ETV Bharat / state

ਪਹਿਲਾਂ ਕੇਸ ਕਰਨ ਅਤੇ ਬਾਅਦ 'ਚ ਮੁਆਫ਼ੀ ਮੰਗਣ ਦੀ ਕੇਜਰੀਵਾਲ ਦੀ ਫ਼ਿਤਰਤ: ਵੇਰਕਾ - ਮੁਆਫ਼ੀ ਮੰਗਣ ਦੀ ਕੇਜਰੀਵਾਲ ਦੀ ਫ਼ਿਤਰਤ

ਫ਼ਿਲਮੀ ਹਸਤੀਆਂ ਦੇ ਟਵੀਟ ’ਤੇ ਬੋਲਦਿਆਂ ਵੇਰਕਾ ਨੇ ਕਿਹਾ ਕਿ ਫ਼ਿਲਮੀ ਹਸਤੀਆਂ ਨੂੰ ਆਪਣੇ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ ਨਾ ਕਿ ਕਿਸੇ ਦੇ ਪ੍ਰੈਸ਼ਰ ’ਚ ਆ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ।

ਤਸਵੀਰ
ਤਸਵੀਰ
author img

By

Published : Feb 4, 2021, 6:03 PM IST

Updated : Feb 4, 2021, 7:20 PM IST

ਚੰਡੀਗੜ੍ਹ: ਫ਼ਿਲਮੀ ਹਸਤੀਆਂ ਵੱਲੋਂ ਕੀਤੇ ਜਾ ਰਹੇ ਟਵੀਟ ’ਤੇ ਬੋਲਦਿਆਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਫ਼ਿਲਮੀ ਹਸਤੀਆਂ ਨੂੰ ਆਪਣੇ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ ਨਾ ਕਿ ਕਿਸੇ ਦੇ ਪ੍ਰੈਸ਼ਰ ’ਚ ਆ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ ਕਦੇ ਈਡੀ ਕਦੇ ਸੀਬੀਆਈ ਤੋਂ ਕਿਸਾਨ ਲੀਡਰਾਂ ’ਤੇ ਛਾਪੇ ਮਰਵਾਉਂਦੀ ਹੈ, ਜਦਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈੇ।

ਆਮ ਆਦਮੀ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਦੀ ਕੀਤੀ ਗਈ ਮੰਗ

ਪਹਿਲਾਂ ਕੇਸ ਕਰਨ ਅਤੇ ਬਾਅਦ 'ਚ ਮੁਆਫ਼ੀ ਮੰਗਣ ਦੀ ਕੇਜਰੀਵਾਲ ਦੀ ਫ਼ਿਤਰਤ: ਵੇਰਕਾ

ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਾਨੂੰਨ ਕਾਰਵਾਈ ਦੀ ਗੱਲ ਕਹੇ ਜਾਣ ਤੋਂ ਬਾਅਦ ਸਿਆਸੀ ਅਖਾੜਾ ਭਖਦਾ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਨੇ ਫੇਸਬੁੱਕ ਪੇਜ਼ ’ਤੇ ਪੂਰੀ ਇੰਟਰਵਿਊ ਦੀ ਫੁਟੇਜ ਜਾਰੀ ਕਰਨ ਉਪਰੰਤ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਸੀ। ਆਪ ਪਾਰਟੀ ਦੀ ਇਸ ਕਾਰਵਾਈ ’ਤੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਖੁਦ ਕੇਸ ਕਰ ਬਾਅਦ ’ਚ ਮੁਆਫ਼ੀ ਮੰਗਦੇ ਹਨ ਹੁਣ ਵੀ ਮੁੱਖ ਮੰਤਰੀ ’ਤੇ ਕੇਸ ਕਰਨ ਤੋਂ ਬਾਅਦ ਉਹ ਫਿਰ ਮੁਆਫੀ ਮੰਗਣਗੇ।

ਕਾਂਗਰਸ ਪਾਰਟੀ ਅਕਾਲੀਆਂ ਵਾਂਗ ਡੰਡੇ ਦੇ ਜ਼ੋਰ ’ਤੇ ਉਮੀਦਵਾਰਾਂ ਦੇ ਕਾਗਜ਼ ਰੱਦ ਨਹੀਂ ਕਰਵਾਉਂਦੀ: ਵੇਰਕਾ

ਵੇਰਕਾ ਨੇ ਨਗਰ ਨਿਗਮ ਚੋਣਾਂ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੋਈ ਵੀ ਧਾਂਦਲੀ ਨਹੀਂ ਕਰ ਰਹੀ। ਕਾਂਗਰਸ ਪਾਰਟੀ ਅਕਾਲੀਆਂ ਵਾਂਗ ਡੰਡੇ ਦੇ ਜੋਰ ’ਤੇ ਕਿਸੇ ਉਮੀਦਵਾਰ ਦੇ ਵੀ ਕਾਗਜ਼ ਰੱਦ ਨਹੀਂ ਕਰਵਾਉਂਦੀ। ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਕਾਨੂੰਨ ਅਤੇ ਲੋਕਤੰਤਰ ’ਚ ਪੂਰਨ ਵਿਸ਼ਵਾਸ ਹੈ।

Last Updated : Feb 4, 2021, 7:20 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.