ETV Bharat / state

ਫੌਜੀ ਜਵਾਨ ਦੇ ਪਰਿਵਾਰ ਨੂੰ ਸਰਕਾਰ ਤੋਂ ਮਦਦ ਦੀ 'ਉਮੀਦ' - ਤਰਨਤਾਰਨ ਦੇ ਪਿੰਡ ਸਭਰਾਂ

ਤਰਨਤਾਰਨ ਦੇ ਪਿੰਡ ਸਭਰਾਂ ਦੇ ਜਵਾਨ ਦਿਲਬਾਗ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋਣ ਤੋਂ ਬਾਅਦ, ਦਿਲਬਾਗ ਸਿੰਘ ਦੇ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ। ਜਵਾਨ ਦੇ ਪਰਿਵਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ।

ਫ਼ੋਟੋ
ਫ਼ੋਟੋ
author img

By

Published : Feb 29, 2020, 8:03 AM IST

ਤਰਨਤਾਰਨ: ਪਿੰਡ ਸਭਰਾਂ ਦੇ ਜਵਾਨ ਦਿਲਬਾਗ ਸਿੰਘ ਦੀ ਸੜਕ ਹਾਦਸਾ ਵਾਪਰਨ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਦਿਲਬਾਗ ਸਿੰਘ ਆਪਣੇ ਮ੍ਰਿਤਕ ਪਿਤਾ ਬਲਦੇਵ ਸਿੰਘ ਦੀ ਪਹਿਲੀ ਬਰਸੀ ਮਨਾਉਣ ਲਈ ਮਨੀਪੁਰ ਡਿਉਟੀ ਤੋਂ ਘਰ ਪਰਤ ਰਿਹਾ ਸੀ ਕਿ ਰਸਤੇ 'ਚ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਵੀਡੀਓ

ਦਿਲਬਾਗ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਦਿਲਬਾਗ ਸਿੰਘ ਇੰਡੀਅਨ ਆਰਮੀ 'ਚ ਤਾਇਨਾਤ ਸੀ। ਉਹ ਮਨੀਪੁਰ ਡਿਉਟੀ ਤੋਂ ਵਾਪਿਸ ਘਰ ਆ ਰਹੇ ਸੀ ਕਿ ਰਸਤੇ 'ਚ ਹੀ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਜਵਿੰਦਰ ਨੇ ਕਿਹਾ ਕਿ ਉਨ੍ਹਾਂ ਦੇ 2 ਬੱਚੇ ਹਨ ਜੋ ਕਿ ਅਜੇ ਪੜ੍ਹਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਹੀ ਸਾਲ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਦੀ ਮੌਤ ਹੋਈ ਸੀ।

ਫੌਜੀ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਘਰ ਦਿਲਬਾਗ ਸਿੰਘ ਹੀ ਕਮਾਉਣ ਵਾਲੀ ਸੀ ਜੋ ਕਿ ਇਸ ਦੁਨਿਆ 'ਚ ਨਹੀਂ ਰਿਹਾ। ਹੁਣ ਉਨ੍ਹਾਂ ਦੇ ਘਰ 'ਚ ਕੋਈ ਕਮਾਉਣ ਵਾਲਾ ਵਿਅਕਤੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿਲਬਾਗ ਸਿੰਘ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰ ਦੀ ਸਾਰ ਤੱਕ ਨਹੀਂ ਲਈ ਗਈ। ਇਥੇ ਤੱਕ ਕਿ ਕਿਸੇ ਸਰਕਾਰੀ ਨੁਮਾਇੰਦੇ ਨੇ ਉਨ੍ਹਾਂ ਨੇ ਦੇ ਘਰ ਆ ਕੇ ਕੋਈ ਦੁੱਖ ਤੱਕ ਸਾਂਝਾ ਨਹੀਂ ਕੀਤਾ।

ਇਹ ਵੀ ਪੜ੍ਹੋ: ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਗੁਮਟਾਲਾ ਦਾ ਸਰਕਾਰੀ ਸਕੂਲ

ਦਿਲਬਾਗ ਸਿੰਘ ਦੀ ਭੈਣ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਿਲਬਾਗ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਜੋ ਕਿ ਦਸਵੀਂ ਪਾਸ ਹੈ ਉਸ ਨੂੰ ਯੋਗਤਾ ਅਨੁਸਾਰ ਨੌਕਰੀ ਦਿੱਤੀ ਜਾਵੇ।

ਜ਼ਿਲ੍ਹੇ ਦੇ ਏ.ਡੀ.ਸੀ ਜਰਨਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਦਿਲਬਾਗ ਸਿੰਘ ਦੇ ਪਰਿਵਾਰ ਨਾਲ ਰਾਬਤਾ ਕਰਨਗੇ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕਰਨਗੇ। ਉਨ੍ਹਾਂ ਪੀੜਤ ਪਰਿਵਾਰ ਨੂੰ ਕਿਹਾ ਕਿ ਉਹ ਆਪਣੀ ਕਿਸੇ ਵੀ ਮੰਗ ਨੂੰ ਪ੍ਰਸ਼ਾਸਨ ਨੂੰ ਦੱਸਣ ਤਾਂ ਜੋ ਪ੍ਰਸ਼ਾਸਨ ਵੱਲੋਂ ਤਾਂ ਜੋ ਵੀ ਮਦਦ ਹੋ ਸਕੇਗੀ ਉਸ ਨੂੰ ਪ੍ਰਵਾਨ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.