ETV Bharat / state

Firing in Goindwal Sahib: ਗੋਇੰਦਵਾਲ ਸਾਹਿਬ ਵਿਖੇ ਹਮਲਾਵਰਾਂ ਨੇ ਘਰ ਉਤੇ ਵਰ੍ਹਾਈਆਂ ਗੋਲ਼ੀਆਂ - ਨਸ਼ਿਆਂ ਦੀ ਵਿਕਰੀ

ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਕੁਝ ਹਥਿਆਰਬੰਦ ਹਮਲਾਵਰਾਂ ਨੇ ਇਕ ਵਿਅਕਤੀ ਦੀ ਪਹਿਲਾਂ ਕੁੱਟਮਾਰ ਕੀਤੀ ਤੇ ਫਿਰ ਉਸ ਦੇ ਘਰ ਉਤੇ ਗੋਲ਼ੀਆਂ ਵਰ੍ਹਾਈਆਂ। ਇਸ ਘਟਨਾ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Firing in Goindwal Sahib: The attackers fired at the house at Goindwal Sahib
ਗੋਇੰਦਵਾਲ ਸਾਹਿਬ ਵਿਖੇ ਹਮਲਾਵਰਾਂ ਨੇ ਘਰ ਉਤੇ ਵਰ੍ਹਾਈਆਂ ਗੋਲ਼ੀਆਂ
author img

By

Published : Jun 28, 2023, 12:23 PM IST

ਗੋਇੰਦਵਾਲ ਸਾਹਿਬ ਵਿਖੇ ਹਮਲਾਵਰਾਂ ਨੇ ਘਰ ਉਤੇ ਵਰ੍ਹਾਈਆਂ ਗੋਲ਼ੀਆਂ

ਤਰਨਤਾਰਨ : ਕਸਬਾ ਗੋਇੰਦਵਾਲ ਸਾਹਿਬ ਵਿੱਚ ਨਸ਼ੇ ਦੇ ਗੜ੍ਹ ਵਜੋਂ ਜਾਣੀ ਜਾਂਦੀ ਨਿੰਮ ਵਾਲੀ ਘਾਟੀ ਵਿੱਚ ਅੱਜ ਕੁਝ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨਸ਼ਿਆਂ ਦੀ ਵਿਕਰੀ ਸਬੰਧੀ ਹੋਈ ਇਸ ਝੜਪ ਦੌਰਾਨ ਇੱਕ ਧਿਰ ਨੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਦੌਰਾਨ ਸੁਖਦੇਵ ਸਿੰਘ ਦੀ ਬਾਂਹ 'ਤੇ ਗੋਲੀ ਵੱਜ ਗਈ। ਸਥਾਨਕ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ।

ਪੁਲਿਸ ਦੀ ਜਾਂਤ ਜਾਰੀ : ਜ਼ਖ਼ਮੀ ਸੁਖਦੇਵ ਸਿੰਘ ਦੇ ਲੜਕਿਆਂ ਸੁਖਵਿੰਦਰ ਸਿੰਘ ਤੇ ਜਤਿੰਦਰ ਸਿੰਘ ਨਿੱਕੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਰੋਕਣ 'ਤੇ ਮੋਟਰਸਾਈਕਲਾਂ ਤੇ ਆਏ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਉਨ੍ਹਾਂ ਦੇ ਪਿਤਾ ਜ਼ਖ਼ਮੀ ਹੋ ਗਏ ਹਨ। ਡੀਐੱਸਪੀ ਅਰੁਣ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਨਿੰਮ ਵਾਲੀ ਘਾਟੀ ਇਲਾਕੇ ਵਿੱਚ ਨਸ਼ੇ ਦੀ ਤਸਕਰੀ ਦਾ ਸਭ ਤੋਂ ਵੱਡਾ ਵਾਪਰ ਕੇਂਦਰ ਬਣੀ ਹੋਈ ਹੈ ਤੇ ਕਸਬੇ ਅੰਦਰ ਨਸ਼ਾ ਤਸਕਰਾਂ ਦੇ ਵੱਧ ਰਹੇ ਹੌਸਲੇ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਘਰ ਉਤੇ ਵਰ੍ਹਾਈਆਂ ਗੋਲ਼ੀਆਂ : ਪੀੜਤ ਦੇ ਪੁੱਤਰ ਜਤਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਗੁਆਂਢ ਵਿੱਚ ਰਹਿੰਦੇ ਨੌਜਵਾਨ ਨੂੰ ਖੜ੍ਹਨ ਤੋਂ ਰੋਕਿਆ ਸੀ, ਇਸ ਉਤੇ ਉਹ ਉਨ੍ਹਾਂ ਦੇ ਪਿਤਾ ਨਾਲ ਬਹਿਸ ਕਰਨ ਲੱਗ ਗਏ ਤੇ ਉਸ ਦੇ ਪਿਤਾ ਨੂੰ ਵਾਲ਼ਾਂ ਤੋਂ ਫੜ ਲਿਆ। ਇੰਨੇ ਨੂੰ ਉਸ ਦਾ ਵੱਡਾ ਭਰਾ ਗਿਆ ਤੇ ਉਸ ਨੇ ਥੱਪੜ ਮਾਰ ਦਿੱਤੇ, ਜਿਸ ਮਗਰੋਂ ਉਹ ਕੁਝ ਨੌਜਵਾਨਾਂ ਨੂੰ ਨਾਲ ਆਇਆ ਤੇ ਫਾਇਰ ਕੀਤੇ। ਹਮਲਾਵਰ ਨੇ ਕੁਲ 5 ਫਾਇਰ ਕੀਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.