ਗਿੱਦੜਬਾਹਾ:ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਜਾਰੀ ਹੈ ਇਸ ਨੂੰ ਲੈ ਕੇ ਪੰਜਾਬ ਭਰ ਵਿਚ ਵੈਕਸੀਨ ਦਾ ਟੀਕਾ ਲਗਾਇਆ ਜਾ ਰਿਹਾ ਹੈ।ਗਿੱਦੜਬਾਹਾ ਦੀ ਸਥਾਨਕ ਮੰਡੀ ਦੀ ਧਰਮਸ਼ਾਲਾ ਵਿਚ ਕੋਰੋਨਾ ਦੇ ਟੀਕੇ ਲਗਾਏ ਜਾ ਰਹੇ ਸਨ।ਇਸ ਮੌਕੇ ਸਥਾਨਕ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਟੀਕਾ ਸਿਫਾਰਸ਼ੀ ਲੋਕਾਂ ਦੇ ਹੀ ਲਗਾਏ ਜਾ ਰਹੇ ਹਨ।ਇਸ ਮੌਕੇ ਭਾਰਤ ਭੂਸ਼ਣ ਸ਼ਰਮਾ ਦਾ ਕਹਿਣਾ ਸੀ ਕਿ ਉਹ ਘਰੋਂ ਇੱਥੇ ਵੈਕਸੀਨ ਲਵਾਉਣ ਆਇਆ ਸੀ ਪਰ ਇੱਥੇ ਹੋਰ ਹੀ ਡਰਾਮਾ ਕੀਤਾ ਜਾ ਰਿਹਾ ਹੈ ਇਨ੍ਹਾਂ ਵੱਲੋਂ ਸਿਫ਼ਾਰਸ਼ੀਆਂ ਦੇ ਵੈਕਸੀਨਾਂ ਲਗਾਈ ਜਾ ਰਹੀ ਹੈ।ਇਨ੍ਹਾਂ ਨੇ ਸਾਨੂੰ ਇਹ ਕਹਿ ਦਿੱਤਾ ਜਾਂਦਾ ਹੈ ਇਸ ਦਾ ਲੇਬਰ ਦੇ ਵੈਕਸੀਨ ਲਵਾਉਣੀ,ਹੈਲਥ ਵਰਕਰਾਂ ਦੇ ਵੈਕਸੀਨ ਲਵਾਉਣੀ ਹੈ। ਇਸ ਕਰਕੇ ਆਮ ਪਬਲਿਕ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੀ ਹੈ।
ਉਥੇ ਹੀ ਇਕ ਮਜ਼ਦੂਰ ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਇੱਥੇ ਕੋਈ ਗ਼ਲਤ ਫਹਿਮੀ ਹੋਈ ਹੈ ਕਿਉਂਕਿ ਇੱਥੇ ਤਿੰਨ ਕੁਆਰਡੀਨੇਟਰਾਂ ਦੇ ਹੀ ਵੈਕਸੀਨ ਲੱਗਣੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਕੋਰੋਨਾ ਹੈਲਥ ਡਿਪਾਰਟਮੈਂਟ ਦੇ ਵਿਚ ਕੰਮ ਕਰ ਰਹੇ ਵਰਕਰਾਂ ਦੇ ਮੈਡੀਸਨ ਲੱਗਣੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਗਲਤਫਹਿਮੀ ਹੋ ਰਹੀ ਹੈ ਕਿਉਂਕਿ ਕਈ ਵਾਰ ਕੁਝ ਲੋਕ ਇਨ੍ਹਾਂ ਤਿੰਨਾਂ ਕੈਟਾਗਿਰੀਆਂ ਦੇ ਵਿੱਚ ਨਹੀਂ ਆਉਂਦੇ ਤਾਂ ਉਨ੍ਹਾਂ ਦੇ ਵੈਕਸੀਨ ਨਹੀਂ ਲੱਗਣੀ।ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਡਰਾਮਾ ਨਹੀਂ ਹੋਇਆ ਅਤੇ ਸਾਰੇ ਲੋਕ ਸ਼ਾਤਮਈ ਢੰਗ ਨਾਲ ਵੈਕਸੀਨ ਲਗਵਾ ਰਹੇ ਹਨ।