ਤਰਨਤਾਰਨ: ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਕਸਬਾ ਫਤਿਆਬਾਦ ਤੋ ਖੇਲੇ ਰੋਡ ਨੇੜੇ ਸੈਟ ਫਰਾਂਸ ਸਕੂਲ ਦੇ ਕੋਲ ਟਰੈਕਟਰ ਟਰਾਲੀ ਪਲਟ ਗਿਆ। ਜਿਸ ਕਾਰਨ ਪਿਉ ਪੁੱਤ ਦੀ ਮੌਕੇ ਉਤੇ ਹੀ ਮੌਤ ਹੋ ਗਈ। ਟਰੈਕਟ ਦਾ ਸਤੁੰਲਨ ਵਿਗੜਨ ਕਾਰਨ ਇਹ ਹਾਦਸਾ ਵਾਪਰ ਗਿਆ। ਜਦੋਂ ਇਹ ਹਾਦਸਾ ਵਾਪਰਿਆ ਤਾਂ ਦੋਵੇ ਪਿਓ ਪੁੱਤ ਟਰੈਕਟਰ ਟਰਾਲੀ ਉਤੇ ਸਵਾਰ ਸਨ। ਸੂਏ 'ਚ ਟਰੈਕਟਰ ਪਲਟਣ ਕਾਰਨ ਦੋਵੇਂ ਟਰੈਕਟਰ ਹੇਠਾਂ ਦੱਬ ਗਏ ਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਧੁੰਦ ਕਾਰਨ ਹੀ ਟਰੈਕਟਰ ਸੜਕ ਤੋਂ ਹੇਠਾਂ ਸੂਏ ਵੀ ਡਿੱਗ ਗਿਆ।
ਹਾਦਸੇ ਵਿੱਚ ਪਿਓ ਪੁੱਤ ਦੀ ਮੌਤ: ਮ੍ਰਿਤਕ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਨ੍ਹਾਂ ਦੀ ਮੌਤ ਹੋਈ ਹੈ ਇਹ ਪਿਓ ਪੁੱਤ ਹਨ। ਜੋ ਪਿੰਡ ਭੋਈਆ ਰਹਿੰਦੇ ਹਨ। ਜਿਨ੍ਹਾਂ ਦੀ ਪਹਿਚਾਣ ਰਣਜੀਤ ਸਿੰਘ ਉਮਰ 40 ਸਾਲ ਅਤੇ ਰਣਜੀਤ ਸਿੰਘ ਦਾ ਪੁੱਤਰ ਰੌਬਣਪ੍ਰੀਤ ਸਿੰਘ ਹੈ ਜਿਸ ਦੀ ਉਮਰ 13 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਮਟਰ ਵੇਚ ਕੇ ਆ ਰਹੇ ਸਨ ਰਾਸਤੇ ਵਿੱਚ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰ ਗਿਆ। ਉਹ ਖੇਤੀਬਾੜੀ ਦਾ ਕੰਮ ਹੀ ਕਰਦੇ ਸਨ। ਉਨ੍ਹਾਂ ਦਾ ਅਸਲੀ ਪਿੰਡ ਰਾਮਪੁਰਾ ਹੈ ਪਰ ਉਹ ਨਾਨਕੇ ਪਿੰਡ ਭੋਈਆ ਹੀ ਰਹਿੰਦੇ ਹਨ ਅਤੇ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਹਨ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ: ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਕੀ ਫਤਿਹਾਬਾਦ ਦੇ ਇੰਚਾਰਜ ਸਬ-ਇੰਸਪੈਕਟਰ ਇਕਬਾਲ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਗਏ ਤੇ ਉਨ੍ਹਾਂ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੁਖ਼ਦਾਈ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੇ ਲਾਸ਼ਾ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ:- Newborn baby slaughtered in Amritsar : ਇਨਸਾਨੀਅਤ ਸ਼ਰਮਸਾਰ, ਟੋਟੇ ਕਰ ਕੇ ਨਾਲੇ 'ਚ ਸੁੱਟਿਆ ਨਵਜੰਮਿਆ ਬੱਚਾ