋਂ ਸਬੂਤਾਂ ਦੀ ਮੰਗ ਕੀਤੀ ਜਾਂਦੀ ਹੈ। ਜਦ ਕਿ ਉਸ ਦੀ ਪਿਤਾ ਦੀ ਮੌਤ ਨੂੰ ਬਹੁਤ ਸਮਾਂ ਹੋ ਗਿਆ ਹੈ।

ਦਲਜੀਤ ਕੁਮਾਰ ਦਾ ਕਹਿਣਾ ਸੀ ਕਿ ਕਾਰਗਿਲ ਦੇ ਮਾਹੌਲ ਸਮੇਂ ਉਨ੍ਹਾਂ ਨੂੰ ਘਰ ਛੱਡ ਕੇ ਜਾਣਾ ਪਿਆ, ਜਿਸ ਕਾਰਨ ਸਾਰੇ ਹੀ ਦਸਤਾਵੇਜ਼ ਗੁੰਮ ਹੋ ਗਏ ਸਨ, ਜਿਸ ਕਾਰਨ ਕੋਈ ਵੀ ਸਬੂਤ ਨਾ ਹੋਣ ਕਰ ਕੇ ਅੱਜ ਤੱਕ ਬੇਰੁਜ਼ਗਾਰ ਹੋਣ ਕਰਕੇ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਸ ਮੌਕੇ ਦਲਜੀਤ ਕੁਮਾਰ ਨੇ ਸਰਕਾਰੀ ਅਧਿਕਾਰੀਆਂ ਅਤੇ ਲੀਡਰਾਂ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਮੇਰੇ ਪਿਤਾ ਆਜ਼ਾਦੀ ਘੁਲਾਟੀਏ ਨਹੀਂ ਹੈ ਤਾਂ ਸਰਕਾਰ ਵੱਲੋਂ 15 ਅਗਸਤ ਅਤੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਮਨਾਏ ਜਾਂਦੇ ਸਰਕਾਰੀ ਸਮਾਗਮ ਵਿੱਚ ਉਸ ਨੂੰ ਸਨਮਾਨਿਤ ਕਿਉਂ ਕੀਤਾ ਜਾਂਦਾ।

ਕੀ ਸਰਕਾਰ ਕੋਲ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਿਆਂ ਦੇ ਸਬੂਤ ਨਹੀਂ ਹੈ, ਸਰਕਾਰ ਕੋਲ ਸਭ ਕੁਝ ਹੈ ਤਾਂ ਫਿਰ ਸਾਨੂੰ ਬਣਦੀਆਂ ਸਹੂਲਤਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ।

ਦਲਜੀਤ ਕੁਮਾਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਆਜ਼ਾਦੀ ਘੁਲਾਟੀਏ ਦੇ ਪੁੱਤਰ ਨੂੰਹ ਕੋਈ ਸਰਕਾਰੀ ਸਹੂਲਤਾਂ ਤਾਂ ਕੀ ਦੇਣੀ ਮੈਨੂੰ ਅੱਜ ਤੱਕ ਇੱਕ ਕੋਠਾ ਨਹੀਂ ਬਣਾ ਕੇ ਦਿੱਤਾ ਗਿਆ। ਜਦ ਕਿ ਉਸ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵੀ ਫਾਰਮ ਭਰੇ ਗਏ ਸਨ।

ਪ੍ਰੰਤੂ ਆਜ਼ਾਦੀ ਘੁਲਾਟੀਏ ਦਾ ਪੁੱਤਰ ਸਰਕਾਰੀ ਨੌਕਰੀ ਅਤੇ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨੇ ਪਹਿਲਾਂ ਦਲਜੀਤ ਕੁਮਾਰ ਨੂੰ ਭਿੱਖੀਵਿੰਡ ਨਗਰ ਪੰਚਾਇਤ ਵਿੱਚ ਇੱਕ ਛੋਟੀ ਜਿਹੀ ਨੌਕਰੀ ਦਿੱਤੀ ਗਈ ਸੀ ਪ੍ਰੰਤੂ ਚਾਰ ਮਹੀਨੇ ਬੀਤ ਜਾਣ 'ਤੇ ਵੀ ਦਲਜੀਤ ਕੁਮਾਰ ਨੂੰ ਉਸ ਦੀ ਬਣਦੀ ਤਨਖਾਹ ਨਹੀਂ ਦਿੱਤੀ ਗਈ।

ਦਲਜੀਤ ਕੁਮਾਰ ਨੇ ਕਿਹਾ ਕਿ ਮੀਡੀਆ ਵਾਲਿਆਂ ਨੂੰ ਉਹ ਇਹ ਸਾਰੀ ਕਹਾਣੀ ਇਸ ਲਈ ਦੱਸ ਰਹੇ ਹਨ ਕਿ ਸ਼ਾਇਦ ਇਸ ਜ਼ਰੀਏ ਮੇਰੀ ਆਵਾਜ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੱਕ ਪੁੱਜ ਸਕੇ ਅਤੇ ਸ਼ਾਇਦ ਕੋਈ ਸਰਕਾਰੀ ਅਧਿਕਾਰੀ ਮੇਰੀ ਮਦਦ ਲਈ ਅੱਗੇ ਆਏ ਅਤੇ ਮੈਨੂੰ ਇਨਸਾਫ਼ ਮਿਲ ਜਾਵੇ।

ਉਸ ਨੇ ਕਿਹਾ ਕਿ ਜੇਕਰ ਇਸ ਉਮਰ ਵਿੱਚ ਮੇਰੀ ਕਿਸੇ ਨੇ ਬਾਂਹ ਨਾ ਫੜੀ ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਖਾਤਰ ਕੋਈ ਕੁਰਬਾਨੀ ਲਈ ਤਿਆਰ ਨਹੀਂ ਹੋਵੇਗਾ । ਦਲਜੀਤ ਕੁਮਾਰ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮੈਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ।

ਇਹ ਵੀ ਪੜ੍ਹੋ:ਲੋਹੜੀ ਦਾ ਤਿਉਹਾਰ ਆਉਂਦੇ ਹੀ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.