ETV Bharat / state

ਮੁਕਤਸਰ ਦਾ ਨੌਜਵਾਨ ਯੁਵਰਾਜ ਸਿੰਘ ਨਾਲ ਖੇਡੇਗਾ ਕ੍ਰਿਕਟ, ਮਿਲਿਆ ਲੱਖਾਂ ਦਾ ਪੈਕੇਜ - APRAJ KHAN

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੁੱਟਰ ਸ਼ਰੀਂਹ ਦੇ ਹੋਣਹਾਰ ਖਿਡਾਰੀ ਦੀ ਕ੍ਰਿਕਟ ਲਈ ਚੋਣ ਹੋਈ ਹੈ। ਇਹ ਖਿਡਾਰੀ ਯੁਵਰਾਜ ਸਿੰਘ ਨਾਲ ਵਿਦੇਸ਼ੀ ਟੂਰ ਖੇਡੇਣ ਲਈ ਜਾ ਰਿਹਾ ਹੈ, ਜਾਣੋ ਪੂਰੀ ਖ਼ਬਰ,,,

ਮੁਕਤਸਰ ਦਾ ਨੌਜਵਾਨ ਯੁਵਰਾਜ ਸਿੰਘ ਨਾਲ ਖੇਡੇਗਾ ਕ੍ਰਿਕੇਟ, ਮਿਲਿਆ ਲੱਖਾਂ ਦਾ ਪੈਕੇਜ਼

author img

By

Published : Dec 18, 2020, 1:02 PM IST

ਸ੍ਰੀ ਮੁਕਤਸਰ ਸਾਹਿਬ: ਕੁਝ ਸਮਾਂ ਪਹਿਲਾਂ ਇੱਕ ਸਥਾਨਕ ਕ੍ਰਿਕਟ ਅਕੈਡਮੀ ਨੇ ਇਸ "ਹੀਰੇ" ਨੂੰ "ਨਾ ਖੇਡਣਯੋਗ ਹੁਨਰ" ਵਾਲਾ ਸਮਝ ਕੇ ਛੱਡ ਦਿੱਤਾ ਸੀ, ਉਸੇ ਕ੍ਰਿਕਟ ਖਿਡਾਰੀ ਦੀ ਕੌਂਮੀ ਪੱਧਰ ਦੇ ਟੂਰਨਾਮੈਂਟ ਖੇਡਣ ਲਈ ਚੋਣ ਹੋਈ ਹੈ। ਇਸ ਖਿਡਾਰੀ ਦਾ ਨਾਂਅ ਅਪਰਾਜ ਖਾਨ ਹੈ, ਜੋ ਪਿੰਡ ਬੁੱਟਰ ਸ਼ਰੀਂਹ ਦੇ ਇੱਕ ਬਹੁਤ ਗਰੀਬ ਪਰਿਵਾਰ ਦਾ ਮੁੰਡਾ ਹੈ।

ਜ਼ਿਲ੍ਹੇ ਦੇ ਵਾਸਤੇ ਇਹ ਬਹੁਤ ਵੱਡੀ‌ ਮਾਣ ਵਾਲੀ ਗੱਲ ਹੈ ਕਿ ਪਿੰਡ ਬੁੱਟਰ ਸ਼ਰੀਂਹ ਦਾ ਇੱਕ ਨੌਜਵਾਨ ਕ੍ਰਿਕੇਟ ਖਿਡਾਰੀ ਦੀ ਵਿਦੇਸ਼ੀ ਟੂਰ ਖੇਡਣ ਲਈ ਕ੍ਰਿਕਟ ਵਾਸਤੇ ਚੋਣ ਹੋਈ ਹੈ। ਹੁਣ ਪੇਂਡੂ ਖੇਤਰ ਦਾ ਇਹ ਮਿਹਨਤੀ ਨੌਜਵਾਨ ਨੇ ਏਨੀ ਮਿਹਨਤ ਕੀਤੀ ਕਿ ਅੱਜ ਇਸ ਨੂੰ ਲੱਖਾਂ ਰੁਪਏ ਦੇ ਸਲਾਨਾ ਪੈਕੇਜ ਤੇ ਕੌਂਮਾਤਰੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨਾਲ ਖੇਡਣ ਦਾ ਸੁਨਿਹਰਾ ਮੌਕਾ ਮਿਲਿਆ ਹੈ। ਖਿਡਾਰੀ ਦਾ ਇਹ ਕ੍ਰਿਕੇਟ ਟੂਰਨਾਮੈਂਟ ਮਈ 2021 'ਚ ਹੋਵੇਗਾ। ਇਸ ਤੋਂ ਪਹਿਲਾਂ ਇਹ ਖਿਡਾਰੀ ਦੁਬਈ, ਸਵਿੱਜ਼ਰਲੈਂਡ ਅਤੇ ਸਕਾਟਲੈਂਡ ਵਿੱਚ ਖੇਡੇਗਾ।

