ETV Bharat / state

ਏਧਰ ਵੀ ਮਾਰੋ ਝਾਤ ਚੰਨੀ ਸਾਬ੍ਹ! ਦੋ ਵਕਤ ਦੀ ਰੋਟੀ ਨੂੰ ਤਰਸ ਰਿਹਾ ਇਹ ਅਪਾਹਿਜ ਪਰਿਵਾਰ - ਬੇਸਹਾਰਾ ਪਰਿਵਾਰਾਂ

ਅਪਾਹਿਜ ਪਰਿਵਾਰ ਦੇ ਮੁਖੀਆ ਜਸਵੰਤ ਸਿੰਘ ਅਤੇ ਮਨਦੀਪ ਕੌਰ ਨੇ ਭਰੇ ਮਨ ਨਾਲ ਆਪਣੀ ਦੁੱਖ ਭਰੀ ਦਾਸਤਾਂ ਦੱਸਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਘਰ ਵਿੱਚ ਦੋ ਵਕਤ ਦੀ ਰੋਟੀ ਤੋਂ ਵੀ ਉਨ੍ਹਾਂ ਜੁੜ ਨਹੀਂ ਪਾਉਂਦੀ।

ਦੋ ਵਕਤ ਦੀ ਰੋਟੀ ਨੂੰ ਤਰਸ ਰਿਹਾ ਇਹ ਅਪਾਹਿਜ ਪਰਿਵਾਰ

author img

By

Published : Oct 15, 2021, 11:28 AM IST

Updated : Oct 15, 2021, 8:56 PM IST

ਤਰਨਤਾਰਨ: ਇੱਕ ਪਾਸੇ ਜਿੱਥੇ ਸਰਕਾਰਾਂ (Punjab Government) ਗਰੀਬ ਪਰਿਵਾਰਾਂ ਅਤੇ ਬੇਸਹਾਰਾ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਗੱਲ ਆਖਦੀ ਹੈ ਉੱਥੇ ਹੀ ਦੂਜੇ ਪਾਸੇ ਤਰਨਤਾਰਨ ਕਸਬਾ ਗੰਡੀਵਿੰਡ ਵਿਖੇ ਰਹਿਣ ਵਾਲੇ ਅਪਾਹਿਜ ਪਰਿਵਾਰ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਿਹਾ ਹੈ। ਪੀੜਤ ਪਰਿਵਾਰ ਦੇ ਘਰ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਲੋਕਾਂ ਤੋਂ ਮੰਗ ਮੰਗ ਕੇ ਉਹ ਆਪਣੇ ਘਰ ਦਾ ਗੁਜਾਰਾ ਕਰ ਰਹੇ ਹਨ। ਘਰ ਦਾ ਮੁਖੀ ਜਸਵੰਤ ਸਿੰਘ ਦਰਜੀ ਦਾ ਕੰਮ ਕਰਦਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਉਨ (Lockdown) ’ਚ ਉਸਦਾ ਇਹ ਕੰਮ ਵੀ ਠੱਪ ਹੋ ਗਿਆ। ਹਾਲਾਤ ਇਹ ਬਣ ਗਏ ਹਨ ਕਿ ਦੋਵੇਂ ਅਪਾਹਿਜ ਪਤੀ ਪਤਨੀ ਨੂੰ ਮੰਗ ਮੰਗ ਕੇ ਗੁਜਾਰਾ ਕਰਨਾ ਪੈ ਰਿਹਾ ਹੈ, ਪਰ ਜਦੋ ਕੁਝ ਨਹੀਂ ਵੀ ਮਿਲਦਾ ਤਾਂ ਭੁਖੇ ਵੀ ਸੋਣਾ ਪੈ ਜਾਂਦਾ ਹੈ।

ਅਪਾਹਿਜ ਪਰਿਵਾਰ ਦੇ ਮੁਖੀਆ ਜਸਵੰਤ ਸਿੰਘ ਅਤੇ ਮਨਦੀਪ ਕੌਰ ਨੇ ਭਰੇ ਮਨ ਨਾਲ ਆਪਣੀ ਦੁੱਖ ਭਰੀ ਦਾਸਤਾਂ ਦੱਸਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਘਰ ਵਿੱਚ ਦੋ ਵਕਤ ਦੀ ਰੋਟੀ ਤੋਂ ਵੀ ਉਨ੍ਹਾਂ ਜੁੜ ਨਹੀਂ ਪਾਉਂਦੀ। ਉਹ ਲੋਕਾਂ ਦੇ ਘਰਾਂ ਵਿੱਚੋਂ ਮੰਗ ਕੇ ਰੋਟੀ ਖਾਂਦੇ ਹਨ।

