ਤਰਨਤਾਰਨ: ਬੀਤੇ ਦਿਨੀਂ ਪਿੰਡ ਸਿੱਧਵਾਂ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕਰਦੇ ਹੋਏ ਗੁਟਕਾ ਸਾਹਿਬ (Desecration of Gutka Sahib in Sidhwan village ) ਦੇ ਅੰਗ ਪਾੜ ਕੇ ਖਾਲੀ ਜਗ੍ਹਾ ਦੇ ਵਿੱਚ ਖਿਲਾਰ ਦਿੱਤੇ ਗਏ ਸਨ ਅਤੇ ਗੁਟਕਾ ਸਾਹਿਬ ਦੇ ਅੰਗ ਮਿਲਣ ਤੋਂ ਬਾਅਦ ਸਿੱਖ ਸੰਗਤਾਂ ਵਿਚ ਕਾਫੀ ਰੋਸ ਦੀ ਲਹਿਰ ਪਾਈ ਜਾ ਰਹੀ ਸੀ।
ਮਾਮਲੇ ਵਿੱਚ ਹੁਣ ਖਾਲੜਾ ਪੁਲੀਸ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਕਾਬੂ (Desecration of Gutka Sahib arrested) ਕਰ ਲਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖਾਲੜਾ ਦੇ ਐੱਸ ਐੱਚ ਓ ਲਖਵਿੰਦਰ ਸਿੰਘ ਨੇ ਕਿਹਾ ਕਿ 14 ਅਕਤੂਬਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਾਹਿਬ ਅੰਗ ਗੁਰਦੁਆਰਾ ਧੰਨ ਧੰਨ ਭਾਈ ਜੇਠਾ ਸਾਹਿਬ ਜੀ ਦੇ ਗੁਰਦੁਆਰਾ ਦੇ ਸਾਹਮਣੇ ਗਰਾਊਂਡ ਵਿੱਚ ਪਾੜ ਕੇ ਖਿਲਾਰ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਥਾਣਾ ਖਾਲੜਾ ਪੁਲੀਸ ਵੱਲੋਂ 295 ਏ ਬੇਅਦਬੀ ਦਾ ਮੁਕੱਦਮਾ (295 A contempt case registered) ਦਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਜਸਕਰਨ ਸਿੰਘ ਪੁੱਤਰ ਸੁਰਮੁੱਖ ਸਿੰਘ ਵਾਸੀ ਲੱਧੂਵਾਲਾ ਤਾਡ਼ ਥਾਣਾ ਵੈਰੋਕੇ ਜ਼ਿਲ੍ਹਾ ਫ਼ਾਜ਼ਿਲਕਾ ਜੋ ਕਿ ਆਪਣੇ ਪਰਿਵਾਰ ਸਮੇਤ ਪਿਛਲੇ ਚਾਰ ਪੰਜ ਮਹੀਨੇ ਤੋਂ ਗੁਰਦੁਆਰਾ ਧੰਨ ਧੰਨ ਭਾਈ ਜੇਠਾ ਜੀ ਵਿਖੇ ਰਹਿ ਰਿਹਾ ਸੀ, ਜਿਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਉੱਤੇ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਕਤ ਵਿਅਕਤੀ ਨੇ ਮੰਨਿਆ ਕਿ ਉਹ ਵੀ ਇੱਕ ਅੰਮ੍ਰਿਤਧਾਰੀ ਸਿੰਘ ਹੈ ਅਤੇ ਉਸ ਨੂੰ ਸੁਖਮਨੀ ਸਾਹਿਬ ਦਾ ਪਾਠ ਨਹੀਂ ਸੀ ਆਉਂਦਾ ਜਿਸ ਦੇ ਤੈਸ਼ ਵਿੱਚ ਆ ਕੇ ਉਸ ਨੇ ਗੁਟਕਾ ਸਾਹਿਬ (Disrespect of Gutka Sahib by coming in Tesh) ਦੀ ਬੇਅਦਬੀ ਕਰਦੇ ਹੋਏ ਉਸ ਦੇ ਅੰਗ ਪਾੜ ਕੇ ਗਰਾਊਂਡ ਵਿਚ ਖਲਾਰੇ ਦਿੱਤੇ ਸਨ।
ਐਸਐਚਓ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਉਸ ਅੱਜ ਪੱਟੀ ਦੀ ਅਦਾਲਤ ਵਿਚ ਪੇਸ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਇਹ ਵੀ ਪੜ੍ਹੋ: NIA ਦੀ ਪੁੱਛਗਿੱਛ ਤੋਂ ਬਾਅਦ ਅਫ਼ਸਾਨਾ ਖ਼ਾਨ ਦੀ ਮੂਸੇਵਾਲਾ ਦੇ 'ਬਾਪੂ ਬੇਬੇ' ਨਾਲ ਮੁਲਾਕਾਤ