ਸ੍ਰੀ ਮੁਕਤਸਰ ਸਾਹਿਬ: ਲੰਬੇ ਸਮੇਂ ਤੋਂ ਹਰਿਆਣਾ ਦੀ ਜੇਲ੍ਹ 'ਚ ਕੈਦ ਨੌਦੀਪ ਕੌਰ ਰਿਹਾਅ ਹੋਣ ਤੋਂ ਬਾਅਦ ਆਪਣੇ ਪਿੰਡ ਪਹੁੰਚੀ ਹੈ। ਈ.ਟੀ.ਵੀ ਭਾਰਤ ਨਾਲ ਗੱਲਬਾਤ ਕਰਦਿਆਂ ਨੌਦੀਪ ਕੌਰ ਨੇ ਕਿਹਾ ਕਿ ਜੰਗ ਅਜੇ ਖ਼ਤਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਵੱਲੋਂ ਬਣਾਏ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਨੌਦੀਪ ਕੌਰ ਦਾ ਕਹਿਣਾ ਕਿ ਉਹ ਰੁਜ਼ਗਾਰ ਲਈ ਹਰਿਆਣਾ ਗਈ ਸੀ ਤੇ ਉਥੇ ਸਮਾਜਿਕ ਸੰਗਠਨ ਨਾਲ ਜੁੜ ਗਈ, ਜਿਸ ਤੋਂ ਬਾਅਦ ਉਸ ਵੱਲੋਂ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਜਾਂਦਾ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ 'ਚ ਵੀ ਉਹ ਤੇ ਉਸਦੇ ਸਾਥੀ ਗਏ ਸੀ ਜਿਥੋਂ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਨੌਦੀਪ ਨੇ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਪੁਲਿਸ ਹਿਰਾਸਤ 'ਚ ਹੀ ਔਰਤਾਂ ਤੇ ਕੁੜੀਆਂ ਨਾਲ ਸੋਸ਼ਣ ਵੀ ਕੀਤਾ ਜਾਂਦਾ ਹੈ। ਇਸ ਮੌਕੇ ਉਸਦਾ ਕਹਿਣਾ ਸੀ ਕਿ ਕਾਨੂੰਨਾਂ ਖਿਲਾਫ਼ ਸੰਘਰਸ਼ ਜਾਰੀ ਰਹੇਗਾ ਤੇ ਨਾਲ ਹੀ ਕਾਨੂੰਨਾਂ ਬਾਰੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਜ਼ਮੀਨੀ ਹਕੀਕਤ ਤੋਂ ਅਣਜਾਣ ਹੈ, ਜਿਸ ਕਾਰਨ ਉਸ ਵੱਲੋਂ ਕਾਨੂੰਨਾਂ 'ਤੇ ਕਾਨੂੰਨ ਲੈ ਕੇ ਆਉਂਦੇ ਜਾ ਰਹੇ ਹੈ।
ਨੌਦੀਪ ਦਾ ਕਹਿਣਾ ਕਿ ਕੇਂਦਰ ਵੱਲੋਂ ਮਜ਼ਦੂਰਾਂ ਲਈ ਵੀ ਕਾਨੂੰਨ ਲਿਆਉਂਦਾ ਜਾ ਰਿਹਾ ਹੈ, ਜਿਸ 'ਚ 12 ਘੰਟੇ ਦੀ ਦਿਹਾੜੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੀ ਸੁਣਨੀ ਚਾਹੀਦੀ ਹੈ ਤੇ ਇਹ ਕਾਨੂੰਨ ਰੱਦ ਕਰਦਨੇ ਚਾਹੀਦੇ ਹਨ।
ਇਹ ਵੀ ਪੜ੍ਹੋ:ਮਹਿਲਾ ਦਿਵਸ: ਤਾਜ ਮਹਿਲ ਸਮੇਤ ਸਾਰੇ ਸੁਰੱਖਿਅਤ ਸਮਾਰਕਾਂ 'ਚ ਮਹਿਲਾਵਾਂ ਦੀ ਐਂਟਰੀ ਫ੍ਰੀ