ਸ੍ਰੀ ਮੁਕਤਸਰ ਸਾਹਿਬ: ਦੋ ਦਿਨ ਪਹਿਲਾਂ ਗੁੰਮ ਹੋਏ ਪਿੰਡ ਖੁਨਣ ਖੁਰਦ ਦੇ ਨੌਜਵਾਨ ਦੀ ਲਾਸ਼ ਪਿੰਡ ਮਿਹਰਾਜ ਵਾਲਾ ਕੋਲੋਂ ਲੰਘਦੀ ਨਹਿਰ ਕਿਨਾਰੇ ਝਾੜੀਆਂ ਵਿੱਚੋਂ ਮਿਲੀ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈਕੇ ਪਰਿਵਾਰਿਕ ਮੈਂਬਰਾਂ ਵੱਲੋਂ ਕਤਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਮ ਦਾ ਨੌਜਵਾਨ ਦੋ ਦਿਨ ਪਹਿਲਾਂ ਗੁੰਮ ਹੋ ਗਿਆ ਸੀ ਜਿਸ ਦੀ ਉਨ੍ਹਾਂ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਪਰ ਉਹ ਨਹੀਂ ਮਿਲਿਆ ਸੀ। ਉਨ੍ਹਾਂ ਦੱਸਿਆ ਉਸਦੇ ਨਾ ਮਿਲਣ ਦੇ ਚੱਲਦੇ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਕਿ ਨਹਿਰ ਕਿਨਾਰੇ ਝਾੜੀਆਂ ਦੇ ਵਿੱਚ ਕਿਸੇ ਸ਼ਖ਼ਸ ਦੀ ਲਾਸ਼ ਪਈ ਹੈ। ਇਸ ਦੌਰਾਨ ਪੁਲਿਸ ਵਲੋਂ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਤੇ ਉਸਦੀ ਪਹਿਚਾਣ ਦੀ ਕਰਨ ਦੀ ਗੱਲ ਕਹੀ ਗਈ।
ਜਦ ਪਰਿਵਾਰਕ ਮੈਂਬਰ ਨੇ ਘਟਨਾ ਸਥਾਨ ਪਹੁੰਚ ਦੇ ਵੇਖਿਆ ਤਾਂ ਗੁਰਪ੍ਰੀਤ ਸਿੰਘ ਦੀ ਹੀ ਲਾਸ਼ ਸੀ। ਪਰਿਵਾਰਕ ਮੈਬਰਾਂ ਵੱਲੋਂ ਨੌਜਵਾਨ ਦੇ ਕਤਲ ਹੋਣ ਦਾ ਖਦਸ਼ਾ ਜਤਾਇਆ ਗਿਆ। ਇਸ ਮਾਮਲੇ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਮ੍ਰਿਤਕ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਫਾਜ਼ਿਲਕਾ ‘ਚ ਦਵਿੰਦਰ ਘੁਬਾਇਆ ਦਾ ਜਬਰਦਸਤ ਵਿਰੋਧ, ਮਾਹੌਲ ਤਣਾਅਪੂਰਨ