ਸ਼੍ਰੀ ਮੁਕਤਸਰ ਸਾਹਿਬ: ਕੋਰੋਨਾ ਮਹਾਂਮਾਰੀ ਪੂਰੇ ਵਿਸ਼ਵ ਵਿੱਚ ਫੈਲ ਚੁੱਕੀ ਹੈ। ਇਕ ਵਾਰ ਫਿਰ ਮੁੜ ਮਹਾਰਾਸ਼ਟਰ ਵਿੱਚ ਹਰ ਰੋਜ਼ ਕਰੀਬ ਪੰਜ ਹਜ਼ਾਰ ਦੇ ਕਰੀਬ ਨਵੇਂ ਕੇਸ ਆ ਰਹੇ ਹਨ। ਮਹਾਰਾਸ਼ਟਰ ਦੀਆਂ ਸਰਕਾਰਾਂ ਵੱਲੋਂ ਲੋਕਡਾਊਨ ਕਰਨ ਦੀ ਤਿਆਰੀ ਕਰ ਲਈ ਹੈ। ਪੰਜਾਬ ਵਿੱਚ ਵੀ ਦਿਨ ਬ ਦਿਨ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਜਿਵੇਂ ਕਿ ਹਰ ਇੱਕ ਵਿਅਕਤੀ ਦੇ ਮਾਸਕ ਲਗਾਉਣਾ ਜ਼ਰੂਰੀ ਹੋਇਆ ਉਸ ਤਰ੍ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨੋਡਲ ਅਫ਼ਸਰ ਨਿਯੁਕਤ ਕੀਤੇ ਹਨ। ਜੋ ਬੱਚਿਆਂ ਦੀ ਦੇਖ ਰੇਖ ਕਰਨਗੇ, ਬੱਚਿਆਂ ਲਈ ਸੈਨੇਟਾਈਜ਼ਰ ਮਾਸ ਤੇ ਡਿਸਟੈਂਸ ਦਾ ਵੀ ਧਿਆਨ ਰੱਖਣਗੇ।
ਉਧਰ, ਨੋਡਲ ਅਫ਼ਸਰਾਂ ਨਾਲ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਸਰਕਾਰ ਪੰਜਾਬ ਸਰਕਾਰ ਵੱਲੋਂ ਜੋ ਹਦਾਇਤਾਂ ਹਨ ਉਸ ਦੀ ਪਾਲਣਾ ਕਰ ਰਹੇ ਹਾਂ। ਹਰ ਇੱਕ ਬੱਚੇ ਨੂੰ ਕੋਰੋਨਾ ਮਹਾਂਮਾਰੀ ਜੋ ਭਿਆਨਕ ਬਿਮਾਰੀ ਹੈ ਉਸ ਲਈ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਹਰ ਇੱਕ ਬੱਚੇ ਲਈ ਸਾਇਨਾ ਟਾਈਜਰ ਨਾਲ ਹੱਥ ਧੋਣੇ ਜ਼ਰੂਰੀ ਹਨ। ਮਾਸਕ ਲਗਾਉਣਾ ਜ਼ਰੂਰੀ ਹੈ ਤੇ ਡਿਸਟੈਂਸ ਵੀ ਰੱਖਣਾ ਜ਼ਰੂਰੀ ਹੈ ਛੁੱਟੀ ਦੇ ਸਮੇਂ ਜੋ ਇਕੱਠ ਹੁੰਦਾ ਉਸ ਨੂੰ ਵੀ ਧਿਆਨ ਵਿੱਚ ਰੱਖਦਿਆਂ ਲਾਈਨ ਵਾਰ ਬੱਚਿਆਂ ਨੂੰ ਭੇਜਿਆ ਜਾ ਰਿਹਾ।