ਤਰਨਤਾਰਨ: ਭੋਲੇ ਭਾਲੇ ਲੋਕਾਂ ਦੀਆ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਾਰਨ ਵਾਲੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕਰਦਿਆਂ ਤਿੰਨ ਲੋਕਾਂ ‘ਤੇ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ। ਫਿਲਹਾਲ ਪੁਲਿਸ ਵੱਲੋ ਇੱਕ ਮਹਿਲਾ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਮੁਲਜ਼ਮ ਦੀ ਭਾਲ ਅਜੇ ਕੀਤੀ ਜਾ ਰਹੀ ਹੈ।
ਗਿਰੋਹ ਵਿੱਚ ਸ਼ਾਮਿਲ ਇੱਕ ਮਹਿਲਾ ਵੀ ਸ਼ਾਮਿਲ ਹੈ ਜੋ ਆਪਣੇ ਆਪ ਨੂੰ ਪੱਤਰਕਾਰ ਦੱਸ ਰਹੀ ਹੈ ਫਿਲਹਾਲ ਪੁਲਿਸ ਨੇ ਦੋਵਾਂ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਵੀ ਸੁਰਾਗ ਮਿਲਣ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ।
ਪੀੜਤ ਵਿਅਕਤੀ ਲਖਵਿੰਦਰ ਸਿੰਘ ਜੋ ਕਿ ਸੀ ਆਰ ਪੀ ਵਿੱਚੋਂ ਸੇਵਾ ਮੁਕਤ ਇੰਸਪੈਕਟਰ ਹੈ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਨੂੰ ਉਸਨੂੰ ਵਟਸਅੱਪ ‘ਤੇ ਇੱਕ ਲੜਕੀ ਦਾ ਫੋਨ ਆਇਆ ਕਿ ਤਰਨਤਾਰਨ ਵਿੱਚ ਤੁਹਾਨੂੰ ਮਿਲਣਾ ਹੈ ਅਤੇ ਜਦੋਂ ਮੈਂ ਉਸਨੂੰ ਮਿਲਣ ਪੁੱਜਾ ਤਾਂ ਮੈਨੂੰ ਇਕੱਲੇ ਨੂੰ ਵੇਖ ਕੇ ਤਿੰਨਾਂ ਜਾਣਿਆਂ ਨੇ ਪਿਸਤੌਲ ਦੀ ਦੋ ਨੋਕ ‘ਤੇ ਉਸਨੂੰ ਇੱਕ ਕੋਠੀ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਉਸਦੇ ਧੱਕੇ ਨਾਲ ਕੱਪੜੇ ਲਹਾ ਕੇ ਅਸ਼ਲੀਲ ਵੀਡੀਓ ਬਣਾਈ।ਪੀੜਤ ਨੇ ਦੱਸਿਆ ਕਿ ਉਸ ਵੀਡੀਓ ਦੇ ਆਧਾਰ ਤੇ ਉਸਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਉਸ ਵੱਲੋਂ ਇਸ ਮਾਮਲੇ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।
ਉਧਰ ਦੂਜੇ ਪਾਸੇ ਮੁਲਜ਼ਮ ਮਹਿਲਾ ਨੇ ਕਿਹਾ ਕਿ ਉਹ ਇੱਕ ਪੱਤਰਕਾਰ ਹੈ ਅਤੇ ਇੱਕ ਚੈਨਲ ਨਾਲ ਜੁੜੀ ਹੈ। ਉਸਨੇ ਦੱਸਿਆ ਕਿ ਇਸ ਵਿਅਕਤੀ ਜਿਸ ਦਾ ਨਾਮ ਲਖਵਿੰਦਰ ਸਿੰਘ ਹੈ ਦੀ ਅਸ਼ਲੀਲ ਵੀਡੀਓ ਹਰਪ੍ਰੀਤ ਸਿੰਘ ਉਰਫ ਬਾਬਾ ਨੇ ਬਣਾਈ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਇੱਕ ਵਿਅਕਤੀ ਲਖਵਿੰਦਰ ਸਿੰਘ ਦੀ ਸ਼ਿਕਾਇਤ ਤੇ ਉਸਦੀ ਪਿਸਤੌਲ ਦੀ ਨੋਕ ‘ਤੇ ਅਸ਼ਲੀਲ ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਦੇ ਇਲਜ਼ਾਮ ਵਿੱਚ ਤਿੰਨ ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ ਜਿਸ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਜੋ ਆਪਣੇ ਆਪ ਨੂੰ ਪਤਰਕਾਰ ਦੱਸਦੀ ਹੈ ਪਰ ਉਸ ਕੋਲੋਂ ਪੱਤਰਕਾਰੀ ਦਾ ਕੋਈ ਵੀ ਸਬੂਤ ਨਹੀਂ ਮਿਲਿਆ।
ਇਹ ਵੀ ਪੜ੍ਹੋ: ਪਰਿਵਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਮਾਂ-ਪੁੱਤ ਦਾ ਇਕੱਠਿਆਂ ਦਾ ਕੀਤਾ ਸਸਕਾਰ