ਜੈਤੋ: ਸ਼ੀਵਰੇਜ ਸਿਸਟਮ ਬੰਦ (sewerage system chocked in jaito) ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਹੋਏ ਮਜਬੂਰ ਹਨ। ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋਣ ਕਾਰਨ ਲੋਕ ਹੋ ਬਿਮਾਰ ਹੋ ਰਹੇ ਹਨ (sewerage water being mixing causes decease to jaito people) ਤੇ ਇੱਕ ਤਰ੍ਹਾਂ ਨਾਲ ‘ਕਾਲ਼ੇ ਪਾਣੀ ਦੀ ਸਜ਼ਾ’ ਭੁਗਤਣ ਲਈ ਮਜਬੂਰ ਹਨ। ਗੰਦਾ ਪਾਣੀ ਸੜ੍ਹਕਾਂ ਤੇ ਗਲੀਆਂ ਵਿੱਚ ਆ ਗਿਆ, ਜਿਸ ਕਾਰਨ ਲੋਕ ਗੰਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹਨ। ਅਜਿਹੇ ਵਿੱਚ ਉਨ੍ਹਾਂ ਦੀ ਜਿੰਦਗੀ ਮੁਹਲਾ ਹੋ ਗਈ ਹੈ।
ਜੈਤੋ ’ਚ ਪਿਛਲੇ ਲੰਮੇ ਸਮੇਂ ਤੋਂ ਸ਼ੀਵਰੇਜ ਸਿਸਟਮ ਬੰਦ ਹੋਣ ਕਾਰਨ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ, ਜਿਸ ਕਾਰਨ ਭਿਆਨਕ ਬੀਮਾਰੀਆ ਫ਼ੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸ਼ੀਵਰੇਜ ਦਾ ਗੰਦਾ ਪਾਣੀ ਸੜਕਾਂ ਅਤੇ ਨਾਲੀਆਂ ਵਿਚ ਖੜਾ ਹੋਣ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਗੰਦੇ ਪਾਣੀ ਵਿੱਚੋ ਬਦਬੂ ਮਾਰ ਰਹੀ ਹੈ।
ਇਥੇ ਗੰਦੇ ਪਾਣੀ ਨਾਲ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਹੋ ਰਿਹਾ ਹੈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਸੀਵਰੇਜ ਦਾ ਪਾਣੀ ਟੂਟੀਆਂ ਵਿਚ ਮਿਕਸ ਹੋਣ ਕਾਰਨ ਲੋਕ ਬਿਮਾਰ ਹੋ ਰਹ ਹਨ ਤੇ ਸੀਵਰੇਜ ਵਿਭਾਗ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਦਿਖਾਈ ਦੇ ਰਿਹਾ ਹੈ ਤੇ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਬਾਰੇ ਲੋਕਾਂ ਨੇ ਪ੍ਰਸ਼ਾਸਨ ਨੂੰ ਲਾਹਣਤਾਂ ਪਾਈਆਂ ਹਨ ਤੇ ਇਥੋਂ ਤੱਕ ਕਿਹਾ ਹੈ ਕਿ ਜੇਕਰ ਬਿਮਾਰੀ ਕਾਰਨ ਮੌਤ ਹੋ ਗਈ ਤਾਂ ਇਸ ਲਈ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।
ਜਦੋਂ ਇਸ ਬਾਰੇ ਡਾਕਟਰ ਵਰਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਆਮ ਨਾਲੋਂ ਜ਼ਿਆਦਾ ਕੇਸ ਪੀਲੀਏ ਦੇ ਮਰੀਜ਼ ਆ ਰਹੇ ਹਨ ਜਿਸ ਦਾ ਕਾਰਨ ਟੂਟੀਆਂ ਵਿਚ ਸੀਵਰੇਜ ਦਾ ਮਿਕਸ ਪਾਣੀ ਵੀ ਹੋ ਸਕਦਾ ਹੈ ਜਿਸ ਬਾਰੇ ਐੱਸਐੱਮਓ ਜੈਤੋਂ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੀਵਰੇਜ ਵਿਭਾਗ ਵੱਲੋਂ ਗੰਦੇ ਪਾਣੀ ਤੋਂ ਕਦੋਂ ਤੱਕ ਨਿਜਾਤ ਮਿਲ ਪਾਵੇਗੀ ਜਾਂ ਸ਼ਹਿਰ ਵਾਸੀਆਂ ਨੂੰ ਇਸੇ ਹੀ ਤਰ੍ਹਾਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪਵੇਗਾ।
ਇਹ ਵੀ ਪੜ੍ਹੋ: ਯੂਕਰੇਨ ਵਿੱਚ ਕਿਸੇ ਵੀ ਭਾਰਤੀ ਵਿਦਿਆਰਥੀ ਨੂੰ ਬੰਧਕ ਨਹੀਂ ਬਣਾਇਆ ਗਿਆ: MEA