ETV Bharat / state

Former Chairman shot dead: ਕਾਂਗਰਸ ਦੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਾ ਮਹਿਲਾ ਨੇ ਕੀਤਾ ਗੋਲੀਆਂ ਮਾਰ ਕੇ ਕਤਲ - Crime in punjab

ਤਰਨਤਾਰਨ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਰੀਵਾਲ ਦਾ ਮਹਿਲਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਸਬੰਧੀ ਡੀਐਸਪੀ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ...

Former Chairman of Congress Party's Market Committee, Major Singh, was shot dead by unknown persons.
Major Singh was shot dead:ਕਾਂਗਰਸ ਪਾਰਟੀ ਦੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਦਾ ਦਿਨ ਦਿਹਾੜੇ ਕਤਲ
author img

By

Published : Feb 27, 2023, 2:03 PM IST

Updated : Feb 27, 2023, 10:26 PM IST

Murder of Major Singh Dhariwal

ਤਰਨਤਾਰਨ: ਤਰਨਤਾਰਨ ਜੇਲ੍ਹ ਵਿੱਚ ਬੀਤੇ ਦਿਨ ਗੈਂਗਸਟਰਾਂ ਦੇ ਕਤਲ ਤੋਂ ਬਾਅਦ ਹੁਣ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿਨ ਦਿਹਾੜੇ ਕਾਂਗਰਸੀ ਆਗੂ ਮੇਜਰ ਸਿੰਘ ਧਾਰੀਵਾਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੇਜਰ ਸਿੰਘ ਧਾਰੀਵਾਲ ਦਾ ਆਪਣਾ ਰਿਜ਼ੋਰਟ ਸੀ ਜਿੱਥੇ ਉਹ ਬੈਠੇ ਸਨ। ਉਨ੍ਹਾਂ ਦਾ ਕਤਲ ਕਰਨ ਵਾਲੀ ਇੱਕ ਔਰਤ ਹੈ ਜੋ ਕਿ ਉਨ੍ਹਾਂ ਦੇ ਰਿਜ਼ੋਰਟ ਵਿੱਚ ਕੰਮ ਕਰਦੀ ਸੀ ਅਤੇ ਉੱਥੇ ਹੀ ਰਹਿੰਦੀ ਸੀ।

ਕਿਵੇਂ ਕੀਤਾ ਕਤਲ: ਮੇਜਰ ਸਿੰਘ ਆਪਣੇ ਰਿਜ਼ੋਰਟ ਵਿੱਚ ਬੈਠੇ ਸਨ ਜਦੋਂ ਕਿ ਕਾਤਲ ਮਹਿਲਾ ਆਈ ਉਸ ਨੇ ਮੇਜਰ ਸਿੰਘ ਨੂੰ ਰਿਜ਼ੋਰਟ ਵਿੱਚ ਹੀ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਿਸ ਹਥਿਆਰ ਨਾਲ ਮੇਜਰ ਸਿੰਘ ਧਾਰੀਵਾਲ ਦਾ ਕਤਲ ਕੀਤਾ ਗਿਆ ਉਹ ਉਨ੍ਹਾਂ ਦਾ ਹੀ ਲਾਇਸੰਸੀ ਰਿਵਾਲਵਰ ਸੀ। ਜਿਸ ਤੋਂ ਬਾਅਦ ਮਹਿਲਾ ਉੱਥੋ ਫਰਾਰ ਹੋ ਗਈ ਅਤੇ ਆਪਣਾ ਫੋਨ ਬੰਦ ਕਰ ਲਿਆ। ਜ਼ਿਕਰਯੋਗ ਹੈ ਕਿ ਮੇਜਰ ਸਿੰਘ ਧਾਰੀਵਾਲ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਨ।