ਮੁਕਤਸਰ ਦਾ ਨੌਜਵਾਨ ਯੁਵਰਾਜ ਸਿੰਘ ਨਾਲ ਖੇਡੇਗਾ ਕ੍ਰਿਕੇਟ, ਮਿਲਿਆ ਲੱਖਾਂ ਦਾ ਪੈਕੇਜ਼

ਗਰੀਬ ਪਰਿਵਾਰ ਦੇ ਇਸ ਨੌਜਵਾਨ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਅਜਿਹੀ ਸੀ ਕਿ ਉਹ ਖੁਦ ਵਾਸਤੇ ਸਾਈਕਲ ਖਰੀਦਣ ਦੇ ਵੀ ਸਮਰੱਥ ਨਹੀਂ ਸੀ। ਪਰ ਇਸ ਔਖੀ ਘੜੀ ਵਿੱਚ ਉਸਦੇ ਦੋਸਤ ਮਨਪ੍ਰੀਤ ਨੇ ਉਸ ਦੀ ਕਾਫ਼ੀ ਸਹਾਇਤਾ ਕੀਤੀ।

ਅਪਰਾਜ ਨੇਂ ਦੱਸਿਆ ਕਿ ਖੁਦ ਉਸਦਾ ਪਰਿਵਾਰ ਵੀ ਉਸਨੂੰ ਕ੍ਰਿਕਟ ਨਾ ਖੇਡਣ ਅਤੇ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨ ਵਾਸਤੇ ਜੋਰ ਪਾਉਣਦਾ ਸੀ। ਪਰ ਉਸ ਵੇ ਔਕੜਾ ਦਾ ਸਾਹਮਣਾ ਕਰਦੀਆਂ ਹਰ ਮੁਸ਼ਕਲ ਦਾ ਸਾਹਮਣਾ ਕੀਤਾ।

ਕ੍ਰਿਕੇਟਰ ਅਪਰਾਜ ਨੇ ਆਪਣੇ ਕੋਚ ਦਾ ਜ਼ਿਕਰ ਕਰਦੀਆਂ ਕਿਹਾ, 'ਉਨ੍ਹਾਂ ਮੇਰਾ ਬਹੁਤ ਸਾਥ ਦਿੱਤਾ, ਉਹ ਬਹੁਤ ਨੇਕ ਇਨਸਾਨ ਨੇ, ਉਨ੍ਹਾਂ ਨੇ ਹਮੇਸ਼ਾ ਮੈਨੂੰ ਪ੍ਰੇਰਿਤ ਹੀ ਕੀਤਾ ਹੈ।" ਅਪਰਾਜ ਬੋਲੇ ਕਿ, "ਕੋਚ ਸਾਬ੍ਹ ਕਹਿੰਦੇ ਸੀ ਸਿਰਫ਼ ਨੈਸ਼ਨਲ ਟੀਮ 'ਚ ਖੇਡਣ ਦਾ ਟੀਚਾ ਨਾ ਰੱਖ਼ੋ, ਸਗੋਂ ਚੰਗੀ ਕ੍ਰਿਕੇਟ ਖੇਡਣ ਨੂੰ ਟੀਚਾ ਬਣਾਓ।"

ਅਪਰਾਜ ਦੇ ਪਿੰਡ 'ਚ ਅੱਜ ਖੁਸ਼ੀਆਂ ਭਰਿਆ ਮਾਹੌਲ ਹੈ ਅਤੇ ਲੋਕ ਇੱਕ-ਦੂਜੇ ਨੂੰ ਲੱਡੂ ਖਾਵਾ ਕੇ ਮੂੰਹ ਮਿੱਠਾ ਕਰਵਾ ਰਹੇ ਹਨ। ਅਪਰਾਜ ਦੀ ਇਸ ਕਾਮਯਾਬੀ ਦਾ ਮਾਪਿਆਂ ਦੇ ਨਾਲ-ਨਾਲ, ਪੂਰੇ ਪਿੰਡ, ਪੂਰੇ ਜ਼ਿਲ੍ਹੇ ਸਮੇਤ ਸੂਬਾ ਪੰਜਾਬ ਵਾਸਤੇ "ਅਪਰਾਜ ਅਤੇ ਯੁਵਰਾਜ" ਦੁਆਰਾ ਇਕੱਠੇ ਖੇਡਣਾ ਇੱਕ ਮਾਣ ਵਾਲੀ ਗੱਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.