ਸ੍ਰੀ ਮੁਕਤਸਰ ਸਾਹਿਬ: ਨਹਿਰੀ ਪਾਣੀ (Canal Water)ਦੀਆਂ ਸ਼ਿਕਾਇਤਾਂ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਕੱਤੀ ਵਾਰਡਾਂ (Wards)ਦਾ ਸਰਵੇ ਕੀਤਾ।ਜਿਨ੍ਹਾਂ ਵਿੱਚ ਤਕਰੀਬਨ ਪੰਜਾਹ ਹਜ਼ਾਰ ਦੇ ਕਰੀਬ ਵੋਟਰ ਹਨ।
ਪਾਈਪ ਲਾਈਨ ਦੀ ਘਾਟ
ਸ੍ਰੀ ਮੁਕਤਸਰ ਸਾਹਿਬ ਦੇ ਕਈ ਲੋਕ ਹਾਲੇ ਵੀ ਨਹਿਰੀ ਪਾਣੀ ਤੋਂ ਵਾਂਝੇ ਹਨ।ਉਧਰ ਵਾਰਡ ਨੰਬਰ ਤੇਈ ਦੇ ਲੋਕ ਨਹਿਰੀ ਪਾਣੀ ਨੂੰ ਤਰਸ ਰਹੇ ਹਨ ਕਿਉਂਕਿ ਹਾਲੇ ਤੱਕ ਵਾਰਡ ਨੰਬਰ ਤੇਈ ਵਿਚ ਵਾਟਰ ਵਰਕਸ ਦੀ ਪਾਈਪ ਲਾਈਨ ਵੀ ਨਹੀਂ ਪਈ।
ਵਾਰਡ ਨੰਬਰ ਚੌਬੀ ਦੇ ਲੋਕਾਂ ਦਾ ਕਹਿਣਾ ਸੀ ਸਾਡੇ ਵਾਰਡ ਵਿਚ ਲੰਮੇ ਸਮੇਂ ਤੋਂ ਪੁਰਾਣੀਆਂ ਪਾਈਪਾਂ ਪਾਈਆਂ ਹੋਈਆਂ ਹਨ ਜੋ ਪੁਰਾਣੀਆਂ ਪਾਈਪ ਪਾਉਣ ਕਾਰਨ ਲੀਕੇਜ ਹੋ ਜਾਂਦੀਆਂ ਜਿਹੜਾ ਵਾਟਰ ਵਰਕਸ ਦਾ ਪਾਣੀ ਹੈ ਸੀਵਰੇਜ ਦਾ ਮਿਕਸ ਹੋ ਕੇ ਆਉਂਦਾ ਹੈ।
ਨਹਿਰੀ ਪਾਣੀ ਵਿਚ ਸੀਵਰੇਜ ਪਾਣੀ ਮਿਕਸ ਹੋ ਰਿਹਾ
ਵਾਰਡ ਨੰਬਰ ਦਸ ਵਿਚ ਲੰਮੇ ਸਮੇਂ ਤੋਂ ਸੀਵਰੇਜ ਖ਼ਰਾਬ ਹੋਣ ਕਾਰਨ ਉਹ ਵੀ ਨਹਿਰੀ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਚਲਾ ਜਾਂਦਾ।ਇਸ ਬਾਰੇ ਸਥਾਨਕ ਲੋਕਾਂ ਕਹਿਣਾ ਸੀ ਕਿ ਅਸੀਂ ਕਈ ਵਾਰ ਹੈਲਪਲਾਈਨ ਨੰਬਰ ਉਤੇ ਸ਼ਕਾਇਤ ਅਤੇ ਦਫ਼ਤਰ ਵਿਚ ਵੀ ਗਏ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਐਸਡੀਓ ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਦਾ ਕਹਿਣਾ ਸੀ ਕਿ ਜਿੱਥੇ ਜਿਹੜੀਆਂਂ ਪਾਈਪਾਂ ਨਹੀਂ ਪਈਆਂ ਉਹ ਜਲਦ ਪਾ ਦਿੱਤੀਆਂ ਜਾਣਗੀਆਂ ਅਤੇ ਜੇ ਸਾਡੇ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਜੇ ਲੀਕੇਜ ਹੁੰਦੀ ਹੈ ਤਾਂ ਤੁਰੰਤ ਹੱਲ ਕਰ ਦਿੰਦੇ ਹਾਂ।
ਇਹ ਵੀ ਪੜੋ: ਗ਼ਰੀਬਾਂ ਲਈ ਸਰਕਾਰ ਨੇ ਭੇਜੀ ਘਟੀਆ ਕਣਕ, ਲੋਕਾਂ ਨੇ ਜ਼ਾਹਰ ਕੀਤਾ ਰੋਸ