ਨਿੱਜੀ ਝਗੜੇ ਕਾਰਨ ਕਤਲ: ਪੁਲਿਸ ਨੇ ਦੱਸਿਆ ਕਿ ਮੇਜਰ ਸਿੰਘ ਧਾਰੀਵਾਲ ਦਾ ਉਸ ਔਰਤ ਨਾਲ ਪਹਿਲਾਂ ਤੋਂ ਕੋਈ ਵਿਵਾਦ ਚਲ ਰਿਹਾ ਸੀ। ਜਿਸ ਕਾਰਨ ਰੋਸ ਵਿੱਚ ਆ ਕੇ ਉਸ ਨੇ ਮੇਜਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਪੁਲਿਸ ਨੇ ਦੱਸਿਆ ਕਿ ਮੇਜਰ ਸਿੰਘ ਕਾਤਲ ਮਹਿਲਾ ਅੱਗੇ ਹੱਥ ਜੋੜ ਰਿਹਾ ਸੀ ਪਰ ਉਸ ਨੇ ਕਾਂਗਰਸੀ ਨੇਤਾ ਦੀ ਇੱਕ ਨਹੀਂ ਸੁਣੀ ਅਤੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।

ਸਤਨਾਮ ਸਿੰਘ ਡੀਐੱਸਪੀ ਪੱਟੀ ਨੇ ਕੀਤੇ ਖੁਲਾਸੇ: ਸਤਨਾਮ ਸਿੰਘ ਡੀਐੱਸਪੀ ਪੱਟੀ ਨੇ ਜਾਣਕਾਰੀ ਸਾਂਝੀ ਕਰਦੀ ਹੋਏ ਦੱਸਿਆ ਕਿ ਇਹ ਘਟਨਾ ਕਿਸੇ ਗੈਂਗਸਟਰਾਂ ਨਾਲ ਸਬੰਧਤ ਨਹੀਂ ਹੈ। ਇਹ ਕਤਲ ਇੱਕ ਔਰਤ ਵੱਲੋਂ ਨਿੱਜੀ ਝਗੜੇ ਵਿੱਚ ਕੀਤਾ ਗਿਆ ਹੈ। ਮੇਜਰ ਸਿੰਘ ਧਾਰੀਵਾਲ ਦਾ ਆਪਣਾ ਰਿਜ਼ੋਰਟ ਸੀ ਜਿੱਥੇ ਉਹ ਬੈਠੇ ਸਨ ਜਿਸ ਤੋਂ ਬਾਅਦ ਉਥੇ ਕੰਮ ਕਰਨ ਵਾਲੀ ਔਰਤ ਨੇ ਮੇਜਰ ਸਿੰਘ ਧਾਰੀਵਾਲ ਨੂੰ ਗੋਲੀ ਮਾਰ ਦਿੱਤੀ। ਡੀਐੱਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਗੋਲੀ ਮਾਰਨ ਤੋਂ ਬਾਅਦ ਔਰਤ ਫਰਾਰ ਹੋ ਗਈ। ਉਸ ਨੂੰ ਲੱਭਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਔਰਤ ਨੇ ਆਪਣਾ ਫੋਨ ਵੀ ਬੰਦ ਕਰ ਲਿਆ ਹੈ। ਕਤਲ ਕਰਨ ਵਾਲੇ ਰਿਵਾਲਵਰ ਦੀ ਵੀ ਭਾਲ ਕੀਤੀ ਜਾ ਰਹੀ ਹੈ। ਡੀਐੱਸਪੀ ਨੇ ਕਿਹਾ ਕਿ ਜਿਸ ਰਿਵਾਲਵਰ ਨਾਲ ਕਤਲ ਕੀਤਾ ਗਿਆ ਉਹ ਮੇਜਰ ਸਿੰਘ ਧਾਰੀਵਾਲ ਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਅਤੇ ਔਰਤ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਔਰਤ ਅੰਮ੍ਰਿਤਸਰ ਦੇ ਮਕਬੂਲਪੁਰਾ ਦੀ ਰਹਿਣ ਵਾਲੀ ਹੈ ਜਿਸ ਦੀ ਉਮਰ ਲਗਭਗ 40 ਸਾਲ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ:- Murder in PUP : ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਦਾ ਕਤਲ, ਪੇਟ 'ਚ ਮਾਰਿਆ ਤੇਜ਼ਧਾਰ ਹਥਿਆਰ

Last Updated : Feb 27, 2023, 10:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.