ETV Bharat / state

Big revelations about prisons: ਜੇਲ੍ਹਾਂ ਸੁਧਾਰ ਘਰ ਦੀ ਥਾਂ ਕਿਉਂ ਬਣ ਰਹੀਆਂ ਵਿਗਾੜ ਘਰ, 12 ਸਾਲ ਜੇਲ੍ਹ ਕੱਟ ਚੁੱਕੇ ਮਿੰਕਲ ਬਜਾਜ ਨੇ ਕੀਤੇ ਵੱਡੇ ਖ਼ੁਲਾਸੇ

ਪੰਜਾਬ ਦੀਆਂ ਜੇਲ੍ਹਾਂ ਆਏ ਦਿਨ ਵਿਵਾਦਾਂ ਵਿੱਚ ਰਹਿੰਦੀਆਂ ਹਨ ਅਤੇ ਜੇਲ੍ਹਾਂ ਸੁਧਾਰ ਘਰ ਦੀ ਥਾਂ ਵਿਗਾੜ ਘਰ ਕਿਉਂ ਬਣਦੀਆਂ ਜਾ ਰਹੀਆਂ ਨੇ ਇਸ ਸਬੰਧੀ ਮੁਕਤਸਰ ਜ਼ਿਲ੍ਹੇ ਦੇ ਸਮਾਜ ਸੇਵੀ ਮਿੰਕਲ ਬਜਾਜ ਨੇ ਖ਼ੁਲਾਸੇ ਕੀਤੇ ਹਨ। ਮਿੰਕਲ ਬਜਾਜ ਨੇ ਕਿਹਾ ਕਿ ਉਹ ਖੁੱਦ ਜੇਲ੍ਹ ਵਿੱਚ 12 ਸਾਲ ਸਜ਼ਾ ਕੱਟ ਰਿਹਾ ਹੈ ਅਤੇ ਜੇਲ੍ਹ ਦੇ ਅੰਦਰ ਕ੍ਰਾਈਮ ਵਧਣ ਦਾ ਕਾਰਨ ਉਸ ਨੇ ਜੇਲ੍ਹ ਨਾਲ ਸਬੰਧਿਤ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਦੱਸਿਆ ਹੈ।

Minkal Bajaj of Muktsar made big revelations about prisons
big revelations about prisons: ਜੇਲ੍ਹਾਂ ਸੁਧਾਰ ਘਰ ਦੀ ਥਾਂ ਕਿਉਂ ਬਣ ਰਹੀਆਂ ਵਿਗਾੜ ਘਰ, 10 ਸਾਲ ਜੇਲ੍ਹ ਕੱਟ ਚੁੱਕੇ ਮਿੰਕਲ ਬਜਾਜ ਨੇ ਕੀਤੇ ਵੱਡੇ ਖ਼ੁਲਾਸੇ
author img

By

Published : Jan 30, 2023, 3:32 PM IST

Updated : Jan 30, 2023, 3:45 PM IST

big revelations about prisons: ਜੇਲ੍ਹਾਂ ਸੁਧਾਰ ਘਰ ਦੀ ਥਾਂ ਕਿਉਂ ਬਣ ਰਹੀਆਂ ਵਿਗਾੜ ਘਰ, 10 ਸਾਲ ਜੇਲ੍ਹ ਕੱਟ ਚੁੱਕੇ ਮਿੰਕਲ ਬਜਾਜ ਨੇ ਕੀਤੇ ਵੱਡੇ ਖ਼ੁਲਾਸੇ

