ਤਰਨ ਤਾਰਨ: ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਵਿਖੇ ਉਸ ਸਮੇਂ ਇੱਕ ਪਰਿਵਾਰ ਨਾਲ ਕੋਝਾ ਮਜ਼ਾਕ ਹੋ ਗਿਆ, ਜਦੋਂ ਲੜਕੀ ਨੂੰ ਵਿਆਹੁਣ ਵਾਲਾ ਲਾੜਾ ਘਰੋਂ ਭੱਜ ਗਿਆ, ਅਤੇ ਲੜਕੀ ਦੇ ਘਰ ਵਿਆਹ ਦੀਆਂ ਤਿਆਰੀਆਂ ਧਰੀਆ ਰਹਿ ਗਈਆਂ, ਹਾਲਾਂਕਿ ਲੜਕੀ ਦੇ ਪਰਿਵਾਰ ਵਲੋਂ ਉਕਤ ਲਾੜੇ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਸ਼ਕਾਇਤ ਕੀਤੀ ਗਈ, ਪਰ ਹਾਲੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇੱਕ ਸਾਲ ਪਹਿਲਾਂ ਹੋਈ ਸੀ ਲੜਕੀ ਦੀ ਮੰਗਣੀ: ਇਸੇ ਦੌਰਾਨ ਲੜਕੀ ਦੇ ਤਾਏ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਭਤੀਜੀ ਦਾ ਵਿਆਹ ਤਰਨ ਤਾਰਨ ਵਿੱਚ ਰਹਿਣ ਵਾਲੇ ਲੜਕੇ ਸੁਖਵਿੰਦਰ ਸਿੰਘ ਸੋਨੂ ਨਾਲ ਅੱਜ ਹੋਣਾ ਸੀ, ਲੜਕੇ ਦੇ ਪਰਿਵਾਰ ਵਾਲੇ ਕੱਲ ਸ਼ਗਨ ਲੈ ਕੇ ਆਏ ਸਨ। ਪੂਰੀ ਰੀਤੀ ਰਿਵਾਜਾਂ ਨਾਲ ਸ਼ਗਨ ਲਗਾਇਆ ਗਿਆ ਅਤੇ ਇੱਕ ਸੋਨੇ ਦੀ ਮੁੰਦਰੀ ਕੱਲ ਸ਼ਗਨ ਵਿੱਚ ਭੇਜੀ ਸੀ ਅਤੇ ਬਾਕੀ ਦਾ ਦਾਜ਼ ਦਾ ਸਮਾਨ ਜਦੋ ਲੜਕੀ ਫ਼ੇਰਾ ਪਾਉਣ ਆਏਗੀ ਉਦੋਂ ਦੇਣਾ ਸੀ। ਉਹਨਾਂ ਦੱਸਿਆ ਕਿ ਲੜਕੀ ਦੀ ਮੰਗਣੀ ਇੱਕ ਸਾਲ ਪਹਿਲਾਂ ਹੋਈ ਸੀ ਅਤੇ ਲੜਕੀ ਦਾ ਮਾਤਾ ਪਿਤਾ ਨਹੀਂ ਹੈ ਅਤੇ ਸਾਡੇ ਵਲੋਂ ਹੀ ਵਿਆਹ ਕਰਵਾਇਆ ਜਾਣਾ ਸੀ।
ਪਰ ਅੱਜ ਸਵੇਰੇ ਵਿਚੋਲਣ ਦਾ ਫੋਨ ਆਇਆ ਕਿ ਵਿਆਹ ਦੀਆਂ ਤਿਆਰੀਆਂ ਥੋੜ੍ਹਾ ਲੇਟ ਕਰ ਦੇਣਾ, ਜਿਸ ਤੇ ਸ਼ੱਕ ਪੈਣ ਤੇ ਜਦੋਂ ਲਾੜੇ ਦੇ ਘਰ ਪੁੱਜੇ ਤਾਂ ਘਰ ਕੋਈ ਵੀ ਬੰਦਾ ਮੌਜੂਦ ਨਹੀਂ ਸੀ ਅਤੇ ਪਤਾ ਲੱਗਾ ਕਿ ਲਾੜਾ ਘਰੋਂ ਭੱਜ ਗਿਆ ਹੈ। ਜਿਸ ਤੇ ਕੋਈ ਵੀ ਜੁਆਬ ਪਰਿਵਾਰ ਵੱਲੋਂ ਨਾ ਦੇਣ ਕਾਰਨ ਉਹ ਚੌਂਕੀ ਕੰਗ ਪੁੱਜੇ ਅਤੇ ਇੰਚਾਰਜ ਨੂੰ ਸਾਰੀ ਗੱਲ ਦੱਸੀ ਅਤੇ ਲੜਕੀ ਦੇ ਸਹੁਰੇ ਪਰਿਵਾਰ ਤੇ ਕਾਰਵਾਈ ਕਰਨ ਦੀ ਸ਼ਿਕਾਇਤ ਦਰਜ ਕਰਾਈ। ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੇ ਉਹ ਸਥਾਨਕ SP ਸਾਹਿਬ ਦੇ ਪੇਸ਼ ਹੀ ਦਰਖ਼ਾਸਤ ਦਿੱਤੀ ਹੈ, ਉਹਨਾਂ ਕਿਹਾ ਕਿ ਲੜਕੇ ਦੇ ਪਰਿਵਾਰ ਵਲੋਂ ਜਾਣਬੁੱਝ ਕੇ ਉਹਨਾਂ ਦੀ ਜਿੰਦਗੀ ਖ਼ਰਾਬ ਕੀਤੀ ਹੈ ਉਹਨਾਂ ਵਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਜਦੋ ਲਾੜੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਟਾਲ ਮਾਟੋਲ ਕਰਦੇ ਰਹੇ। ਇਸ ਸਬੰਧੀ ਚੌਂਕੀ ਕੰਗ ਦੇ ਏਐੱਸਆਈ ਲਖਵਿੰਦਰ ਸਿੰਘ ਚੌਂਕੀ ਵਿੱਚ ਨਹੀਂ ਮਿਲੇ ਅਤੇ ਫੋਨ ਤੇ ਕਿਹਾ ਕਿ ਅੱਜ ਸਵੇਰੇ ਲੜਕੀ ਦੇ ਪਰਿਵਾਰ ਵਾਲੇ ਉਸ ਕੋਲ ਆਏ ਸਨ ,ਅਤੇ ਅਸੀਂ ਮੁਲਾਜਮ ਭੇਜਣ ਦੀ ਗੱਲ ਕੀਤੀ ਸੀ,ਪਰ ਬਾਅਦ ਵਿੱਚ ਨਹੀਂ ਆਏ ਅਗਰ ਉਹਨਾਂ ਕੋਲ ਕੋਈ ਸ਼ਕਾਇਤ ਮਿਲਦੀ ਹੈ ਤਾਂ ਜੋ ਵੀ ਕਾਰਵਾਈ ਹੋਵੇਗੀ ਕੀਤੀ ਜਾਵੇ ਪਰਿਵਾਰ ਨੂੰ ਪੂਰਾ ਇਨਸਾਫ਼ ਦਵਾਇਆ ਜਾਵੇਗਾ।
ਇਹ ਵੀ ਪੜ੍ਹੋ: ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