ਤਰਨਤਾਰਨ: ਵਿਧਾਨ ਸਭਾ ਚੰਡੀਗੜ੍ਹ ਵਿਖੇ ਸੈਸ਼ਨ ਚਲਦੇ ਦੌਰਾਨ ਮਤਾ ਪਾਸ ਕਰਕੇ ਪੰਚਾਇਤ ਜ਼ਮੀਨ ਦੇ ਵਿਕਾਸ ਕਾਰਜ ਕਰਵਾਉਣ ਸਰਕਾਰ ਉਸ ਜ਼ਮੀਨ ਦਾ ਅਧਿਕਾਰ ਕਿਸਾਨਾਂ ਤੋ ਖੋਹ ਰਹੀ ਹੈ। ਜਿਸ ਦੇ ਵਿਰੋਧ ਵਿੱਚ ਕੇਂਦਰ ਅਤੇ ਰਾਜ ਸਰਕਾਰ ਦਾ ਪੁਤਲਾ ਫੂਕ ਕੇ ਰੋਸ਼ ਜਾਹਿਰ ਕਰ ਰਹੇ ਹਨ।
ਬਲਾਕ ਪ੍ਰਧਾਨ ਸਵਿੰਦਰ ਸਿੰਘ ਖਾਰਾ ਵੱਲੋ ਤਰਨਤਾਰਨ ਨੈਸ਼ਨਲ ਹਾਈਵੇਅ ਮਾਰਗ ਨੰਬਰ 54 ਉਪਰ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਪੁਤਲਾ ਸਾੜਿਆ ਗਾਏ। ਸਵਿੰਦਰ ਸਿੰਘ ਖਾਰਾ ਨੇ ਦੱਸਿਆ ਕਿ ਸ਼ਾਮਲਾਟ ਦੇਹ, ਜੁਮਲਾ ਮੁਸ਼ਤਕਰਾ ਮਾਲਕੀ ਜਮੀਨਾਂ" ਨੂੰ ਗ੍ਰਾਮ ਪੰਚਾਇਤਾਂ ਅਧੀਨ ਕਰਨ ਦੇ ਫੈਸਲੇ ਨੂੰ ਵਾਪਿਸ ਲਿਆ ਜਾਵੇ।
ਇਹ ਜਮੀਨਾਂ ਜਿੰਨਾ ਕਾਸ਼ਤਕਾਰਾਂ ਕੋਲ਼ ਹਨ ਉਨ੍ਹਾਂ ਨੂੰ ਹੀ ਇਹਨਾਂ ਦੇ ਮਾਲਕੀ ਹੱਕ ਦਿੱਤੇ ਜਾਣੇ ਚਾਹੀਦੇ ਹਨ। ਪੰਜਾਬ ਵਿਲੇਜ ਕਾਮਨ ਲੈਂਡ ਰੈਗੂਲੇਸ਼ਨ ਸੋਧ ਤਹਿਤ ਪੰਚਾਇਤੀ ਜ਼ਮੀਨ ਕਿਸੇ ਨੂੰ ਨਹੀਂ ਵੇਚੀ ਜਾ ਸਕਦੀ। ਪੰਚਾਇਤਾਂ ਦੀ ਇਸ ਸੋਧ ਨਾਲ (ਆਮ ਪਿੰਡ ਦੀ ਜ਼ਮੀਨ) ਦੀ ਵਿਸ਼ੇਸ਼ ਮਾਲਕ ਹੋਵੇਗੀ।
ਸੈਕਸ਼ਨ 2(ਜੀ) ਵਿੱਚ ਇਸ ਸੋਧ ਦਾ ਸੰਮਿਲਨ ਕੀਤਾ ਗਿਆ ਹੈ, ਜਿਸ ਅਨੁਸਾਰ ਪੂਰਬੀ ਪੰਜਾਬ ਹੋਲਡਿੰਗਜ਼ (ਕੰਸੋਲਿਡੇਸ਼ਨ ਐਂਡ ਪ੍ਰੀਵੈਨਸ਼ਨ ਆਫ਼ ਫ੍ਰੈਗਮੈਂਟੇਸ਼ਨ) ਐਕਟ, 1948 (ਪੂਰਬੀ ਪੰਜਾਬ ਐਕਟ 50) ਦੀ ਧਾਰਾ 18 ਅਧੀਨ ਕਿਸੇ ਪਿੰਡ ਦੇ ਸਾਂਝੇ ਉਦੇਸ਼ਾਂ ਲਈ ਜ਼ਮੀਨ ਰਾਖਵੀਂ ਰੱਖੀ ਗਈ ਹੈ।
ਇਹ ਵੀ ਪੜ੍ਹੋ:- ਪੰਜਾਬ ਵਿੱਚ 3 ਅਕਤੂਬਰ ਨੂੰ ਲੱਗ ਸਕਦੀ ਹੈ ਟ੍ਰੇਨਾਂ 'ਤੇ ਬ੍ਰੇਕ !