ਸ੍ਰੀ ਮੁਕਤਸਰ ਸਾਹਿਬ: ਬੀਤੇ ਲੰਮੇਂ ਸਮੇਂ ਤੋਂ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਪਨਹਾਗਾਹਾਂ ਬਣੀਆਂ ਹੋਈਆਂ ਹਨ ਅਤੇ ਅਜਿਹਾ ਕਿਉਂ ਹੋ ਰਿਹਾ ਇਸ ਸਬੰਧੀ ਖੁਲਾਸੇ ਮਿੰਕਲ ਬਜਾਜ ਨਾਂਅ ਦੇ 10 ਸ਼ਖ਼ਸ ਨੇ ਕੀਤੇ ਹਨ ਜੋ ਖੁਦ ਇੱਕ ਕੇਸ ਦੇ ਸਿਲਸਿਲੇ ਵਿੱਚ 10 ਸਾਲ ਦੀ ਸਜ਼ਾ ਕੱਟ ਚੁੱਕਾ ਹੈ। ਮਿੰਕਲ ਬਜਾਜ ਨੇ ਕਿਹਾ ਕਿ ਜੇਲ੍ਹਾਂ ਵਿਚ ਮੋਬਾਇਲ ਫੜ੍ਹੇ ਜਾਣੇ ਵੱਡਾ ਵਿਸ਼ਾ ਨਹੀਂ ਬਲਕਿ ਜੇਲ੍ਹਾਂ ਵਿੱਚ ਕੁਝ ਹੇਠਲੇ ਪੱਧਰ ਦੇ ਅਧਿਕਾਰੀਆਂ ਦੇ ਕਾਰਨ ਜੋ ਵੱਡਾ ਨੈਟਵਰਕ ਚੱਲ ਰਿਹਾ ਹੈ ਉਹ ਅਸਲ ਚਿੰਤਾ ਦਾ ਵਿਸ਼ਾ ਹੈ। ਦੱਸ ਦਈਏ ਸ਼ਜਾ ਭੁਗਤ ਚੁੱਕੇ ਮਿੰਕਲ ਬਜਾਜ ਹੁਣ ਸਮਾਜ ਸੇਵੀ ਬਣ ਚੁੱਕਿਆ ਹੈ ਅਤੇ ਸਮੇਂ ਸਮੇਂ ਉੱਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਵੱਖ ਵੱਖ ਕਾਰਜਾਂ ਲਈ ਕਈ ਸ਼ਲਾਘਾਯੋਗ ਪੱਤਰ ਮਿਲ ਚੁੱਕੇ ਹਨ।

ਮੋਬਾਇਲ ਫੋਨ ਕੋਈ ਵੱਡਾ ਵਿਸ਼ਾ ਨਹੀਂ: ਮਿੰਕਲ ਬਜਾਜ ਮੁਤਾਬਿਕ ਹੁਣ ਜਦੋਂ ਜੇਲ੍ਹ ਵਿਭਾਗ ਖੁਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਤਾਂ ਇਸ ਵਿੱਚ ਸੁਧਾਰ ਦੀ ਵੱਡੀ ਆਸ ਦੇਖੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਜੇਲ੍ਹਾਂ ਸੁਧਾਰ ਘਰ ਨਹੀਂ ਬਲਕਿ ਵਿਗਾੜ ਘਰ ਬਣ ਰਹੀਆਂ ਹਨ। ਉਸ ਨੇ ਅੱਗੇ ਕਿਹਾ ਜੇਲ੍ਹਾਂ ਵਿੱਚ ਚੱਲਦੇ ਨਸ਼ੇ ਕਾਰਨ ਐਚ ਆਈ ਵੀ ਪੀੜਤਾਂ ਦੀ ਗਿਣਤੀ ਜੇਲ੍ਹਾਂ ਅੰਦਰ ਵਧੀ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਜੇਲ੍ਹਾਂ ਵਿਚੋਂ ਫੜ੍ਹੇ ਜਾਂਦੇ ਮੋਬਾਇਲ ਫੋਨ ਦੀਆਂ ਖ਼ਬਰਾਂ ਨਾਲ ਪੰਜਾਬ ਸਰਕਾਰ ਸਿਰਫ਼ ਅਤੇ ਸਿਰਫ਼ ਗੋਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ ਜਦਕਿ ਮੋਬਾਇਲ ਫੋਨ ਕੋਈ ਵੱਡਾ ਵਿਸ਼ਾ ਨਹੀਂ ਕਿਉੰਕਿ ਜੇਲ੍ਹਾ ਅੰਦਰ ਤੋਂ ਕੈਦੀ ਐਸ ਟੀ ਡੀ ਰਾਹੀਂ ਵੀ ਬਾਹਰ ਗੱਲ ਕਰਦੇ ਹਨ।

