ETV Bharat / state

Gangsters Video Viral: ਗੈਂਗਵਾਰ ਮਗਰੋਂ ਗੈਂਗਸਟਰਾਂ ਨੇ ਜਾਰੀ ਕੀਤੀ ਵੀਡੀਓ, ਕਤਲ ਕਰ ਜੇਲ੍ਹ 'ਚ ਮਨਾਏ ਜਸ਼ਨ... - ਗੈਂਗਵਾਰ

ਬੀਤੇ ਦਿਨੀਂ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਹੋਈ ਗੈਂਗਵਾਰ ਵਿਚ ਦੋ ਗੈਂਗਸਟਰ ਮਾਰੇ ਗਏ ਸਨ। ਇਸ ਸਬੰਧੀ ਦੂਜੀ ਧਿਰ ਦੇ ਗੈਂਗਸਟਰਾਂ ਨੇ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣੇ ਭਾਈ ਦੀ ਮੌਤ ਦਾ ਬਦਲਾ ਲਿਆ ਹੈ। ਸਰਕਾਰ ਇਕ ਵਾਰ ਫਿਰ ਵਿਰੋਧੀ ਇਸ ਮੁੱਦੇ ਉਤੇ ਘੇਰ ਰਹੇ ਹਨ।

After the gang war, Gangsters Released Video, killing and celebrating in Goindwal jail
ਗੈਂਗਵਾਰ ਮਗਰੋਂ ਗੈਂਗਸਟਰਾਂ ਨੇ ਜਾਰੀ ਕੀਤੀ ਵੀਡੀਓ, ਕਤਲ ਕਰ ਜੇਲ੍ਹ 'ਚ ਮਨਾਏ ਜਸ਼ਨ...
author img

By

Published : Mar 5, 2023, 1:25 PM IST

Updated : Mar 5, 2023, 2:01 PM IST

ਗੈਂਗਵਾਰ ਮਗਰੋਂ ਗੈਂਗਸਟਰਾਂ ਨੇ ਜਾਰੀ ਕੀਤੀ ਵੀਡੀਓ, ਕਤਲ ਕਰ ਜੇਲ੍ਹ 'ਚ ਮਨਾਏ ਜਸ਼ਨ

ਚੰਡੀਗੜ੍ਹ : ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿਚ ਪਿਛਲੇ ਦਿਨੀਂ ਹੋਈ ਗੈਂਗਵਾਰ ਵਿਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਸੀ। ਇਸ ਵਿਚ ਮਾਰੇ ਗਏ ਦੋ ਗੈਂਗਸਟਰਾਂ ਮੋਹਣ ਸਿੰਘ ਮੋਹਣਾ ਤੇ ਤੂਫਾਨ ਦਾ ਸਬੰਧ ਸਿੱਧੇ ਤੌਰ ਉਤੇ ਮੂਸੇਵਾਲਾ ਕਤਲ ਕਾਂਡ ਨਾਲ ਦੱਸਿਆ ਜਾ ਰਿਹਾ ਸੀ। ਮੂਸੇਵਾਲਾ ਕਤਲ ਕਾਂਡ ਦੇ ਦੋਸ਼ ਹੇਠ ਇਹ ਦੋਵੇਂ ਗੈਂਗਸਟਰ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਸਜ਼ਾ ਕੱਟ ਰਹੇ ਸਨ, ਪਰ ਇਕ ਗੈਂਗਵਾਰ ਵਿਚ ਦੋਵਾਂ ਦੀ ਮੌਤ ਹੋ ਗਈ ਸੀ।

ਗੈਂਗਸਟਰਾਂ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਕੀਤੀ ਅਪਲੋਡ : ਇਸ ਸਬੰਧੀ ਦੂਜੀ ਧਿਰ ਦੇ ਗੈਂਗਸਟਰਾਂ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਗਈ ਹੈ, ਜਿਸ ਵਿਚ ਉਹ ਸ਼ਰੇਆਮ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਭਾਈ ਦਾ ਬਦਲਾ ਲਿਆ ਹੈ। ਵੀਡੀਓ ਰਾਹੀਂ ਇਨ੍ਹਾਂ ਗੈਂਗਸਟਰਾਂ ਨੇ ਕਿਹਾ ਹੈ ਕਿ ਇਹ ਦੋਵੇਂ ਜੱਗੂ ਭਗਵਾਨਪੁਰੀਆ ਨੂੰ ਆਪਣਾ ਬਾਪ ਮੰਨਦੇ ਸਨ, ਜਿਨ੍ਹਾਂ ਨੂੰ ਅਸੀਂ ਜੇਲ੍ਹ ਵਿਚ ਮਾਰਿਆ ਹੈ। ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।

