ਤਰਨਤਾਰਨ: ਪਿੰਡ ਵੇਈਪੁਈ ਵਿੱਚ ਨਸ਼ਾਂ ਤਸਕਰ ਨੂੰ ਫੜਨ ਗਈ ਥਾਣਾ ਗੋਇੰਦਵਾਲ ਦੀ ਪੁਲਿਸ ਪਾਰਟੀ 'ਤੇ ਨਸ਼ਾ ਤਸਕਰਾਂ ਦੇ ਪਰਿਵਾਰਕ ਮੈਬਰਾਂ ਵੱਲੋ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ, ਸਥਾਨਕ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਵੇਈਪੁਈ ਵਿਖੇ ਨਸ਼ਾ ਤਸਕਰਾਂ ਵੱਲੋ ਨਸ਼ਾਂ ਵੇਚਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਪਿੰਡ ਵਿੱਚ ਜਾ ਕੇ ਛਾਪਾ ਮਾਰਿਆ ਤਾਂ ਨਿਰਮਲ ਸਿੰਘ ਨਿੰਮਾ ਨਾਂਅ ਦੇ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਨਸ਼ਾ ਤਸਕਰ ਫੜਨ ਗਈ ਪੁਲਿਸ 'ਤੇ ਪਿੰਡ ਵਾਲਿਆਂ ਨੇ ਕੀਤਾ ਹਮਲਾ, ਵੇਖੋ ਵੀਡੀਓ
ਉੱਥੇ ਹੀ ਜਦੋਂ ਪੁਲਿਸ ਦੂਜੇ ਨਿਰਮਲ ਸਿੰਘ ਨਾਂਅ ਦੇ ਵਿਅਕਤੀ ਨੂੰ ਕਾਬੂ ਕਰਨ ਲੱਗੀ ਤਾਂ ਨਸ਼ਾ ਤਸਕਰ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਬਚਾਉਣ ਲਈ ਪੁਲਿਸ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਿਸ ਨੂੰ ਆਪਣਾ ਬਚਾਅ ਕਰਨ ਲਈ ਹਵਾਈ ਫਾਇਰ ਕਰਨਾ ਪਿਆ। ਹੁਣ ਪੁਲਿਸ ਨੇ ਮੁਲਜ਼ਮ ਸਣੇ 10 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।