ਆਮਦਨ ਵਿੱਚ ਗਬਨ: ਮਿੰਕਲ ਬਜਾਜ ਨੇ ਅੱਗੇ ਕਿਹਾ ਕਿ ਮੁੱਖ ਵਿਸ਼ਾ ਇਹ ਹੈ ਕਿ ਜੇਲ੍ਹਾਂ ਨੂੰ ਅਸਲ ਸੁਧਾਰ ਘਰ ਬਣਾਉਣ ਜਲਈ ਜ਼ਿਲ੍ਹਾ ਪੱਧਰ ਉੱਤੇ ਜੇਲ੍ਹ ਅਧਿਕਾਰੀ, ਪੁਲਿਸ ਅਧਿਕਾਰੀ ਅਤੇ ਜੇਲ੍ਹ ਕੱਟ ਕੇ ਆਏ ਵਧੀਆ ਆਚਰਣ ਵਾਲਿਆਂ ਨੂੰ ਅਧਾਰ ਬਣਾ ਕੇ ਕਮੇਟੀਆਂ ਬਣਾਈਆਂ ਜਾਣ, ਕਿਉਕਿ ਜੋ ਕੁਝ ਵੱਡੇ ਪੱਧਰ ਉੱਤੇ ਬੈਠੇ ਜੇਲ੍ਹ ਅਧਿਕਾਰੀਆਂ ਜਾਂ ਮੰਤਰੀ ਤੱਕ ਪਹੰਚਾਇਆ ਜਾ ਰਿਹਾ ਹੈ ਅਸਲ ਵਿੱਚ ਸਮੱਸਿਆ ਉਹ ਨਹੀਂ ਹੈ ,ਬਲਕਿ ਜੇਲ੍ਹਾਂ ਦੇ ਬਹੁਤੇ ਹੇਠਲੇ ਪੱਧਰ ਦੇ ਅਧਿਕਾਰੀ ਹੀ ਸਮੱਸਿਆ ਦੀ ਜੜ੍ਹ ਹਨ ਜ਼ੋ ਜੁਰਮ ਦੀ ਦੁਨੀਆਂ ਵਿਚਲੇ ਛੋਟੇ ਪੌਦੇ ਨੂੰ ਸਹੀ ਕਰਨ ਦੀ ਬਜਾਇ ਜੁਰਮ ਦਾ ਵੱਡਾ ਬੋਹੜ ਬਣਨ ਵਿਚ ਸਹਾਈ ਹੁੰਦੇ ਹਨ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਸਮਾਂ ਦੇਣ ਤਾਂ ਉਹ ਅਜਿਹੇ ਬਹੁਤ ਕੁਝ ਨਾਮਾਂ ਨੂੰ ਨਸ਼ਰ ਕਰ ਸਕਦੇ ਹਨ ਕਿ ਕਿਸ ਤਰ੍ਹਾਂ ਜੇਲ੍ਹਾਂ ਵਿਚ ਵੱਖ ਵੱਖ ਸਾਧਨਾਂ ਤੋ ਹੋ ਰਹੀ ਆਮਦਨ ਵਿਚ ਗਬਨ ਹੋ ਰਿਹਾ।

ਇਹ ਵੀ ਪੜ੍ਹੋ: BJP On AAP Mohalla Clinic: ਸ਼ਹੀਦ ਭਗਤ ਸਿੰਘ ਦੇ ਮਾਤਾ ਦਾ ਨਾਂ ਹਟਾ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਉੱਤੇ ਸਰਕਾਰ ਦਾ ਵਿਰੋਧ

Last Updated : Jan 30, 2023, 3:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.