ਵਿਰੋਧੀਆਂ ਨੇ ਘੇਰੀ ਸਰਕਾਰ : ਇਸ ਵੀਡੀਓ ਉਤੇ ਵਿਰੋਧੀ ਪਾਰਟੀਆਂ ਇਕ ਵਾਰ ਫਿਰ ਸਰਕਾਰ ਨੂੰ ਘੇਰ ਰਹੀਆਂ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਪਹਿਲਾਂ ਅਜਨਾਲਾ ਕਾਂਡ ਤੇ ਫਿਰ ਹੁਣ ਇਹ ਗੈਂਗਸਟਰਾਂ ਵੱਲੋਂ ਸ਼ਰੇਆਮ ਜੇਲ੍ਹ ਵਿਚੋਂ ਵੀਡੀਓ ਬਣਾ ਕੇ ਆਪਣੀ ਦਹਿਸ਼ਤ ਜਮਾਉਣਾ, ਕਾਨੂੰਨ ਪ੍ਰਬੰਧਾਂ ਦੀ ਵੱਡੀ ਅਣਗਹਿਲੀ ਦਾ ਸਬੂਤ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਮੁਲਾਜ਼ਮ ਵੀ ਕੋਲ ਮੂਕਦਰਸ਼ਕ ਬਣ ਕੇ ਖੜ੍ਹੇ ਹੋਏ ਹਨ ਤੇ ਗੈਂਗਸਟਰ ਵੀਡੀਓ ਬਣਾ ਰਹੇ ਹਨ।

ਇਹ ਵੀ ਪੜ੍ਹੋ : Central Jail Goindwal Sahib: ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ 'ਚੋਂ ਮੋਬਾਇਲ ਤੇ ਹੋਰ ਸਮਾਨ ਬਰਾਮਦ

ਪੰਜਾਬ ਦੇ ਹਾਲਾਤ ਨੂੰ ਲੈ ਕੇ ਮੁੱਖ ਮੰਤਰੀ ਬੇਖਬਰ : ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿਚੋਂ ਜੋ ਗੈਂਗਸਟਰਾਂ ਦੀ ਵੀਡੀਓ ਵਾਇਰਲ ਹੋਈ ਹੈ, ਉਸ ਸਬੰਧੀ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਸਰਕਾਰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਸਾਰੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ਵੀ ਬੇ ਖਬਰ ਹੈ। ਮੁੱਖ ਮੰਤਰੀ ਭਗਵੰਤ ਮਾਣ ਕੇਜਰੀਵਾਲ ਦੇ ਨਾਲ ਮੁੰਬਈ ਵਿਚ ਉਸ ਸਮੇਂ ਸੈਰਾ ਕਰ ਰਹੇ ਸਨ।

ਇਹ ਵੀ ਪੜ੍ਹੋ : Gangwar in Goindwal Jail: ਗੋਇੰਦਵਾਲ ਸਾਹਿਬ ਜੇਲ੍ਹ 'ਚ ਗੈਂਗਵਾਰ, ਮੂਸੇਵਾਲਾ ਦੇ ਕਤਲ 'ਚ ਸ਼ਾਮਲ 2 ਗੈਂਗਸਟਰਾਂ ਦਾ ਕਤਲ !

ਉਨ੍ਹਾਂ ਕਿਹਾ ਕਿ ਅੱਜ ਜੇਲ੍ਹਾਂ ਵਿੱਚੋਂ ਸੱਚ ਸਾਹਮਣੇ ਆਇਆ ਹੈ ਕਿ ਆਮ ਆਦਮੀ ਪਾਰਟੀ ਨੇ ਗੁੰਡਿਆਂ ਅਤੇ ਗੈਂਗਸਟਰਾਂ ਲਈ ਜੇਲ੍ਹਾਂ ਵਿੱਚ ਅਯਾਸ਼ੀ ਦੇ ਅੱਡੇ ਬਣਾਏ ਹੋਏ ਹਨ। ਡਾਕਟਰ ਵੇਰਕਾ ਨੇ ਕਿਹਾ ਭਗਵੰਤ ਮਾਨ ਜੀ ਤੁਸੀਂ ਬਾਹਰ ਦਾ ਖਹਿੜਾ ਛੱਡੋ ਪੰਜਾਬ ਨੂੰ ਸੰਭਾਲੋ। ਇਹ ਪੰਜਾਬ ਨੂੰ ਜਿਹੜੀ ਅੱਗ ਲੱਗ ਰਹੀ ਹੈ, ਉਸਦਾ ਕਸੂਰਵਾਰ ਜੇਕਰ ਕੋਈ ਹੈ ਤਾਂ ਉਹ ਭਗਵੰਤ ਮਾਨ ਜੀ ਤੁਸੀਂ ਆਪ ਹੋ। ਕੇਜਰਵਾਲ ਦਾ ਖਹਿੜਾ ਛੱਡੋ ਤੇ ਪੰਜਾਬ ਸੰਭਾਲੋ।

Last Updated : Mar 5, 2023, 2:01 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.