ਦੋ ਵਕਤ ਦੀ ਰੋਟੀ ਨੂੰ ਤਰਸ ਰਿਹਾ ਇਹ ਅਪਾਹਿਜ ਪਰਿਵਾਰ

'ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਨਹੀਂ ਲਈ ਸਾਰ'

ਜਸਵੰਤ ਸਿੰਘ ਨੇ ਦੱਸਿਆ ਕਿ ਉਸਦਾ ਦਰਜੀ ਦਾ ਕੰਮ ਸੀ ਅਤੇ ਉਹ ਘਰ ਵਿੱਚ ਹੀ ਇਹ ਕੰਮ ਕਰਦਾ ਸੀ ਪਰ ਕੰਮ ਵੀ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕਾ ਹੈ ਜਿਸ ਨਾਲ ਘਰ ਵਿਚ ਪੱਕਦੀ ਰੋਟੀ ਵੀ ਬੰਦ ਹੋ ਗਈ ਹੈ। ਜਸਵੰਤ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਫਾਰਮ ਭਰ ਕੇ ਸਰਕਾਰੇ ਦਰਬਾਰੇ ਦਿੱਤੇ ਗਏ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਟਰਾਈ ਸਾਈਕਲ ਨਹੀਂ ਮਿਲਿਆ ਅਤੇ ਨਾ ਹੀ ਅੱਜ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਲਈ।

'ਕਿਧਰੇ ਵੀ ਨਹੀਂ ਹੋਈ ਸੁਣਵਾਈ'

ਜਸਵੰਤ ਸਿੰਘ ਦੀ ਪਤਨੀ ਨੇ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਛੋਟਾ ਬੱਚਾ ਹੈ ਜਿਸ ਦਾ ਢਿੱਡ ਭਰਨ ਦੀ ਖਾਤਰ ਉਹ ਲੋਕਾਂ ਦੇ ਘਰਾਂ ਵਿੱਚੋਂ ਦੁੱਧ ਮੰਗ ਕੇ ਲੈ ਕੇ ਆਉਂਦੀ ਹੈ ਉਹ ਅਤੇ ਉਸਦਾ ਪਤੀ ਅਪਾਹਿਜ ਹਨ ਪਰ ਕੋਈ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰਦਾ। ਜਿਸ ਕਾਰਨ ਉਹ ਅੱਕ ਹਾਰ ਕੇ ਆਪਣੇ ਘਰ ਵਿੱਚ ਹੀ ਭੁੱਖੇ ਪਿਆਸੇ ਰਹਿ ਕੇ ਆਪਣੇ ਘਰ ਵਿੱਚ ਗੁਜ਼ਾਰਾ ਕਰ ਰਹੇ ਹਨ।

ਪੀੜਤ ਪਰਿਵਾਰ ਨੇ ਸਮਾਜਸੇਵੀਆਂ ਨੂੰ ਲਗਾਈ ਗੁਹਾਰ

ਦੱਸ ਦਈਏ ਕਿ ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਗੁਹਾਰ ਲਾਈ ਹੈ ਕਿ ਉਨ੍ਹਾਂ ਦੀ ਦੋ ਵਕਤ ਦੀ ਰੋਟੀ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਉਹ ਆਪਣੇ ਛੋਟੇ ਬੱਚੇ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕਣ ਜੇ ਕੋਈ ਦਾਨੀ ਸੱਜਣ ਇਸ ਪੀੜਤ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਇਲ ਨੰਬਰ 84379 82017 ’ਤੇ ਸੰਪਰਕ ਕਰ ਸਕਦਾ ਹੈ।

ਇਹ ਵੀ ਪੜੋ: ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮ ਰਿਹਾ ਸੀ ਇੰਸਪੈਕਟਰ, ਅਸਲ ਮਾਲਕ ਚਲਾਨ ਭਰ-ਭਰ ਹੋਇਆ ਪਰੇਸ਼ਾਨ!

Last Updated : Oct 15, 2021, 8:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.