ETV Bharat / state

ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ

ਜਿਲ੍ਹਾ ਤਰਨਤਾਰਨ ਦੀ ਸਬ ਡਵੀਜ਼ਨ ਅੰਦਰ ਆਉਦੇ ਪਿੰਡ ਅਮੀਸ਼ਾਹ ਤੋਂ ਨਸ਼ੇ ਦੀ ਓਵਰਡੋਜ ਕਾਰਨ 32 ਸਾਲਾ ਨੌਜਵਾਨ ਜਸਵੰਤ ਸਿੰਘ ਦੀ ਮੌਤ ਹੋ ਗਈ ਹੈ।

ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ
ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ
author img

By

Published : Jul 11, 2021, 9:46 AM IST

ਤਰਨਤਾਰਨ: ਪੰਜਾਬ ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ 'ਚ ਚਾਰ ਹਫ਼ਤਿਆਂ 'ਚ ਹੀ ਨਸ਼ਾ ਖ਼ਤਮ ਕਰਨ ਦੀ ਗੱਲ ਕੀਤੀ ਗਈ ਸੀ। ਕਿਉਂਕਿ ਇਨ੍ਹਾਂ ਨਸ਼ਿਆਂ ਨੇ ਕਈ ਹੱਸਦੇ ਵਸਦੇ ਘਰ ਉਜਾੜ ਦਿੱਤੇ ਹਨ। ਜਿਸ ਕਾਰਨ ਚੜ੍ਹਦੀ ਉਮਰ 'ਚ ਕਈ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ।

ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ
ਮੌਤ ਦਾ ਤਾਜ਼ਾ ਮਾਮਲਾ ਜਿਲ੍ਹਾ ਤਰਨਤਾਰਨ ਦੀ ਸਬ ਡਵੀਜ਼ਨ ਅੰਦਰ ਆਉਦੇ ਪਿੰਡ ਅਮੀਸ਼ਾਹ ਤੋਂ ਸਾਹਮਣੇ ਆਈਆ ਹੈ। ਜਿੱਥੇ ਨਸ਼ੇ ਦੀ ਓਵਰਡੋਜ ਕਾਰਨ 32 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਵੰਤ ਸਿੰਘ ਪੁੱਤਰ ਬਲਬੀਰ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਡੈਂਪੋ ਕਮੇਟੀ ਦੇ ਮੈਂਬਰ ਬਲਸੁਖਜੀਤ ਸਿੰਘ ਵਾਸੀ ਅਮੀਸ਼ਾਹ ਦਾ ਕਹਿਣਾ, ਕਿ ਮ੍ਰਿਤਕ ਨੌਜਵਾਨ ਜਸਵੰਤ ਸਿੰਘ ਪੁੱਤਰ ਬਲਬੀਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ ਤੋਂ ਹੀ ਲਾਪਤਾ ਸੀ।

ਉਨ੍ਹਾਂ ਦੱਸਿਆ, ਕਿ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਜਾਣਕਾਰੀ ਦਿੱਤੀ ਸੀ, ਕਿ ਪਿੰਡ ਅਮੀਸ਼ਾਹ ਦੇ ਸ਼ਮਸ਼ਾਨਘਾਟ ਵਿੱਚ ਕੋਈ ਨੌਜਵਾਨ ਨਸ਼ੇ ਦਾ ਟੀਕਾ ਲਗਾ ਕੇ ਡਿੱਗਾ ਹੋਇਆ ਹੈ, ਤਾਂ ਜਦੋਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਸ਼ਮਸ਼ਾਨਘਾਟ ਵਿਖੇ ਜਾਂ ਕੇ ਦੇਖਿਆ ਗਿਆ, ਤਾਂ ਨਸ਼ੇ ਦਾ ਟੀਕਾ ਲਗਾ ਕੇ ਡਿੱਗਾ ਹੋਇਆ ਨੌਜਵਾਨ ਜਸਵੰਤ ਸਿੰਘ ਸੀ। ਜਿਸ ਨੇ ਆਪਣੀ ਖੱਬੀ ਬਾਂਹ ਦੀ ਨਾੜ ਵਿੱਚ ਟੀਕਾ ਲਗਾਇਆ ਹੋਇਆ ਸੀ। ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਬਲਸੁਖਜੀਤ ਦਾ ਕਹਿਣਾ ਸੀ, ਕਿ ਅਮੀਸ਼ਾਹ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਪ੍ਰੰਤੂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ,

ਉੱਥੇ ਹੀ ਜਦੋਂ ਇਸ ਸਬੰਧੀ ਥਾਣਾ ਖਾਲੜਾ ਦੇ ਐੱਸ.ਐੱਚ.ਓ ਤਰਸੇਮ ਸਿੰਘ ਨਾਲ ਗੱਲਬਾਤ ਕੀਤੀ, ਤਾਂ ਉਨਾਂ ਕਿਹਾ ਕਿ ਮਾਮਲਾ ਥੋੜ੍ਹੀ ਦੇਰ ਪਹਿਲਾਂ ਹੀ ਮੇਰੇ ਧਿਆਨ ਵਿੱਚ ਆਇਆ ਹੈ। ਮੌਕੇ ਤੇ ਪਹੁੰਚ ਕੇ ਤਬਦੀਸ਼ ਕਰਕੇ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ। ਜ਼ਿਕਰਯੋਗ ਹੈ, ਕਿ ਸਬ ਡਵੀਜ਼ਨ ਭਿੱਖੀਵਿੰਡ ਅਧੀਨ ਆਉਂਦੇ ਪਿੰਡਾਂ ਵਿੱਚ ਪਹਿਲਾਂ ਵੀ ਨਸ਼ੇ ਦੀ ਓਵਰਡੋਜ਼ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪ੍ਰੰਤੂ ਡੀ.ਐੱਸ.ਪੀ ਭਿੱਖੀਵਿੰਡ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂ ਰਹੀ। ਜਿਸ ਦੇ ਨਤੀਜੇ ਵਜੋਂ ਆਏ ਦਿਨ ਹੀ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਦੱਸਦਈਏ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਨਸ਼ਿਆਂ ਸਬੰਧੀ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਜਾਂਦੀ ਹੈ। ਤਾਂ ਫਿਰ ਵੀ ਸਬ ਡਵੀਜ਼ਨ ਭਿੱਖੀਵਿੰਡ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਦੀ ਜਾਂਦੀ। ਹੁਣ ਦੇਖਣਾ ਇਹ ਹੋਵੇਗਾ, ਕਿ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਵੱਲੋਂ ਨਸ਼ਿਆਂ ਨੂੰ ਲੈ ਕੇ ਆਏ ਦਿਨ ਹੀ ਹੋ ਰਹੀ ਨੌਜਵਾਨਾਂ ਦੀਆ ਹੋ ਰਹੀਆਂ ਮੌਤਾ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾਦੀ ਹੈ।
ਇਹ ਵੀ ਪੜ੍ਹੋ:-ਕੇਂਦਰ ਦੀ ਸਰਕਾਰ ਪੰਜਾਬ ’ਚ ਨਹੀਂ ਲੈ ਰਹੀ ਆਪਣਿਆਂ ਦੀ ਸਾਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.