ਸ੍ਰੀ ਮੁਕਤਸਰ ਸਾਹਿਬ: ਮਾਘੀ ਮੇਲੇ ਵਿੱਚ ਦੂਰੋਂ ਦੂਰੋਂ ਇਸ਼ਨਾਨ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਉੱਥੇ ਹੀ, ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਹੁੰਚੇ ਗੁਰੂ ਦੇ ਪਿਆਰੇ ਵੱਲੋਂ ਆਪਣੇ ਸਿਰ 'ਤੇ ਸਜਾਈ ਵੱਡੀ ਦਸਤਾਰ ਖ਼ਾਸ ਕੇਂਦਰ ਬਿੰਦੂ ਬਣੀ। ਮਾਘੀ ਮੇਲੇ ਵਿੱਚ ਪਹੁੰਚੇ ਇੱਕ ਰੇਸ਼ਮ ਸਿੰਘ ਨਿਹੰਗ ਵੱਲੋਂ ਵੱਡੀ ਦਸਤਾਰ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।
ਆਪਣੇ ਸਿਰ ਉੱਤੇ ਵੱਡੀ ਦਸਤਾਰ ਸਜਾਏ ਨਿਹੰਗ ਸਿੰਘ ਨੇ ਆਪਣਾ ਨਾਂਅ ਰੇਸ਼ਮ ਸਿੰਘ ਦੱਸਿਆ। ਰੇਸ਼ਮ ਸਿੰਘ ਨਿਹੰਗ ਨੇ ਦੱਸਿਆ ਹੈ ਕਿ ਜੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਵੱਲੋਂ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਨਾਮ ਸਿਮਰਨ ਕਰਨ ਲਈ ਸੰਦੇਸ਼ ਦਿੱਤਾ ਗਿਆ ਸੀ। ਇਸ ਦੇ ਉਪਰੰਤ ਸਿੱਖਾਂ ਦੀ ਵੱਖਰੀ ਪਛਾਣ ਬਣਾਉਣ ਲਈ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਜੀ ਮਹਾਰਾਜ ਵੱਲੋਂ ਗੁਰੂ ਦੇ ਪਿਆਰੇ ਸਿੱਖਾਂ ਨੂੰ ਵੱਡੀ ਦਸਤਾਰ ਬੰਨਣ ਦਾ ਹੁਕਮ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਗੁਰੂ ਦੀ ਲਾਡਲੀ ਫੌਜ ਵੀ ਕਿਹਾ ਜਾਂਦਾ ਹੈ।
ਇਸ ਦੌਰਾਨ ਰੇਸ਼ਮ ਸਿੰਘ ਨਿਹੰਗ ਨੇ ਆਪਣੀ ਦਸਤਾਰ ਦੇ ਘੇਰੇ ਅਤੇ ਵਜ਼ਨ ਦਾ ਤਾਂ ਨਹੀਂ ਦੱਸਿਆ, ਪਰ ਰੇਸ਼ਮ ਸਿੰਘ ਨੇ ਇਹ ਜ਼ਰੂਰ ਦੱਸ ਦਿੱਤਾ ਹੈ ਕਿ ਕਦੇ ਉਨ੍ਹਾਂ ਨੂੰ ਆਪਣੇ ਸਿਰ 'ਤੇ ਸਜਾਈ ਇਸ ਦਸਤਾਰ ਦਾ ਭਾਰ ਕਦੇ ਵੀ ਮਹਿਸੂਸ ਨਹੀਂ ਹੋਇਆ।
ਇਹ ਵੀ ਪੜ੍ਹੋ: ਸਕੂਲਾਂ 'ਚ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦੀਆਂ 3186 ਅਸਾਮੀਆਂ ਭਰਨ ਦੀ ਪ੍ਰਵਾਨਗੀ