ਤਰਨਤਾਰਨ: ਖੇਮਕਰਨ ਸੈਕਟਰ ਵਿੱਚ ਪਾਕਿਸਤਾਨ ਦਾ ਐਫ਼-16 ਫਾਈਟਰ ਡਰੋਨਭਾਰਤੀ ਇਲਾਕੇਵਿੱਚ ਦਾਖ਼ਲ ਹੋਇਆ ਸੀ। ਫ਼ੌਜ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਭਾਵੇਂ ਉਹ ਪਾਕਿਸਤਾਨ ਵਾਪਸ ਚਲੇ ਗਏ ਪਰ ਭਾਰਤੀ ਫ਼ੌਜ ਉਸ ਤੋਂ ਬਾਅਦ ਚੌਕਸੀ ਵਰਤ ਰਹੀ ਹੈ। ਧਮਾਕੇ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਪਾਕਿਸਤਾਨ ਵੱਲੋਂ ਭਾਰਤੀ ਫ਼ੌਜ ਅਤੇ ਹੋਰ ਸੁਰੱਖਿਆ ਸਬੰਧੀ ਜਾਣਕਾਰੀ ਲੈਣ ਲਈ ਕਰੀਬ 9 ਵਜੇ ਖੇਮਕਰਨ ਦੇ ਨਜ਼ਦੀਕੀ ਪਿੰਡ ਰੱਤੋਕੇ ਵਿੱਚ ਭੇਜੇ ਗਏ ਡਰੋਨ ਨੂੰ ਡੇਗਣ ਲਈ ਭਾਰਤੀ ਫੌਜ ਵਲੋਂ ਚਾਰ ਗੋਲੇ ਉਸ ਉਤੇ ਦਾਗੇ ਗਏ। ਇਹ ਕਾਰਵਾਈ ਬੀਐੱਸਐਫ਼ ਅਤੇ ਭਾਰਤੀ ਫ਼ੌਜ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਭਾਰਤੀ ਫ਼ੌਜ ਵਲੋਂ ਦਾਗੇ ਗੋਲਿਆਂ ਦੇ ਧਮਾਕੇ ਕਾਰਨ ਲੋਕਾਂ ਵਿਚ ਸਹਿਮ ਵਾਲਾ ਮਾਹੌਲ ਹੈ।
ਰਾਤ ਦਾ ਸਮਾਂ ਹੋਣ ਕਰਕੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਕਿ ਭਾਰਤੀ ਫ਼ੌਜ ਵਲੋਂ ਡਰੋਨ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਜਾਂ ਉਹ ਸੁਰੱਖਿਅਤ ਵਾਪਸ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਹੈ। ਇਸ ਦੀ ਫ਼ੌਜ ਅਧਿਕਾਰੀਆਂ ਵਲੋਂ ਜਾਂਚ ਜਾਰੀ ਹੈ।